ਅਰੁਣ ਜੇਟਲੀ ਦੇ ਦੇਹਾਂਤ ਤੋਂ ਬਾਅਦ ਬਾਲੀਵੁੱਡ ਵਿਚ ਵੀ ਸੋਗ ਦੀ ਲਹਿਰ

ਏਜੰਸੀ

ਮਨੋਰੰਜਨ, ਬਾਲੀਵੁੱਡ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦਾ ਅੱਜ 12.07 ਮਿੰਟ ‘ਤੇ ਦੇਹਾਂਤ ਹੋ ਗਿਆ ਹੈ।

Bollywood mourns the death of former finance minister Arun Jaitley.

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦਾ ਅੱਜ 12.07 ਮਿੰਟ ‘ਤੇ ਦੇਹਾਂਤ ਹੋ ਗਿਆ ਹੈ। ਅਰੁਣ ਜੇਟਲੀ ਦੀ ਉਮਰ 66 ਸਾਲ ਦੀ ਸੀ। ਜੇਟਲੀ ਦੀ ਸਿਹਤ ਪਿਛਲੇ ਕੁਝ ਦਿਨਾਂ ਤੋ ਕਾਫ਼ੀ ਖ਼ਰਾਬ ਚੱਲ ਰਹੀ ਸੀ। ਪਿਛਲੇ ਕਈ ਦਿਨਾਂ ਤੋ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਟਲੀ ਏਮਜ਼ ਦੇ ਆਈਸੀਯੂ ਵਿਚ ਭਰਤੀ ਸਨ। ਉਹਨਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ।

 


 

ਅਰੁਣ ਜੇਟਲੀ ਦੀ ਮੌਤ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਵੱਲੋਂ ਵੀ ਦੁੱਖ ਜ਼ਾਹਿਰ ਕੀਤਾ ਜਾ ਰਿਹਾ ਹੈ। ਜੇਟਲੀ ਦੀ ਮੌਤ ਤੋਂ ਬਾਅਦ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਵਿਲਾਰਰਾਓ ਦੇਸ਼ਮੁਖ ਦੇ ਲੜਕੇ ਅਤੇ ਮਸ਼ਹੂਰ ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਵੀ ਟਵੀਟ ਕਰ ਕੇ ਅਰੁਣ ਜੇਟਲੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ।  ਫ਼ਿਲਮ  ਨਿਰਮਾਤਾ ਕਰਨ ਜੌਹਰ, ਅਦਾਕਾਰ ਵਰੁਣ ਧਵਨ ਅਤੇ ਅਦਾਕਾਰਾ ਕੰਗਨਾ ਰਣਾਓਤ ਨੇ ਵੀ ਉਹਨਾਂ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ ਹੈ।

 


 

ਰਿਤੇਸ਼ ਦੇਸ਼ਮੁਖ ਤੋਂ ਇਲਾਵਾ ਬਾਲੀਵੁੱਡ ਕਲਾਕਾਰ ਅਦਨਾਨ ਸਾਮੀ, ਸੰਨੀ ਦਿਓਲ ਅਤੇ ਹੋਰ ਕਈ ਸਿਤਾਰਿਆਂ ਨੇ ਟਵਿਟਰ ‘ਤੇ ਦੁੱਖ ਜਤਾਇਆ ਹੈ। ਬਾਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਵੀ ਅਰੁਣ ਜੇਟਲੀ ਦੇ ਦੇਹਾਂਤ ‘ਤੇ ਦੁੱਖ ਜ਼ਾਹਿਰ ਕਰਦੇ ਹੋਏ ਲਿਖਿਆ, ਕਿ ਉਹ 20 ਸਾਲ ਪਹਿਲਾਂ ਪਹਿਲੀ ਵਾਰ ਜੇਟਲੀ ਜੀ ਨੂੰ ਮਿਲੇ ਸਨ। ਉਹਨਾਂ ਕਿਹਾ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ। ਇਸ ਤੋਂ ਇਲਾਵਾ ਹੋਰ ਕਈ ਬਾਲੀਵੁੱਡ ਹਸਤੀਆਂ ਨੇ ਵੀ ਟਵੀਟ ਕਰਗੇ ਦੁੱਖ ਪ੍ਰਗਟ ਕੀਤਾ ਹੈ।

 



 

 

ਜ਼ਿਕਰਯੋਗ ਹੈ ਕਿ ਅਰੁਣ ਜੇਟਲੀ ਸਿਰਫ਼ ਮੋਦੀ ਹੀ ਨਹੀਂ ਬਲਕਿ ਅਮਿਤ ਸ਼ਾਹ ਲਈ ਵੀ ਕਾਫ਼ੀ ਮਦਦਗਾਰ ਸਾਬਿਤ ਹੋਏ ਹਨ। ਜੇਟਲੀ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਵਿਚ ਵੀ ਮੰਤਰੀ ਸਨ ਅਤੇ ਜਦੋਂ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੇ ਅਰੁਣ ਜੇਟਲੀ ਨੂੰ ਵਿੱਤ ਮੰਤਰਾਲੇ ਦਾ ਕੰਮ ਸੌਂਪਿਆ। ਅਪਣੇ ਵਿੱਤ ਮੰਤਰੀ ਦੇ ਕਾਰਜਕਾਲ ਦੌਰਾਨ ਉਹਨਾਂ ਨੇ ਇਕ ਦੇਸ਼ ਇਕ ਟੈਕਸ ਦੇ ਸੰਕਲਪ ਨੂੰ ਪੂਰਾ ਕਰਨ ਲਈ ਜੀਐਸਟੀ ਲਾਗੂ ਕੀਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।