ਸ਼ਿਲਪਾ ਸ਼ੈੱਟੀ ਨੇ 'ਵਿਆਨ ਇੰਡਸਟਰੀਜ਼' ਕੰਪਨੀ ਤੋਂ ਦਿੱਤਾ ਅਸਤੀਫ਼ਾ, ਬੈਂਕ ਅਕਾਊਂਟ ਦੀ ਹੋਵੇਗੀ ਜਾਂਚ

ਏਜੰਸੀ

ਮਨੋਰੰਜਨ, ਬਾਲੀਵੁੱਡ

ਸ਼ੁੱਕਰਵਾਰ ਦੁਪਹਿਰ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੇ ਘਰ ਤਲਾਸ਼ੀ ਲੈਣ ਪਹੁੰਚੀ ਸੀ

Shilpa Shetty resigned from Raj Kundra’s company, cops investigating

ਮੁੰਬਈ - ਪੋਰਨੋਗ੍ਰਾਫੀ ਕੇਸ ਵਿਚ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਹਨਾਂ ਦੀ ਪਤੀਨ ਅਦਾਕਾਰ ਸ਼ਿਲਪਾ ਸੈੱਟੀ 'ਤੇ ਵੀ ਤਲਵਾਰ ਲਟਕੀ ਹੋਈ ਹੈ। ਸ਼ੁੱਕਰਵਾਰ ਦੁਪਹਿਰ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੇ ਘਰ ਤਲਾਸ਼ੀ ਲੈਣ ਪਹੁੰਚੀ ਸੀ। 6 ਘੰਟੇ ਚੱਲੇ ਇਸ ਆਪਰੇਸ਼ਨ ਵਿਚ ਸ਼ਿਲਪਾ ਸ਼ੈੱਟੀ ਤੋਂ ਵੀ ਪੁੱਛਗਿੱਛ ਕੀਤੀ ਗਈ। ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਕ੍ਰਾਈਮ ਬ੍ਰਾਂਚ ਦੀ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸ਼ਿਲਪਾ ਦੀ ਇਸ ਪੂਰੇ ਮਾਮਲੇ ਵਿਚ ਕਿੰਨੀ ਕੁ ਸਾਂਝ ਹੈ।

ਇਹ ਵੀ ਪੜ੍ਹੋ -  Porn Case: ਮੁਲਜ਼ਮ ਦਾ ਦਾਅਵਾ, ਰਾਜ ਕੁੰਦਰਾ ਨੇ ਗ੍ਰਿਫਤਾਰੀ ਤੋਂ ਬਚਣ ਲਈ ਦਿੱਤੀ 25 ਲੱਖ ਦੀ ਰਿਸ਼ਵਤ

ਸ਼ਿਲਪਾ ਤੋਂ ਵੀ ਵਾਰ-ਵਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ ਸ਼ਿਲਪਾ ਵਿਆਨ ਇੰਡਸਟਰੀ ਦੇ ਡਾਇਰੈਕਟਰ ਦੇ ਅਹੁਦੇ 'ਤੇ ਸੀ ਅਤੇ ਹੁਣ ਉਸ ਨੇ ਆਪਣੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਸਾਰੀ ਜਾਂਚ ਵਿਚ ਕ੍ਰਾਈਮ ਬ੍ਰਾਂਚ ਦੀ ਟੀਮ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸ਼ਿਲਪਾ ਨੂੰ ਇਸ ਕੰਪਨੀ ਦੇ ਪੈਸੇ ਦਾ ਕੋਈ ਫਾਇਦਾ ਹੋਇਆ ਹੈ ਜਾਂ ਨਹੀਂ। ਮੀਡੀਆ ਰਿਪੋਰਟਾਂ ਅਨੁਸਾਰ ਸ਼ਿਲਪਾ ਦੇ ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕ੍ਰਾਈਮ ਬ੍ਰਾਂਚ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸ਼ਿਲਪਾ ਨੇ ਕਿੰਨਾ ਸਮਾਂ ਵਿਆਨ ਕੰਪਨੀ ਦੇ ਡਾਇਰੈਕਟਰ ਵਜੋਂ ਕੰਮ ਕੀਤਾ।

ਇਹ ਵੀ ਪੜ੍ਹੋ -  ਪਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਪਲਾ ਸ਼ੈਟੀ ਦੀ ਪਹਿਲੀ ਪੋਸਟ, ਕਿਹਾ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ

ਸ਼ਿਲਪਾ ਸ਼ੈੱਟੀ ਨੂੰ ਰਾਜ ਕੁੰਦਰਾ ਮਾਮਲੇ ਵਿਚ ਅਜੇ ਤਲਬ ਨਹੀਂ ਕੀਤਾ ਗਿਆ ਹੈ। ਹੁਣ ਸਿਰਫ ਸਮਾਂ ਹੀ ਦੱਸੇਗਾ ਕਿ ਕੀ ਪੁਲਿਸ ਸ਼ਿਲਪਾ ਨਾਲ ਦੁਬਾਰਾ ਸੰਪਰਕ ਕਰੇਗੀ? ਰਾਜ ਕੁੰਦਰਾ ਮਾਮਲੇ ਦੀ ਪੜਤਾਲ ਕਰਨ ਵਾਲੇ ਅਧਿਕਾਰੀ ਵਿਆਨ ਇੰਡਸਟਰੀਜ਼ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਵੀ ਪੂਰੀ ਤਰ੍ਹਾਂ ਪੜਤਾਲ ਕਰ ਰਹੇ ਹਨ। ਜਾਂਚ ਟੀਮ ਉਸ ਵਿਅਕਤੀ ਦੀ ਵੀ ਭਾਲ ਕਰ ਰਹੀ ਹੈ ਜਿਸ ਨੇ ਐਪਸ ਲਈ ਡਿਜੀਟਲ ਸਮਗਰੀ ਦੀ ਮੇਜ਼ਬਾਨੀ ਕਰਨ ਵਾਲੇ ਸਰਵਰ ਤੋਂ ਡਾਟਾ ਮਿਟਾ ਦਿੱਤਾ।

ਫੋਰੈਂਸਿਕ ਮਾਹਰ ਡਿਲੀਟ ਕੀਤੇ ਗਏ ਡਾਟੇ ਨੂੰ ਰੀਸਟੋਰ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਨ।  ਸੂਤਰਾਂ ਦੀ ਮੰਨੀਏ ਤਾਂ ਰਾਜ ਕੁੰਦਰਾ ਦੇ ਕਟੈਂਟ ਬਾਰੇ ਸ਼ਿਲਪਾ ਨੂੰ ਵੀ ਪੂਰੀ ਜਾਣਕਾਰੀ ਸੀ ਅਤੇ ਰਾਜ ਕੁੰਦਰਾ ਨੇ ਐਡਲਟ ਐਪ ਤੋਂ ਹੋਣ ਵਾਲੀ ਕਮਾਈ ਕਈ ਵਾਰ ਸ਼ਿਲਪਾ ਦੇ ਬੈਂਕ ਅਕਾਊਂਟ ਵਿਚ ਮੰਗਵਾਈ ਸੀ। ਇਸ ਕੰਪਨੀ ਵਿਚ ਵੀ ਸ਼ਿਲਪਾ ਸ਼ੈੱਟੀ ਸੀ ਪਰ ਬਾਅਦ ਵਿਚ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ।