ਮਲੇਸ਼ੀਆ ਵਿਚ ਫਸੇ ਝਾਰਖੰਡ ਦੇ 48 ਮਜ਼ਦੂਰ, ਲਗਾ ਰਹੇ ਹਨ ਘਰ ਵਾਪਸੀ ਦੀ ਗੁਹਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੈਸਾ ਕਮਾਉਣ ਲਈ ਮਜ਼ਦੂਰ ਆਪਣੀ ਜਾਨ ਨੂੰ ਦਾਅ ‘ਤੇ ਲਗਾ ਕੇ ਵਿਦੇਸ਼ ਜਾ ਰਹੇ ਹਨ। ਪਿਛਲੇ ਪੰਜ ਸਾਲਾਂ ਤੋਂ ਵਿਦੇਸ਼ਾਂ ‘ਚ ਏਜੰਟਾਂ ਦੀ ਗਲਤੀ ਕਾਰਨ ਫਸੇ ਸੈਂਕੜੇ ਮਜ਼ਦੂਰ ਘਰ

workers in Malaysia

ਝਾਰਖੰਡ : ਪੈਸਾ ਕਮਾਉਣ ਲਈ ਮਜ਼ਦੂਰ ਆਪਣੀ ਜਾਨ ਨੂੰ ਦਾਅ ‘ਤੇ ਲਗਾ ਕੇ ਵਿਦੇਸ਼ ਜਾ ਰਹੇ ਹਨ। ਪਿਛਲੇ ਪੰਜ ਸਾਲਾਂ ਤੋਂ ਵਿਦੇਸ਼ਾਂ ‘ਚ ਏਜੰਟਾਂ ਦੀ ਗਲਤੀ ਕਾਰਨ ਫਸੇ ਸੈਂਕੜੇ ਮਜ਼ਦੂਰ ਘਰ ਵਾਪਸੀ ਦੀ ਗੁਹਾਰ ਲਗਾ ਰਹੇ ਹਨ। ਇਹਨਾਂ ਵਿਚੋਂ ਕਈਆਂ ਨੂੰ ਵਾਪਿਸ ਵੀ ਲਿਆਂਦਾ ਗਿਆ ਹੈ। ਹੁਣ ਫਿਰ ਤੋਂ ਮਲੇਸ਼ੀਆ ‘ਚ 48 ਲੋਕਾਂ ਦੇ ਫਸੇ ਹੋਣ ਦੀ ਜਾਣਕਾਰੀ ਮਿਲੀ ਹੈ।

ਮਲੇਸ਼ੀਆ ਵਿਚ ਫਸੇ 48 ਮਜ਼ਦੂਰਾਂ ਵਿਚ ਝਾਰਖੰਡ ਦੇ ਹਜ਼ਾਰੀਬਾਗ, ਗਿਰੀਡੀਹ, ਕੋਡਰਮਾ ਸਮੇਤ ਕਈ ਸਥਾਨਾਂ ਦੇ ਮਜ਼ਦੂਰ ਹਨ। ਇਹ ਸਾਰੇ ਟ੍ਰਾਂਸਮਿਸ਼ਨ ਦੇ ਕੰਮ ਲਈ ਮਲੇਸ਼ੀਆ ਗਏ ਸੀ। ਇਹ ਮਲੇਸ਼ੀਆ ਦੇ ਬਿੰਲਟਲੂ ਵਿਚ ਫਸੇ ਹਨ। ਜਿੱਥੇ ਕੰਮ ਦੇਣ ਦੇ ਨਾਂ ‘ਤੇ ਇਹਨਾਂ ਮਜ਼ਦੂਰਾਂ ਨੂੰ ਲਿਆਂਦਾ ਗਿਆ ਸੀ, ਪਰ ਉੱਥੇ ਇਹਨਾਂ ਨੂੰ ਕੰਮ ਨਾ ਦੇ ਕੇ ਹੋਰ ਮਜ਼ਦੂਰਾਂ ਨੂੰ ਕੰਮ  ‘ਤੇ ਲਗਾ ਦਿੱਤਾ ਗਿਆ।

ਇਹਨਾਂ ਕੋਲੋਂ ਬਹੁਤ ਘੱਟ ਪੈਸੇ ‘ਤੇ ਕੰਮ ਕਰਾਇਆ ਜਾ ਰਿਹਾ ਹੈ। ਇਹਨਾਂ ਨੂੰ ਜੂਨ 2018 ਵਿਚ ਟ੍ਰਾਂਸਮਿਸ਼ਨ ਲਾਈਨ ‘ਚ ਕੰਮ ਕਰਾਉਣ ਲਈ ਚੇਨਈ ਦੇ ਠੇਕੇਦਾਰ ਦੁਆਰਾ ਮਲੇਸ਼ੀਆ ਭੇਜਿਆ ਗਿਆ ਸੀ। ਮਜ਼ਦੂਰਾਂ ਨੂੰ ਕੰਮ ਕਰਨ ਲਈ ਮਜ਼ਦੂਰੀ ਦੇ ਤੌਰ ‘ਤੇ ਮੋਟੀ ਰਾਸ਼ੀ ਤੋਂ ਇਲਾਵਾ ਖਾਣ-ਪੀਣ ਅਤੇ ਰਹਿਣ ਦੀ ਬਿਹਤਰ ਸੁਵੀਧਾ ਦੇਣ ਦਾ ਸੁਪਨਾ ਦਿਖਾਇਆ ਗਿਆ ਸੀ।

ਮਲੇਸ਼ੀਆ ਜਾਣ ਲਈ ਮਜ਼ਦੂਰਾਂ ਤੋਂ ਇੰਟਰਵਿਊ ਅਤੇ ਮੈਡੀਕਲ ਜਾਂਚ ਦੇ ਨਾਮ ‘ਤੇ 20-20 ਹਜ਼ਾਰ ਰੁਪਏ ਵੀ ਵਸੂਲੇ ਗਏ ਸੀ। ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰਾਂ ਨੂੰ ਠੇਕੇਦਾਰ ਦੇ ਸਹੀ ਨਾਮ ਤੇ ਪਤੇ ਬਾਰੇ ਵੀ ਜਾਣਕਾਰੀ ਨਹੀ ਸੀ । ਉਹਨਾਂ ਨੂੰ ਸਿਰਫ਼਼ ਠੇਕੇਦਾਰ ਦਾ ਟਿਕਾਣਾ ਚੇਨਈ ਹੋਣ ਬਾਰੇ ਜਾਣਕਾਰੀ ਸੀ।