ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਲਈ ਮੁੱਖ ਸੰਕਟਮੋਚਕ ਸਨ ਅਰੁਣ ਜੇਟਲੀ

ਏਜੰਸੀ

ਖ਼ਬਰਾਂ, ਰਾਜਨੀਤੀ

ਪਿਛਲੇ ਤਿੰਨ ਦਹਾਕਿਆਂ ਵਿਚ ਸਰਕਾਰ ਚਾਹੇ ਜਿਸ ਦੀ ਵੀ ਰਹੀ ਹੋਵੇ ਪਰ ਜੇਟਲੀ ਦੀ ਯੋਗਤਾ ਦੇ ਚਲਦਿਆਂ ਉਹ ਜ਼ਿਆਦਾਤਰ ਲੋਕਾਂ ਦੀ ਪਸੰਦ ਰਹੇ ਹਨ।

Arun Jaitley was Modi government's trouble-shooter

ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦਾ ਅੱਜ 66 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹ ਕਾਫ਼ੀ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਏਮਜ਼ ਵਿਚ ਭਰਤੀ ਸਨ। ਮੰਨਿਆ ਜਾਂਦਾ ਸੀ ਕਿ ਉਹ ‘ਪੜ੍ਹੇ ਲਿਖੇ ਵਿਦਵਾਨ ਮੰਤਰੀ ਸਨ’। ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਪੇਸ਼ੇ ਤੋਂ ਵਕੀਲ ਸਨ। ਪਿਛਲੇ ਤਿੰਨ ਦਹਾਕਿਆਂ ਵਿਚ ਸਰਕਾਰ ਚਾਹੇ ਜਿਸ ਦੀ ਵੀ ਰਹੀ ਹੋਵੇ ਪਰ ਜੇਟਲੀ ਦੀ ਯੋਗਤਾ ਦੇ ਚਲਦਿਆਂ ਉਹ ਜ਼ਿਆਦਾਤਰ ਲੋਕਾਂ ਦੀ ਪਸੰਦ ਰਹੇ ਹਨ। ਸਿਆਸੀ ਤੌਰ ‘ਤੇ ਉਹ ਵਧੀਆ ਸਿਆਸਤਦਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਮੁੱਖ ਸਮੱਸਿਆਵਾਂ ਦਾ ਨਿਪਟਾਰਾ ਕਰਨ ਵਾਲੇ ਸਨ, ਜਿਨ੍ਹਾਂ ਦੀ ਚਾਰ ਦਹਾਕਿਆਂ ਦੀ ਸ਼ਾਨਦਾਰ ਸਿਆਸੀ ਪਾਰੀ ਸਿਹਤ ਸਬੰਧੀ ਸਮੱਸਿਆਵਾਂ ਦੇ ਚਲਦਿਆਂ ਸਮੇਂ ਤੋਂ ਪਹਿਲਾਂ ਸਮਾਪਤ ਹੋ ਗਈ।

ਖ਼ਰਾਬ ਸਿਹਤ ਦੇ ਚਲਦਿਆਂ ਪੀਐਮ ਮੋਦੀ ਦੀ ਅਗਵਾਈ ਵਿਚ ਦੂਜੀ ਵਾਰ ਬਣੀ ਸਰਕਾਰ ਨਾਲੋਂ ਖ਼ੁਦ ਨੂੰ ਬਾਹਰ ਰੱਖਣ ਵਾਲੇ 66 ਸਾਲਾ ਜੇਟਲੀ ਦਾ ਦੇਹਾਂਤ ਹੋ ਗਿਆ। ਸਹਿਮਤੀ ਬਣਾਉਣ ਵਿਚ ਮੁਹਾਰਤ ਹਾਸਲ ਕਰਨ ਵਾਲੇ ਜੇਟਲੀ ਨੂੰ ਕੁਝ ਲੋਕ ਮੋਦੀ ਦਾ ਅਸਲ ‘ਚਾਣਕਯ’ ਵੀ ਮੰਨਦੇ ਸਨ, ਜੋ 2002 ਤੋਂ ਮੋਦੀ ਲਈ ਮੁੱਖ ਤਾਰਣਹਾਰ ਸਾਬਿਤ ਹੁੰਦੇ ਰਹੇ। ਮੋਦੀ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸਨ ਜਦੋਂ ਉਹਨਾਂ ‘ਤੇ ਗੁਜਰਾਤ ਦੰਗਿਆਂ ਦੇ ਬੱਦਲ ਮੰਡਰਾ ਰਹੇ ਸਨ।

ਸਾਲ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਅੰਮ੍ਰਿਤਸਰ ਸੀਟ ਤੋਂ ਅਰੁਣ ਜੇਟਲੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਰੁਣ ਜੇਟਲੀ ਨਾ ਸਿਰਫ਼ ਮੋਦੀ, ਬਲਕਿ ਅਮਿਤ ਸ਼ਾਹ ਲਈ ਵੀ ਉਸ ਸਮੇਂ ਮਦਦਗਾਰ ਸਾਬਿਤ ਹੋਏ ਜਦੋਂ ਉਹਨਾਂ ਨੂੰ ਗੁਜਰਾਤ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ। ਜੇਟਲੀ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਵਿਚ ਵੀ ਮੰਤਰੀ ਸਨ ਅਤੇ ਜਦੋਂ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੇ ਅਰੁਣ ਜੇਟਲੀ ਨੂੰ ਵਿੱਤ ਮੰਤਰਾਲੇ ਦਾ ਕੰਮ ਸੌਂਪਿਆ।

ਅਪਣੇ ਵਿੱਤ ਮੰਤਰੀ ਦੇ ਕਾਰਜਕਾਲ ਦੌਰਾਨ ਉਹਨਾਂ ਨੇ ਇਕ ਦੇਸ਼ ਇਕ ਟੈਕਸ ਦੇ ਸੰਕਲਪ ਨੂੰ ਪੂਰਾ ਕਰਨ ਲਈ ਜੀਐਸਟੀ ਲਾਗੂ ਕੀਤਾ ਸੀ। ਜੇਟਲੀ ਨੇ ਤਿੰਨ ਤਲਾਕ ਵਰਗੇ ਸੰਵੇਦਨਸ਼ੀਲ ਬਿਲ ਨੂੰ ਤਿਆਰ ਕਰਨ ਵਿਚ ਬਹੁਤ ਅਹਿਮ ਭੂਮਿਕਾ ਨਿਭਾਈ ਸੀ। 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਜਦੋਂ ਮੋਦੀ ਸਰਕਾਰ ਦੂਜੇ ਕਾਰਜਕਾਲ ਦੀ ਸਹੁੰ ਚੁੱਕਣ ਵਾਲੇ ਸਨ ਤਾਂ ਠੀਕ ਇਕ ਦਿਨ ਪਹਿਲਾਂ ਅਰੁਣ ਜੇਟਲੀ ਦੀ ਚਿੱਠੀ ਨੇ ਦੇਸ਼ ਵਿਚ ਹੜਕੰਪ ਮਚਾ ਦਿੱਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।