ਫਿਲਮ '1917' ‘ਤੇ  ਲੌਰੈਂਸ ਫੌਕਸ ਵੱਲੋਂ ਕੀਤੀ ਗਈ ਟਿੱਪਣੀ ਬਕਵਾਸ-ਕੈਪਟਨ

ਏਜੰਸੀ

ਮਨੋਰੰਜਨ, ਬਾਲੀਵੁੱਡ

‘ਟਿੱਪਣੀਆਂ ਕਰਨ ਤੋਂ ਪਹਿਲਾਂ ਸੈਨਿਕ ਇਤਿਹਾਸ ਬਾਰੇ ਜਾਣਕਾਰੀ ਪੁਖਤਾ ਕਰਨ’

File

ਮੁੰਬਈ- ਪਹਿਲੇ ਵਿਸ਼ਵ ਯੁੱਧ 'ਤੇ ਬਣੀ ਹਾਲੀਵੁੱਡ ਫਿਲਮ '1917' 'ਚ ਬ੍ਰਿਟਿਸ਼ ਸੈਨਾ 'ਚ ਸਿੱਖ ਸਿਪਾਹੀ ਦੀ ਮੌਜੂਦਗੀ 'ਤੇ ਬ੍ਰਿਟਿਸ਼ ਐਕਟਰ ਲੌਰੈਂਸ ਫੌਕਸ ਦੀ ਟਿੱਪਣੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਕਵਾਸ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਫੌਕਸ ਨੂੰ ਅਜਿਹੀਆਂ ਟਿੱਪਣੀਆਂ ਕਰਨ ਤੋਂ ਪਹਿਲਾਂ ਸੈਨਿਕ ਇਤਿਹਾਸ ਬਾਰੇ ਆਪਣੀ ਜਾਣਕਾਰੀ ਪੁਖਤਾ ਕਰਨੀ ਚਾਹੀਦੀ ਹੈ। 

ਫੌਕਸ ਨੇ ਕੈਪਟਨ ਦੀ ਤਿੱਖੀ ਪ੍ਰਤੀਕਿਰਿਆ ਤੋਂ ਬਾਅਦ ਸਿੱਖਾਂ ਤੋਂ ਮੁਆਫੀ ਮੰਗੀ। ਲੌਰੈਂਸ ਫੌਕਸ ਨੇ ਬੀਤੇ ਦਿਨੀਂ ਆਕਸਰ ਐਵਾਰਡ ਲਈ ਭੇਜੀ ਗਈ ਫਿਲਮ '1917' 'ਚ ਬ੍ਰਿਟਿਸ਼ ਸੈਨਾ 'ਚ ਸਿੱਖ ਸਿਪਾਹੀ ਦਾ ਦ੍ਰਿਸ਼ ਦਿਖਾਉਣ ਤੋਂ ਇਤਰਾਜ਼ ਜਤਾਇਆ ਸੀ। ਇਸ 'ਤੇ ਕੈਪਟਨ ਨੇ ਕਿਹਾ ਕਿ ਲੌਰੈਂਸ ਫੌਕਸ ਸਿਰਫ ਇਕ ਅਦਾਕਾਰ ਹੈ। 

ਉਸ ਨੂੰ ਸੈਨਿਕ ਇਤਿਹਾਸ ਦਾ ਕਿੰਨਾ ਕੁ ਗਿਆਨ ਹੈ? ਭਾਰਤੀ ਸੈਨਾ ਦਲ ਸਾਲ 1914 'ਚ ਯੂਰੋਪ ਪਹੁੰਚ ਗਏ ਸਨ। ਉਥੇ ਇਕ ਵੱਡੀ ਸੈਨਾ ਆਪਦਾ ਨੂੰ ਟਾਲਣ 'ਚ ਭਾਰਤੀ ਸੈਨਿਕਾਂ ਦੀ ਵੱਡੀ ਮਹੱਤਵਪੂਰਨ ਭੂਮਿਕਾ ਰਹੀ ਸੀ। ਉਸ ਦੌਰਾਨ ਭਾਰਤ ਤੋਂ 2 ਸੈਨਾ ਦਲ ਯੂਰੋਪ ਭੇਜੇ ਗਏ ਸਨ। 

ਇਨ੍ਹਾਂ 'ਚ ਤੀਜੀ ਲਾਹੌਰ ਡਿਵੀਜਨ ਤੇ ਸੱਤਵੀਂ ਮੇਰਠ ਡਿਵੀਜਨ ਸ਼ਾਮਲ ਸੀ। ਉਥੇ ਹੀ ਸਿੱਖ ਇਤਿਹਾਸਕਾਰ ਪੀਟਰ ਸਿੰਘ ਬੈਂਸ ਨੇ ਕਿਹਾ ਕਿ, ''ਲੌਰੈਂਸ ਫੌਕਸ ਨੂੰ ਅਸਲੀਅਤ ਜਾਣ ਲੈਣੀ ਚਾਹੀਦੀ ਹੈ। ''ਉਨ੍ਹਾਂ ਕਿਹਾ ਕਿ ਸਿੱਖ ਆਪਣੇ ਰੈਜਮੈਂਟ ਲਈ ਨਹੀਂ ਸਗੋਂ ਬਰਤਾਨਵੀ ਫੌਜ ਵਲੋਂ ਲੜੇ ਸਨ।'' ਕੱਲ੍ਹ ਦੇਰ ਸ਼ਾਮ ਲੌਰੈਂਸ ਨੇ ਸੋਸ਼ਲ ਮੀਡੀਆ ਰਾਹੀਂ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਦਿਆਂ ਕਿਹਾ, ''ਸਿੱਖਾਂ ਨੂੰ ਜਾਣੋ ਕਿ ਉਹ ਕੌਣ ਹਨ।'' 

ਦੱਸ ਦਈਏ ਕਿ ਵਿਸ਼ਵ ਯੁੱਧਾਂ ਦੌਰਾਨ ਸਿੱਖ ਸਿਪਾਹੀ ਸਿਰਫ ਸਿੱਖ ਰੈਜ਼ੀਮੈਂਟ 'ਚ ਨਹੀਂ ਸਗੋਂ ਉਹ ਹੋਰ ਰੈਜ਼ੀਮੈਂਟਾਂ 'ਚ ਵੀ ਸਨ ਤੇ ਸਿੱਖਾਂ ਦੀਆਂ ਇਨ੍ਹਾਂ ਕੁਰਬਾਨੀਆਂ ਨੂੰ ਯਾਦ ਰੱਖਣ ਲਈ ਹੀ ਲੰਡਨ 'ਚ ਯਾਦਗਰ ਸਥਾਪਿਤ ਕਰਨ ਲਈ ਸੰਸਦ ਮੈਂਬਰ ਢੇਸੀ ਦੀ ਅਗਵਾਈ 'ਚ ਯਤਨ ਹੋ ਰਹੇ ਹਨ।