ਬਾਲੀਵੁੱਡ ਐਕਟਰਸ ਨੇ ਝਾਰਖੰਡ ਦੀ ਮਾਬ ਲਿੰਚਿਗ ਨੂੰ ਲੈ ਕੇ ਕੀਤਾ ਟਵੀਟ

ਏਜੰਸੀ

ਮਨੋਰੰਜਨ, ਬਾਲੀਵੁੱਡ

ਗੌਹਰ ਖ਼ਾਨ ਨੇ ਤਬਰੇਜ ਦੇ ਕਤਲ ਨੂੰ ਲੈ ਕੇ ਦੇਸ਼ ਦੇ ਦਿੱਗਜ਼ ਆਗੂਆਂ ਤੇ ਨਿਸ਼ਾਨਾ ਸਾਧਿਆ

bollywood actress gauahar khan twitter reaction jharkhand mob lynching

ਨਵੀਂ ਦਿੱਲੀ- ਝਾਰਖੰਡ ਵਿਚ ਤਬਰੇਜ਼ ਅੰਸਾਰੀ ਦੀ ਭੀੜ ਦੁਆਰਾ ਕੁੱਟ ਕੁੱਟ ਕੇ ਹੱਤਿਆ ਕਰਨ ਵਾਲੇ ਮਾਮਲੇ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਵੀ ਗੁੱਸੇ ਵਿਚ ਟਵੀਟ ਕਰ ਰਹੇ ਹਨ। ਬਾਲੀਵੁੱਡ ਐਕਟਰਸ ਗੌਹਰ ਖ਼ਾਨ ਨੇ ਤਬਰੇਜ ਦੇ ਕਤਲ ਨੂੰ ਲੈ ਕੇ ਦੇਸ਼ ਦੇ ਦਿੱਗਜ਼ ਆਗੂਆਂ ਤੇ ਨਿਸ਼ਾਨਾ ਸਾਧਿਆ ਅਤੇ ਗੌਹਰ ਖਾਨ ਨੇ ਆਪਣਾ ਗੁੱਸਾ ਕੱਢਦੇ ਹੋਏ ਕਿ ਇਹਨਾਂ ਦੇ ਲਈ ਵਰਲਡ ਕੱਪ ਵਿਚ ਸ਼ਿਖ਼ਰ ਧਵਨ ਦੇ ਜਖ਼ਮੀ ਹੋਣ ਨੂੰ ਲੈ ਕੇ ਟਵੀਟ ਕਰਨਾ ਜ਼ਰੂਰੀ ਹੈ ਪਰ ਇਸ ਮਾਮਲੇ ਤੇ ਇਹ ਸਾਰੇ ਆਗੂ ਚੁੱਪ ਬੈਠੇ ਨੇ। ਗੌਹਰ ਖਾਨ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੀ ਹੈ ਅਤੇ ਸਮੇਂ ਸਮੇਂ ਤੇ ਸਮਾਜਿਕ ਘਟਨਾਵਾਂ ਨੂੰ ਲੈ ਕੇ ਆਪਣੀ ਰਾਏ ਸ਼ੇਅਰ ਕਰਦੀ ਹੈ।

ਗੌਹਰ ਖ਼ਾਨ ਦਾ ਮਾਬ ਲਿੰਚਿਗ ਤੇ ਕੀਤਾ ਇਹ ਟਵੀਟ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਬਾਲੀਵੁੱਡ ਐਕਟਰਸ ਅਤੇ ਬਿਗ ਬੌਸ ਦੀ ਵਿਜੇਤਾ ਗੌਹਰ ਖ਼ਾਨ ਨੇ ਫ਼ਿਲਮ ਡਾਇਰੈਕਟਰ ਓਨਿਰ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਇਹ ਗੱਲ ਕਹੀ। ਓਨਿਰ ਨੇ ਅਮਰੀਕਾ ਦੀ ਉਸ ਰਿਪੋਰਟ ਦਾ ਜ਼ਿਕਰ ਕੀਤਾ ਸੀ ਜਿਸ ਵਿਚ ਭਾਰਤ ਵਿਚ ਘੱਟ ਗਿਣਤੀ ਤੇ ਹਮਲੇ ਵਧਣ ਦੀ ਗੱਲ ਕਹੀ ਗਈ ਸੀ।

ਗੌਹਰ ਖ਼ਾਨ ਨੇ ਟਵੀਟ ਵਿਚ ਲਿਖਿਆ ਸੀ ਕਿ ''ਸੱਤਾ ਵਿਚ ਬੈਠੇ ਨੇਤਾ ਜਾਗਣਗੇ ਇਹ ਹੋ ਕੀ ਰਿਹਾ ਹੈ। ਹਰ ਸਾਲ ਕੁੱਟ ਮਾਰ ਦੇ ਹਾਲਾਤ ਬੱਤਰ ਹੁੰਦੇ ਜਾਂਦੇ ਹਨ। ਜੇ ਉਹ ਚੋਰ ਵੀ ਸੀ ਤਾਂ ਕੀ ਇਹ ਕਾਨੂੰਨ ਸੀ? ਕੀ ਉਸ ਦੀ ਚੋਰੀ ਦੀ ਸਜਾ ਇਹ ਹੋਣੀ ਚਾਹੀਦੀ ਸੀ। ਸ਼ਰਮ ਕਰੋ, ਕੁੱਝ ਕਰਨ ਦਾ ਸਮਾਂ ਆ ਗਿਆ ਹੈ। ਬੇਸ਼ੱਕ ਵਿਸ਼ਵ ਕੱਪ ਵਿਚ ਸ਼ਿਖਰ ਧਵਨ ਦਾ ਜਖ਼ਮੀ ਹੋਣਾ ਵੱਡਾ ਝਟਕਾ ਸੀ।

ਇਸ ਗੱਲ ਤੇ ਟਵੀਟ ਜਰੂਰੀ ਸੀ ਬਹੁਤ ਸਾਰੇ ਆਗੂਆਂ ਨੇ ਇਸ ਗੱਲ ਤੇ ਟਵੀਟ ਕੀਤਾ ਪਰ ਉਹਨਾਂ ਲੋਕਾਂ ਦੀ ਆਵਾਜ ਕਿੱਥੇ ਹੈ ਜਿਹਨਾਂ ਦੀ ਹਰ ਰੋਜ਼ ਕੁੱਟ ਮਾਰ ਕੀਤੀ ਜਾਂਦੀ ਹੈ। ਤੁਹਾਨੂੰ ਬੇਨਤੀ ਹੈ ਕਿ ਨੇਤਾ ਜੀ ਤੁਹਾਡੀ ਆਵਾਜ ਪੂਰਾ ਦੇਸ਼ ਸੁਣਦਾ ਹੈ ਤੁਹਾਡੀ ਆਵਾਜ ਹੀ ਇਹਨਾਂ ਲੋਕਾਂ ਦੀ ਜਿੰਦਗੀ ਬਚਾ ਸਕਦੀ ਹੈ ਅਤੇ ਮੈਚ ਤਾਂ ਜਿੱਤੇ ਹੀ ਜਾ ਰਹੇ ਹਨ! ਗੋ ਇੰਡੀਆ, ਜੈ ਹਿੰਦ''