ਚੋਣ ਲੜਨ ਦਾ ਹਲੇ ਕੋਈ ਇਰਾਦਾ ਨਹੀਂ  : ਮਾਧੁਰੀ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਫਿਲਮ ਅਦਾਕਾਰਾ ਮਾਧੁਰੀ ਦੀਕਸ਼ਿਤ ਨੇਨੇ ਨੇ ਭਾਜਪਾ ਟਿਕਟ 'ਤੇ ਅਗਲੀ ਲੋਕ ਸਭਾ ਚੋਣ ਲੜਨ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਅਤੇ ਕਿਹਾ ਹੈ ਕਿ ਉਨ੍ਹਾਂ ਦਾ ਹਲੇ ਚੋਣ ਵਿਚ ...

Madhuri Dixit-Nene

ਮੁੰਬਈ (ਭਾਸ਼ਾ) :- ਫਿਲਮ ਅਦਾਕਾਰਾ ਮਾਧੁਰੀ ਦੀਕਸ਼ਿਤ ਨੇਨੇ ਨੇ ਭਾਜਪਾ ਟਿਕਟ 'ਤੇ ਅਗਲੀ ਲੋਕ ਸਭਾ ਚੋਣ ਲੜਨ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਅਤੇ ਕਿਹਾ ਹੈ ਕਿ ਉਨ੍ਹਾਂ ਦਾ ਹਲੇ ਚੋਣ ਵਿਚ ਉੱਤਰਨ ਦਾ ਕੋਈ ਇਰਾਦਾ ਨਹੀਂ ਹੈ। ਮਾਧੁਰੀ ਦੀਕਸ਼ਿਤ ਨੇਨੇ ਦੇ ਬੁਲਾਰੇ ਨੇ ਉਨ੍ਹਾਂ ਦੇ ਚੋਣ ਮੈਦਾਨ ਵਿਚ ਉੱਤਰਨ ਦਾ ਖੰਡਨ ਕਰਦੇ ਹੋਏ ਕਿਹਾ ਇਸ ਤਰ੍ਹਾਂ ਦੀਆਂ ਖਬਰਾਂ ਝੂਠੀਆਂ ਅਤੇ ਅਨੁਮਾਨਾਂ 'ਤੇ ਆਧਾਰਿਤ ਹਨ।

ਪਿਛਲੇ ਦਿਨੋਂ ਮੀਡੀਆ ਵਿਚ ਖ਼ਬਰ ਆਈ ਸੀ ਕਿ ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਅਗਲੀ ਲੋਕ ਸਭਾ ਚੋਣ ਵਿਚ ਭਾਜਪਾ ਦੇ ਟਿਕਟ 'ਤੇ ਪੁਣੇ ਤੋਂ ਮੈਦਾਨ ਵਿਚ ਉੱਤਰ ਸਕਦੀ ਹੈ। ਮਾਧੁਰੀ ਦੀਕਸ਼ਿਤ ਨੇ ਹਿੰਦੀ ਸਿਨੇਮਾ ਵਿਚ ਅਪਣੇ ਕਰੀਅਰ ਦੀ ਸ਼ੁਰੂਆਤ 1984 ਵਿਚ ਅਬੋਧ ਫਿਲਮ ਤੋਂ ਕੀਤੀ ਅਤੇ ਤੇਜ਼ਾਬ, ਰਾਮ ਲਖਨ, ਦਿਲ, ਬੇਟਾ, ਹਮ ਆਪਕੇ ਹੈਂ ਕੌਨ, ਅੰਜਾਮ, ਮ੍ਰਿਤੁਦੰਡ, ਪੁਕਾਰ, ਦਿਲ ਤੋ ਪਾਗਲ  ਹੈ ਅਤੇ ਦੇਵਦਾਸ ਵਰਗੀ ਲੋਕਪ੍ਰਿਯ ਫਿਲਮਾਂ ਵਿਚ ਕੰਮ ਕੀਤਾ।

ਵਿਆਹ ਤੋਂ ਬਾਅਦ ਮਾਧੁਰੀ ਨੇ ਫਿਲਮਾਂ ਤੋਂ ਬ੍ਰੇਕ ਲਿਆ। ਬ੍ਰੇਕ ਤੋਂ ਬਾਅਦ ਮਾਧੁਰੀ ਨੇ 'ਆਜਾ ਨਚ ਲੈ' ਤੋਂ ਫਿਰ ਫਿਲਮ ਇੰਡਸਟਰੀ ਵਿਚ ਕਦਮ ਰੱਖਿਆ ਅਤੇ ਗੁਲਾਬੀ ਗੈਂਗ ਵਰਗੀ ਫਿਲਮਾਂ ਵਿਚ ਕੰਮ ਕੀਤਾ। ਫਿਲਹਾਲ ਉਹ ਟੀਵੀ ਪ੍ਰੋਗਰਾਮਾਂ ਤੋਂ ਇਲਾਵਾ ਕਲੰਕ ਅਤੇ ਟੋਟਲ ਧਮਾਲ ਵਰਗੀ ਫਿਲਮਾਂ ਵਿਚ ਆਪਣੇ ਕੰਮ ਨੂੰ ਲੈ ਕੇ ਵਿਅਸਤ ਹੈ।

ਭਾਜਪਾ ਅਦਾਕਾਰਾ ਮਾਧੁਰੀ ਦੀਕਸ਼ਿਤ ਨੇਨੇ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿਚ ਪੁਣੇ ਸੀਟ ਤੋਂ ਚੋਣ ਮੈਦਾਨ ਵਿਚ ਉਤਾਰਨ ਤੇ ਵਿਚਾਰ ਕੀਤਾ ਗਿਆ ਸੀ ਪਰ ਮਾਧੁਰੀ ਦੀਕਸ਼ਿਤ ਨੇਨੇ ਦਾ ਹਲੇ ਚੋਣ ਵਿਚ ਉੱਤਰਨ ਦਾ ਕੋਈ ਇਰਾਦਾ ਨਹੀਂ ਹੈ। ਮਾਧੁਰੀ ਦੀਕਸ਼ਿਤ ਨੂੰ ਚੋਣ ਮੈਦਾਨ 'ਚ ਉਤਾਰਨ ਦੀ ਯੋਜਨਾ ਸਬੰਧੀ ਭਾਜਪਾ ਦੇ ਸੀਨੀਅਰ ਅਹੁਦੇਦਾਰ ਨੇ ਕਿਹਾ ਸੀ ਕੇ ਅਜਿਹਾ ਤਰੀਕਾ ਨਰਿੰਦਰ ਮੋਦੀ ਨੇ ਗੁਜਰਾਤ 'ਚ ਉਦੋਂ ਅਪਣਾਇਆ ਸੀ ਜਦ ਉਹ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ , ਉਨ੍ਹਾਂ ਨੇ ਸਥਾਨਿਕ ਚੋਣਾਂ 'ਚ ਸਾਰੇ ਉਮੀਦਵਾਰਾਂ ਨੂੰ ਬਦਲ ਦਿਤਾ ਸੀ ਅਤੇ ਪਾਰਟੀ ਨੂੰ ਇਸ ਦਾ ਲਾਭ ਵੀ ਮਿਲਿਆ ਸੀ। ਇਸੇ ਤਰ੍ਹਾਂ ਦੇ ਤਜ਼ਰਬੇ 2017 ਵਿਚ ਦਿੱਲੀ ਦੀਆਂ ਸਥਾਨਿਕ ਚੋਣਾਂ ਚ ਵੀ ਕੀਤੇ ਗਏ ਸਨ।