ਹਿੰਦੀ ਫਿਲਮਾਂ ਦਾ ‘ਸੱਤਿਆਨਾਸ’ ਹੋ ਗਿਆ, ਸਿੱਖਾਂ ਦਾ ਉਡਾਇਆ ਜਾਂਦਾ ਹੈ ਮਜ਼ਾਕ - ਨਸੀਰੂਦੀਨ ਸ਼ਾਹ

ਏਜੰਸੀ

ਮਨੋਰੰਜਨ, ਬਾਲੀਵੁੱਡ

ਸ਼ਾਹ ਮੁਤਾਬਕ ਹੁਣ ਫਿਲਮਾਂ ਵਿਚ ‘ਬੇਤੁਕੇ ਸ਼ਬਦ’ ਬੋਲੇ ਜਾਣ ਲੱਗ ਪਏ ਹਨ।

Naseeruddin Shah

 

ਮੁੰਬਈ: ਮਸ਼ਹੂਰ ਅਭਿਨੇਤਾ ਨਸੀਰੂਦੀਨ ਸ਼ਾਹ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ-ਨਾਲ ਹਿੰਦੀ ਫਿਲਮਾਂ ਵਿਚ ਬਿਹਤਰ ਲਈ ਕੁਝ ਨਹੀਂ ਬਦਲਿਆ ਹੈ। ਉਹਨਾਂ ਕਿਹਾ, "ਫਿਲਮਾਂ ਦਾ ਸੱਤਿਆਨਾਸ ਹੋ ਗਿਆ ਹੈ। ਅੱਜ ਸਾਡੀਆਂ ਫ਼ਿਲਮਾਂ ਵਿਚ ਉਰਦੂ ਸੁਣਨ ਨੂੰ ਨਹੀਂ ਮਿਲਦੀ। ਪਹਿਲਾਂ ਗੀਤ ਅਤੇ ਸ਼ਾਇਰੀ ਉਸ ਭਾਸ਼ਾ ਵਿਚ ਹੁੰਦੇ ਸਨ, ਉਦੋਂ ਲੇਖਕ ਵੀ ਫ਼ਾਰਸੀ ਸਨ।" ਸ਼ਾਹ ਮੁਤਾਬਕ ਹੁਣ ਫਿਲਮਾਂ ਵਿਚ ‘ਬੇਤੁਕੇ ਸ਼ਬਦ’ ਬੋਲੇ ਜਾਣ ਲੱਗ ਪਏ ਹਨ।

ਇਹ ਵੀ ਪੜ੍ਹੋ: RRR ਦੇ ਗੀਤ ‘ਨਾਟੂ-ਨਾਟੂ’ ਨੂੰ Oscar 'ਚ ਮਿਲੀ ਐਂਟਰੀ, ਸਰਵੋਤਮ ਮੂਲ ਗੀਤ ਸ਼੍ਰੇਣੀ ਲਈ ਕੀਤਾ ਗਿਆ ਨਾਮਜ਼ਦ

ਉਹਨਾਂ ਨੇ ਇਸ ਗੱਲ ‘ਤੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਕਿ ਫਿਲਮਾਂ ਭਾਰਤ ਵਿਚ ਹੀ ਰਹਿ ਰਹੇ ਭਾਈਚਾਰਿਆਂ ਦਾ ਮਜ਼ਾਕ ਉਡਾ ਰਹੀਆਂ ਹਨ। ਫਿਲਮਾਂ ਵਿਚ ਸਿੱਖਾਂ, ਈਸਾਈਆਂ, ਮੁਸਲਮਾਨਾਂ ਸਮੇਤ ਹੋਰਨਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ।

ਇਹ ਵੀ ਪੜ੍ਹੋ: ਲਖਨਊ: ਭੂਚਾਲ ਕਾਰਨ ਡਿੱਗੀ ਪੰਜ ਮੰਜ਼ਿਲਾ ਇਮਾਰਤ, ਕਈ ਲੋਕ ਮਲਬੇ ਹੇਠ ਦੱਬੇ, 12 ਘੰਟੇ ਤੋਂ ਬਚਾਅ ਕਾਰਜ ਜਾਰੀ 

ਉਹਨਾਂ ਅੱਗੇ ਕਿਹਾ, “ਅੱਜ ਅਸੀਂ ਆਪਣੀਆਂ ਫਿਲਮਾਂ ਵਿਚ ਉਰਦੂ ਨਹੀਂ ਸੁਣਦੇ। ਇਸ ਤੋਂ ਪਹਿਲਾਂ ਜਦੋਂ ਸੈਂਸਰ ਬੋਰਡ ਦਾ ਸਰਟੀਫਿਕੇਟ ਆਉਂਦਾ ਸੀ ਤਾਂ ਉਸ ਵਿਚ ਉਰਦੂ ਭਾਸ਼ਾ ਦਾ ਜ਼ਿਕਰ ਹੁੰਦਾ ਸੀ। ਇਹ ਇਸ ਲਈ ਸੀ ਕਿਉਂਕਿ ਗੀਤ ਅਤੇ ਸ਼ਾਇਰੀ ਉਸ ਭਾਸ਼ਾ ਵਿਚ ਸਨ, ਅਤੇ ਲੇਖਕ ਵੀ ਫਾਰਸੀ ਥੀਏਟਰ ਤੋਂ ਸਨ। ਉਹ ਬਦਲਾਅ ਅੱਜ ਦੇਖਿਆ ਜਾ ਸਕਦਾ ਹੈ, ਉਰਦੂ ਸ਼ਬਦਾਂ ਦੀ ਵਰਤੋਂ ਨਹੀਂ ਹੁੰਦੀ। ਹੁਣ ਤਾਂ ਬੇਹੁਦਾ ਅਲਫ਼ਾਜ਼ ਹੁੰਦੇ ਹਨ (ਹੁਣ ਉਹ ਫਾਲਤੂ ਸ਼ਬਦ ਵਰਤੇ ਜਾਂਦੇ ਹਨ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਬਣਦਾ)। ਕੋਈ ਵੀ ਫਿਲਮ ਦੇ ਟਾਈਟਲ ਦੀ ਪਰਵਾਹ ਨਹੀਂ ਕਰਦਾ ਕਿਉਂਕਿ ਜ਼ਿਆਦਾਤਰ ਟਾਈਟਲ ਪੁਰਾਣੇ ਗੀਤਾਂ ਤੋਂ ਲਏ ਗਏ ਹਨ।“