ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਕ੍ਰਿਸਮਸ ਦੀ ਵਧਾਈ
ਅੱਜ ਦੁਨੀਆਂ ਕਰਿਸਮਸ (Christmas 2018) ਦੇ ਰੰਗ ਵਿਚ ਰੰਗੀ ਹੋਈ ਹੈ। ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਦੇ ਜਰੀਏ ਅਪਣੇ ਫੈਂਸ ਨੂੰ ਕਰਿਸਮਸ ਦੀ ....
ਮੁੰਬਈ (ਭਾਸ਼ਾ) :- ਕਰਿਸਮਸ ਡੇ ਈਸਾਈ ਧਰਮ ਦੇ ਲੋਕਾਂ ਦਾ ਪ੍ਰਮੁੱਖ ਤਿਉਹਾਰ ਹੈ। ਇਹ ਪੂਰੇ ਵਿਸ਼ਵ ਵਿਚ ਫੈਲੇ ਈਸਾ ਮਸੀਹ ਦੇ ਕਰੋੜਾਂ ਪੈਰੋਕਾਰਾਂ ਲਈ ਨਾਪਾਕੀ ਦਾ ਸੁਨੇਹਾ ਲਿਆਉਂਦਾ ਹੈ। ਇਸ ਨੂੰ 'ਵੱਡਾ ਦਿਨ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਬਾਜ਼ਾਰ ਵਿਚ ਵੀ ਕਰਿਸਮਸ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਦੁਨੀਆਂ ਕਰਿਸਮਸ (Christmas 2018) ਦੇ ਰੰਗ ਵਿਚ ਰੰਗੀ ਹੋਈ ਹੈ।
ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਦੇ ਜਰੀਏ ਅਪਣੇ ਫੈਂਸ ਨੂੰ ਕਰਿਸਮਸ ਦੀ ਵਧਾਈ ਦੇ ਰਹੇ ਹਨ। ਪ੍ਰਿਅੰਕਾ ਚੋਪੜਾ, ਨਿਕ ਜੋਨਸ, ਸੁਸ਼ਮਿਤਾ ਸੇਨ, ਸ਼ਿਲਪਾ ਸ਼ੈਟੀ, ਮਾਧੁਰੀ ਦਿਕਸ਼ਿਤ ਨੇਨੇ, ਅਦਨਾਨ ਸਾਮੀ, ਪੰਕਜ ਤ੍ਰਿਪਾਠੀ, ਰਾਹੁਲ ਬੋਸ ਸਮੇਤ ਸੇਲੇਬਸ ਨੇ ਸੋਸ਼ਲ ਮੀਡੀਆ 'ਤੇ ਫੈਂਸ ਨੂੰ ਕਰਿਸਮਸ ਦੀਆਂ ਢੇਰਾਂ ਵਧਾਈਆਂ ਦਿਤੀਆਂ ਹਨ।
ਜਾਂਣਦੇ ਹਾਂ ਕਰਿਸਮਸ ਦੇ ਇਸ ਖਾਸ ਮੌਕੇ 'ਤੇ ਕਿਸਨੇ ਕੀ ਕਿਹਾ। ਵਿਸ਼ਵਭਰ ‘ਚ ਕ੍ਰਿਸਮਸ ਦੇ ਤਿਉਹਾਰ ਨੂੰ ਲੈ ਕੇ ਲੋਕਾਂ ‘ਚ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਚਲਦੇ ਸਾਡੇ ਫਿਲਮੀ ਸਿਤਾਰਿਆਂ ਨੇ ਵੀ ਅਪਣੇ ਫੈਨਜ਼ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ ਹੈ। ਬਾਲੀਵੁੱਡ ਸਟਾਰ ਕਲਾਕਾਰਾਂ ਨੇ ਅਪਣੇ-ਅਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਕ੍ਰਿਸਮਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਬਾਲੀਵੁੱਡ ਦੇ ‘ਸਿੰਘਮ’ ਅਜੇ ਦੇਵਗਨ ਟਵਿਟਰ ਤੇ ਲਿਖਿਆ: “ਮੈਰੀ ਕ੍ਰਿਸਮਸ , ਆਸੇ-ਪਾਸੇ ਹਾਸੇ ਤੇ ਖੁਸ਼ੀਆਂ ਵੰਡੋ।” ਦੇਸੀ ਗਰਲ ਪ੍ਰਿਯੰਕਾ ਚੋਪੜਾ ਜੋ ਕੇ ਹਾਲ ਹੀ ‘ਚ ਨਿੱਕ ਜੋਨਸ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇ ਹਨ ਤੇ ਆਪਣੇ ਪਰਿਵਾਰ ਸਮੇਤ ਇੰਗਲੈਂਡ ‘ਚ ਛੁੱਟੀਆਂ ਮਨਾ ਰਹੇ ਹਨ।
ਪ੍ਰਿਯੰਕਾ ਨੇ ਅਪਣੇ ਪਰਿਵਾਰ ਦੀ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਉਹ ਇੰਗਲੈਂਡ ‘ਚ ਕ੍ਰਿਸਮਸ ਦੇ ਤਿਉਹਾਰ ਨੂੰ ਅਪਣੇ ਫੈਮਲੀ ਦੇ ਨਾਲ ਸੈਲੀਬ੍ਰੇਟ ਕਰ ਰਹੇ ਹਨ।
ਇਸ ਤੋਂ ਇਲਾਵਾ ਅਕਸ਼ੈ ਕੁਮਾਰ, ਬਾਲੀਵੁੱਡ ਅਦਾਕਾਰ ਸੁਸ਼ਮੀਤਾ ਸੇਨ, ਆਲੀਆ ਭੱਟ, ਜੈਕਲੀਨ ਫਰਨਾਂਡੀਜ਼, ਕਾਰਤਿਕ ਆਰੀਅਨ ਤੇ ਕਈ ਹੋਰ ਹਿੰਦੀ ਪਰਦੇ ਦੇ ਕਲਾਕਾਰਾਂ ਨੇ ਇਸ ਤਿਉਹਾਰ ਦੀ ਵਧਾਈ ਦਿੱਤੀ ਹੈ। ਉੱਧਰ ਸਾਡੇ ਕ੍ਰਿਕਟ ਸਟਾਰ ਵਰਿੰਦਰ ਸਹਿਵਾਗ, ਵਿਰਾਟ ਕੋਹਲੀ, ਸੋਰਵ ਗਾਂਗੁਲੀ , ਯੁਵਰਾਜ ਸਿੰਘ ਨੇ ਵੀ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਤਿਉਹਾਰ ਨੂੰ ਦੁਨੀਆ ਭਰ ‘ਚ ਜ਼ੋਰਾ-ਸ਼ੋਰਾ ਦੇ ਨਾਲ ਮਨਾਇਆ ਜਾ ਰਿਹਾ ਹੈ।