ਆਲਿਆ ਭੱਟ ਤੋਂ ਬਾਅਦ ਹੁਣ ਮਾਧੁਰੀ ਨੇ ਲਾਂਚ ਕੀਤਾ ਯੂਟਿਊਬ ਚੈਨਲ

ਏਜੰਸੀ

ਮਨੋਰੰਜਨ, ਬਾਲੀਵੁੱਡ

ਮਾਧੁਰੀ ਨੇ ਟਵਿੱਟਰ 'ਤੇ ਲਿਖਿਆ ਕਿ ਮੈਂ ਯੂਟਿਊਬ ਉੱਤੇ ਆਪਣੇ ਪਹਿਲੇ ਵੀਡੀਓ ਨੂੰ ਲੈ ਕੇ ਕਾਫ਼ੀ ਜ਼ਿਆਦਾ ਉਤਸ਼ਾਹਿਤ ਹਾਂ

Madhuri Dixit

ਮਾਧੁਰੀ ਦੀਕਸ਼ਿਤ ਨੇ ਵੀ ਆਪਣਾ ਯੂਟਿਊਬ ਚੈਨਲ ਲਾਂਚ ਕਰ ਦਿੱਤਾ ਹੈ। ਚੈਨਲ ਦੀ ਲਾਂਚਿੰਗ ਦੇ ਮੌਕੇ ਮਾਧੁਰੀ ਨੇ ਇੰਟਰਨੈਸ਼ਨਲ ਇੰਡੀਅਨ ਫ਼ਿਲਮ ਫੈਸਟਿਵਲ ਵਿਚ ਪ੍ਰਫਾਰਮੈਂਸ ਦਾ ਇੱਕ ਵੀਡੀਓ ਅਪਲੋਡ ਕੀਤਾ ਹੈ। ਇਸ ਮੌਕੇ 'ਤੇ ਮਾਧੁਰੀ ਦੀਕਸ਼ਿਤ ਨੇ ਕਿਹਾ ਕਿ ਮੈਨੂੰ ਫੈਨਜ਼ ਦੇ ਨਾਲ ਸੰਪਰਕ ਵਿਚ ਰਹਿਣਾ ਪਸੰਦ ਹੈ ਅਤੇ ਮੈਂ ਯੂਟਿਊਬ ਪਲੇਟਫਾਰਮ ਦੇ ਬਾਰੇ ਕਾਫ਼ੀ ਸਮੇਂ ਤੋਂ ਸੋਚ ਰਹੀ ਸੀ। ਇਸ ਚੈਨਲ ਉੱਤੇ ਫੈਨਜ਼ ਨੂੰ ਮਾਧੁਰੀ ਦੇ ਜੀਵਨ ਅਤੇ ਕੰਮ ਨਾਲ ਜੁੜੀ ਜਾਣਕਾਰੀ ਮਿਲਦੀ ਰਹੇਗੀ। 

ਮਾਧੁਰੀ ਨੇ ਟਵਿੱਟਰ 'ਤੇ ਲਿਖਿਆ ਕਿ ਮੈਂ ਯੂਟਿਊਬ ਉੱਤੇ ਆਪਣੇ ਪਹਿਲੇ ਵੀਡੀਓ ਨੂੰ ਲੈ ਕੇ ਕਾਫ਼ੀ ਜ਼ਿਆਦਾ ਉਤਸ਼ਾਹਿਤ ਹਾਂ। ਬੀ ਟਾਊਨ ਦੀ ਮੰਨੀ – ਪ੍ਰਮੰਨੀ ਅਦਾਕਾਰਾ ਮਾਧੁਰੀ ਦੀਕਸ਼ਿਤ ਆਪਣੇ ਬੋਲਡ ਲੁਕ ਲਈ ਜਾਣੀ ਜਾਂਦੀ ਹੈ। ਅਕਸਰ ਇੰਟਰਨੈੱਟ ਉੱਤੇ ਮਾਧੁਰੀ ਦਾ ਬੋਲਡ ਲੁਕ ਵਾਇਰਲ ਹੁੰਦਾ ਰਹਿੰਦਾ ਹੈ। ਇੱਕ ਵਾਰ ਫਿਰ ਮਾਧੁਰੀ ਦਾ ਬੋਲਡ  ਲੁਕ ਇੰਟਰਨੈੱਟ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿਚ ਮਾਧੁਰੀ ਰੈੱਡ ਕਲਰ ਦੇ ਗਾਊਨ ਵਿਚ ਨਜ਼ਰ ਆ ਰਹੀ ਹੈ। ਉਨ੍ਹਾਂ ਦੇ  ਬੋਲਡ ਲੁਕ ਨੂੰ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ।

ਮਾਧੁਰੀ ਦੇ ਕਰੀਆਰ ਦੀ ਗੱਲ ਕਰੀਏ ਤਾਂ ਮਾਧੁਰੀ 90 ਦੇ ਦਹਾਕੇ ਦੀ ਸੁਪਰਹਿਟ ਅਦਾਕਾਰਾ ਦੀ ਲਿਸਟ ਵਿਚ ਟਾਪ ਨੰਬਰ ਉੱਤੇ ਆਉਂਦੀ ਹੈ। ਮਾਧੁਰੀ ਕਈ ਸੁਪਰਹਿੱਟ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ। ਉਹ ਆਪਣੀਆਂ ਫਿਲਮਾਂ ਦੇ ਨਾਲ ਨਾਲ ਆਪਣੇ ਡਾਂਸ ਲਈ ਵੀ ਜਾਣੀ ਜਾਂਦੀ ਹੈ। ਮਾਧੁਰੀ ਨੂੰ ਬਾਲੀਵੁੱਡ ਧਕ ਧਕ ਗਰਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮਾਧੁਰੀ ਦਾ ਕਰਨ ਜੌਹਰ ਦੀ ਕਲੰਕ ਫ਼ਿਲਮ ਵਿਚ ਲੀਡ ਰੋਲ ਸੀ, ਜਿਸ ਵਿਚ ਉਹ ਜ਼ਬਰਦਸਤ ਡਾਂਸ ਕਰਦੀ ਵੀ ਦਿਖੀ ਸੀ। ਜਾਣਕਾਰੀ ਮੁਤਾਬਿਕ ਮਾਧੁਰੀ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਮਾਧੁਰੀ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ‘ਚ ਅਦਾਕਾਰੀ ਕੀਤੀ ਹੈ, ਉਹ ਸਭ ਸੁਪਰਹਿੱਟ ਸਾਬਤ ਹੋਈਆਂ ਹਨ। ਮਾਧੁਰੀ ਇੱਕ ਬਹੁਤ ਹੀ ਵਧੀਆ ਅਦਾਕਾਰਾ ਹੋਣ ਦੇ ਨਾਲ–ਨਾਲ ਬਹੁਤ ਹੀ ਵਧੀਆ ਡਾਂਸਰ ਵੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।