ਪੀਐਮ ਨੂੰ ਮਿਲਣ ਪੁੱਜੇ ਬਾਲੀਵੁੱਡ ਵਫ਼ਦ 'ਤੇ ਦੀਆ ਮਿਰਜ਼ਾ ਦਾ ਸਵਾਲ, ਇੱਥੇ ਕੋਈ ਮਹਿਲਾ ਕਿਉਂ ਨਹੀਂ ?
ਮੰਗਲਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਪੁੱਜੇ ਬਾਲੀਵੁੱਡ ਦੇ ਵਫ਼ਦ 'ਤੇ ਹੁਣ ਕਈ ਸਵਾਲ ਉੱਠਣ ਲੱਗੇ ਹਨ। ਦਰਅਸਲ ਬਾਲੀਵੁੱਡ ਦੇ ਵੱਲੋਂ ਗਏ ਇਸ ਵਫ਼ਦ ...
ਨਵੀਂ ਦਿੱਲੀ (ਪੀਟੀਆਈ) : ਮੰਗਲਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਪੁੱਜੇ ਬਾਲੀਵੁੱਡ ਦੇ ਵਫ਼ਦ 'ਤੇ ਹੁਣ ਕਈ ਸਵਾਲ ਉੱਠਣ ਲੱਗੇ ਹਨ। ਦਰਅਸਲ ਬਾਲੀਵੁੱਡ ਦੇ ਵੱਲੋਂ ਗਏ ਇਸ ਵਫ਼ਦ ਵਿਚ ਕਰਨ ਜੌਹਰ, ਸਿੱਧਾਰਥ ਰਾਏ ਕਪੂਰ, ਪ੍ਰਸੂਨ ਜੋਸ਼ੀ, ਅਜੈ ਦੇਵਗਨ, ਅਕਸ਼ੈ ਕੁਮਾਰ ਅਤੇ ਰਿਤੇਸ਼ ਸਧਵਾਨੀ ਸਮੇਤ 18 ਅਦਾਕਰ ਅਤੇ ਫਿਲਮਏ ਨਿਰਮਾਤਾਵਾਂ ਦਾ ਵਫ਼ਦ ਪੀਐਮ ਮੋਦੀ ਨੂੰ ਮਿਲਣ ਪਹੁੰਚਿਆ ਪਰ ਇਸ ਵਫ਼ਦ ਵਿਚ ਇਕ ਵੀ ਮਹਿਲਾ ਨੁਮਾਇੰਦਾ ਨਹੀਂ ਸੀ।
ਹੁਣ ਇਸ ਵਫ਼ਦ 'ਤੇ ਬਾਲੀਵੁੱਡ ਅਦਾਕਾਰਾ ਅਤੇ ਮਿਸ ਏਸ਼ੀਆ ਪੈਸੀਫਿਕ ਰਹਿ ਚੁਕੀ ਦੀਆ ਮਿਰਜ਼ਾ ਨੇ ਸਵਾਲ ਚੁੱਕੇ ਹਨ।
ਦਰਅਸਲ ਇਹ ਸਾਰੇ ਬਾਲੀਵੁੱਡ ਨਾਲ ਜੁੜੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਰਾਜ ਭਵਨ ਪੁੱਜੇ ਅਤੇ ਇੱਥੇ ਉਨ੍ਹਾਂ ਨੇ ਇੰਡਸਟ ਰੀ ਨਾਲ ਜੁੜੇ ਕਈ ਅਹਿਮ ਮੁੱਦਿਆਂ ਨੂੰ ਪੀਐਮ ਮੋਦੀ ਦੇ ਸਾਹਮਣੇ ਰੱਖਿਆ। ਇਸ ਮੀਟਿੰਗ ਨਾਲ ਜੁੜੀਆਂ ਤਸਵੀ ਰਾਂ ਅਕਸ਼ੈ ਕੁਮਾਰ ਅਤੇ ਕਰਣ ਜੌਹਰ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਇਸ ਤੋਂ ਬਾਅਦ ਹੀ ਇਹ ਸਵਾਲ ਉੱਠਣ ਲੱਗੇ ਕਿ ਕੀ ਬਾਲੀਵੁੱਡ ਦੇ ਵਫ਼ਦ ਵਿਚ ਸ਼ਾਮਲ ਹੋਣ ਦੇ ਲਈ ਇਕ ਵੀ ਮਹਿਲਾ ਨਹੀਂ ਸੀ।
ਹੁਣ ਅਜਿਹਾ ਹੀ ਸਵਾਲ ਅਦਾਕਾਰ ਦੀਆ ਮਿਰਜਾ ਨੇ ਚੁੱਕਿਆ ਹੈ। ਦੀਆ ਮਿਰਜਾ ਨੇ ਅਕਸ਼ੈ ਕੁਮਾਰ ਦਾ ਉਹ ਟਵੀਟ ਰੀ - ਟਵੀਟ ਕਰਦੇ ਹੋਏ ਲਿਖਿਆ, ਇਹ ਸ਼ਾਨਦਾਰ ਹੈ ! ਪਰ ਇਸ ਕਮਰੇ ਵਿਚ ਇਕ ਵੀ ਮਹਿਲਾ ਨਾ ਹੋਣ ਦੇ ਪਿੱਛੇ ਕੋਈ ਵਿਸ਼ੇਸ਼ ਕਾਰਨ ਹੈ ? ਦੀਆ ਨੇ ਅਪਣੇ ਇਸ ਟਵੀਟ ਵਿਚ ਅਕਸ਼ੈ ਕੁਮਾਰ ਨੂੰ ਟੈਗ ਵੀ ਕੀਤਾ ਹੈ।
ਦੱਸ ਦਈਏ ਕਿ ਦੀਆ ਮਿਰਜਾ ਤੋਂ ਪਹਿਲਾਂ ਇਕ ਮਹਿਲਾ ਨਿਰਮਾਤਾ ਵੀ ਇਸ ਮਾਮਲੇ 'ਤੇ ਅਵਾਜ ਉਠਾ ਚੁੱਕੀ ਹੈ। ਉਨ੍ਹਾਂ ਨੇ ਇਸ ਨੂੰ ‘ਮੈਨੇਲ’ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਇੰਡਸਟਰੀ ਦੀ ਨੁਮਾਇੰਦਗੀ ਕਰਨ ਵਾਲੇ ‘ਪੁਰਸ਼ਾਂ’ ਦੇ ਵਫ਼ਦ ਵਿਚ ਕੋਈ ਮਹਿਲਾ ਨਹੀਂ ਸੀ। ਫਿਲਮੀ ਜਗਤ ਵਿਚ ਔਰਤਾਂ ਨਾ ਸਿਰਫ ਅਦਾਕਾਰੀ ਦੇ ਖੇਤਰ ਵਿਚ ਸਗੋਂ ਨਿਰਦੇਸ਼ਨ, ਨਿਰਮਾਤਾ ਅਤੇ ਲੇਖਿਕਾ ਦੇ ਖੇਤਰ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ।