IPL Streaming Case: ਮਹਾਰਾਸ਼ਟਰ ਸਾਈਬਰ ਸੈੱਲ ਨੇ ਅਭਿਨੇਤਰੀ ਤਮੰਨਾ ਭਾਟੀਆ ਨੂੰ ਕੀਤਾ ਤਲਬ

ਏਜੰਸੀ

ਮਨੋਰੰਜਨ, ਬਾਲੀਵੁੱਡ

IPL ਦੀ ਗੈਰ-ਕਾਨੂੰਨੀ ਸਟ੍ਰੀਮਿੰਗ ਨਾਲ ਜੁੜਿਆ ਹੈ ਮਾਮਲਾ

Tamannaah Bhatia summoned in illegal IPL streaming case

IPL Streaming Case: ਮਹਾਰਾਸ਼ਟਰ ਪੁਲਿਸ ਦੇ ਸਾਈਬਰ ਸੈੱਲ ਨੇ ਅਭਿਨੇਤਰੀ ਤਮੰਨਾ ਭਾਟੀਆ ਨੂੰ ਮਹਾਦੇਵ ਆਨਲਾਈਨ ਗੇਮਿੰਗ ਅਤੇ ਸੱਟੇਬਾਜ਼ੀ ਐਪਲੀਕੇਸ਼ਨ ਦੀ ਸਹਾਇਕ ਐਪ 'ਤੇ ਆਈਪੀਐਲ ਮੈਚ ਦੇਖਣ ਦੇ ਕਥਿਤ ਪ੍ਰਚਾਰ ਦੇ ਮਾਮਲੇ ਵਿਚ ਸੰਮਨ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਅਦਾਕਾਰਾ ਤਮੰਨਾ ਨੂੰ 29 ਅਪ੍ਰੈਲ ਨੂੰ ਸਾਈਬਰ ਸੈੱਲ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਤਮੰਨਾ ਭਾਟੀਆ ਨੂੰ ਫੇਅਰਪਲੇ ਸੱਟੇਬਾਜ਼ੀ ਐਪ 'ਤੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਦੇਖਣ ਲਈ ਕੀਤੇ ਗਏ ਪ੍ਰਚਾਰ ਦੇ ਸਬੰਧ 'ਚ ਸੰਮਨ ਭੇਜਿਆ ਗਿਆ ਹੈ।

ਇਸ ਸਬੰਧ ਵਿਚ ਦਰਜ ਕਰਵਾਈ ਗਈ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਸਾਲ 2023 ਵਿਚ ਫੇਅਰਪਲੇ ਸੱਟੇਬਾਜ਼ੀ ਐਪ 'ਤੇ ਕੁੱਝ ਆਈਪੀਐਲ ਮੈਚਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਟੈਲੀਕਾਸਟ ਕੀਤਾ ਗਿਆ ਸੀ। ਇਕ ਅਧਿਕਾਰੀ ਨੇ ਦਸਿਆ ਕਿ ਅਭਿਨੇਤਰੀ ਨੂੰ ਇਸ ਮਾਮਲੇ 'ਚ ਗਵਾਹ ਵਜੋਂ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਸਾਈਬਰ ਸੈੱਲ ਪਹਿਲਾਂ ਹੀ ਇਸ ਮਾਮਲੇ ਵਿਚ ਗਾਇਕ ਬਾਦਸ਼ਾਹ, ਅਦਾਕਾਰ ਸੰਜੇ ਦੱਤ ਅਤੇ ਜੈਕਲੀਨ ਫਰਨਾਂਡੀਜ਼ ਦੇ ਪ੍ਰਬੰਧਕਾਂ ਦੇ ਬਿਆਨ ਦਰਜ ਕਰ ਚੁੱਕਾ ਹੈ। ਮਹਾਦੇਵ ਐਪ ਕਥਿਤ ਗੈਰ-ਕਾਨੂੰਨੀ ਲੈਣ-ਦੇਣ ਅਤੇ ਸੱਟੇਬਾਜ਼ੀ ਨੂੰ ਲੈ ਕੇ ਵੱਖ-ਵੱਖ ਜਾਂਚ ਏਜੰਸੀਆਂ ਦੀ ਜਾਂਚ ਦੇ ਘੇਰੇ 'ਚ ਹੈ। ਅਦਾਕਾਰਾ ਤਮੰਨਾ ਭਾਟੀਆ ਫਿਲਮ 'ਬਾਹੂਬਲੀ' ਅਤੇ ਨੈੱਟਫਲਿਕਸ ਦੇ ਸ਼ੋਅ 'ਲਸਟ ਸਟੋਰੀਜ਼ 2' ਲਈ ਮਸ਼ਹੂਰ ਹੈ।

(For more Punjabi news apart from Tamannaah Bhatia summoned in illegal IPL streaming case, stay tuned to Rozana Spokesman)