ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੇ ਸਾਂਝੀਆਂ ਕੀਤੀਆਂ ਵਿਆਹ ਦੀਆਂ ਤਸਵੀਰਾਂ; ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ
ਤਸਵੀਰ 'ਚ ਪਰਿਣੀਤੀ ਦੇ ਦੁਪੱਟੇ 'ਤੇ ਸੁਨਹਿਰੀ ਰੰਗ 'ਚ ਹਿੰਦੀ 'ਚ 'ਰਾਘਵ' ਲਿਖਿਆ ਨਜ਼ਰ ਆ ਰਿਹਾ ਹੈ।
ਉਦੈਪੁਰ: ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਨੇ ਵਿਆਹ ਦੇ ਬੰਧਨ ਵਿਚ ਬੱਝਣ ਤੋਂ ਇਕ ਦਿਨ ਬਾਅਦ ਸੋਮਵਾਰ ਸਵੇਰੇ ਸੋਸ਼ਲ ਮੀਡੀਆ 'ਤੇ ਅਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਪ੍ਰਿਅੰਕਾ ਚੋਪੜਾ ਜੋਨਸ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਨਵੇਂ ਵਿਆਹੇ ਜੋੜੇ ਨੂੰ ਵਧਾਈ ਦਿਤੀ ਹੈ। ਪਰਿਣੀਤੀ (34) ਅਤੇ ਰਾਘਵ (34) ਨੇ ਐਤਵਾਰ ਸ਼ਾਮ ਉਦੈਪੁਰ ਦੇ 'ਦਿ ਲੀਲਾ ਪੈਲੇਸ' 'ਚ ਆਯੋਜਤ ਇਕ ਨਿੱਜੀ ਸਮਾਰੋਹ 'ਚ ਵਿਆਹ ਕਰਵਾਇਆ। ਦੋਵਾਂ ਦੇ ਵਿਆਹ ਦੇ ਪਹਿਰਾਵੇ ਅਤੇ ਮੁੱਖ ਸਮਾਰੋਹ ਦੀ ਥੀਮ 'ਪਰਲ ਵ੍ਹਾਈਟ' ਸੀ।
Parineeti Chopra-Raghav Chadha Post Wedding Pics
ਜੋੜੇ ਨੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ, "ਨਾਸ਼ਤੇ ਦੀ ਮੇਜ਼ 'ਤੇ ਸਾਡੀ ਪਹਿਲੀ ਗੱਲਬਾਤ ਤੋਂ ਬਾਅਦ, ਸਾਡੇ ਦਿਲਾਂ ਨੂੰ ਪਤਾ ਸੀ... ਇਸ ਦਿਨ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ...। ਇਕ-ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੇ ਸੀ... ਸਾਡਾ ਜ਼ਿੰਦਗੀ ਭਰ ਦਾ ਸਫ਼ਰ ਹੁਣ ਸ਼ੁਰੂ ਹੁੰਦਾ ਹੈ..''।
Parineeti Chopra-Raghav Chadha Post Wedding Pics
ਤਸਵੀਰ 'ਚ ਪਰਿਣੀਤੀ ਦੇ ਦੁਪੱਟੇ 'ਤੇ ਸੁਨਹਿਰੀ ਰੰਗ 'ਚ ਹਿੰਦੀ 'ਚ 'ਰਾਘਵ' ਲਿਖਿਆ ਨਜ਼ਰ ਆ ਰਿਹਾ ਹੈ। ਖ਼ਬਰਾਂ ਹਨ ਕਿ ਰਾਘਵ ਦੇ ਵਿਆਹ ਦੀ ਸ਼ੇਰਵਾਨੀ ਉਨ੍ਹਾਂ ਦੇ ਮਾਮਾ ਅਤੇ ਡਿਜ਼ਾਈਨਰ ਪਵਨ ਸਚਦੇਵਾ ਨੇ ਤਿਆਰ ਕੀਤੀ ਸੀ। ਵਿਆਹ ਮੌਕੇ ਪਰਿਣੀਤੀ ਨੇ ਮਸ਼ਹੂਰ ਫ਼ੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਵਲੋਂ ਬਣਾਈ ਮੋਤੀਆ ਰੰਗੀ ਪੋਸ਼ਾਕ ਪਾਈ ਸੀ। ਜੋੜੇ ਨੇ ਆਪਣੇ ਵਿਆਹ ਨੂੰ ਬਹੁਤ ਹੀ ਗੁਪਤ ਰੱਖਿਆ। ਸਮਾਰੋਹ ਦੇ ਕੁੱਝ ਘੰਟਿਆਂ ਬਾਅਦ 'ਰਿਸੈਪਸ਼ਨ' ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ।
Parineeti Chopra-Raghav Chadha Post Wedding Pics
ਪੋਸਟ-ਵੈਡਿੰਗ ਸੈਰੇਮਨੀ 'ਚ ਪਰਿਣੀਤੀ ਨੇ ਗੁਲਾਬੀ ਰੰਗ ਦੀ ਸਾੜ੍ਹੀ ਅਤੇ ਗੁਲਾਬੀ ਰੰਗ ਦੀਆਂ ਚੂੜੀਆਂ ਪਾਈ ਨਜ਼ਰ ਆਈ। ਰਾਘਵ ਚੱਢਾ ਕਾਲੇ ਰੰਗ ਦੇ 'ਕਲਾਸੀਕਲ ਟਕਸੀਡੋ' ਵਿਚ ਨਜ਼ਰ ਆਏ ਸਨ। ਵਿਆਹ ਸਮਾਗਮ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ, ਸਾਬਕਾ ਕ੍ਰਿਕਟਰ ਹਰਭਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੀਤਾ ਬਸਰਾ, ਸਾਬਕਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਇਸ ਸਮਾਰੋਹ 'ਚ ਸ਼ਿਰਕਤ ਕੀਤੀ।
Parineeti Chopra-Raghav Chadha
ਪ੍ਰਿਅੰਕਾ ਚੋਪੜਾ ਜੋਨਸ, ਅਨੁਸ਼ਕਾ ਸ਼ਰਮਾ ਅਤੇ ਕਿਆਰਾ ਅਡਵਾਨੀ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਸੋਸ਼ਲ ਮੀਡੀਆ 'ਤੇ ਨਵ-ਵਿਆਹੇ ਜੋੜੇ ਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ਦਿਤੀਆਂ। ਪਰਿਣੀਤੀ ਦੀ ਭੈਣ ਅਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਲਿਖਿਆ, ''ਮੇਰਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਹੈ।'' ਖ਼ਬਰਾਂ ਹਨ ਕਿ ਪ੍ਰਿਯੰਕਾ ਵਿਆਹ ਸਮਾਗਮ 'ਚ ਸ਼ਾਮਲ ਨਹੀਂ ਹੋਈ।
Parineeti Chopra-Raghav Chadha
ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਲਿਖਿਆ, ''ਸੁੰਦਰ ਜੋੜੇ ਨੂੰ ਸ਼ੁਭਕਾਮਨਾਵਾਂ। ਹਮੇਸ਼ਾ ਖੁਸ਼ ਰਹੋ।'' ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਵੀ ਨਵੇਂ ਵਿਆਹੇ ਜੋੜੇ ਨੂੰ ਸ਼ੁਭਕਾਮਨਾਵਾਂ ਦਿਤੀਆਂ। ਉਸ ਨੇ ਲਿਖਿਆ, "ਰਾਘਵ ਅਤੇ ਪਰਿਣੀਤੀ ਨੂੰ ਬਹੁਤ-ਬਹੁਤ ਵਧਾਈਆਂ। ਬਹੁਤ ਸਾਰਾ ਪਿਆਰ ਅਤੇ ਆਸ਼ੀਰਵਾਦ..."।