ਮੁਗਲ ਇੱਥੇ ਲੁੱਟਣ ਨਹੀਂ ਸਗੋਂ ਘਰ ਬਣਾਉਣ ਆਏ ਸਨ: ਨਸੀਰੂਦੀਨ ਸ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਜੇਕਰ ਉਹ ਗਲਤ ਹੁੰਦੇ ਤਾਂ ਤਾਜ ਮਹਿਲ, ਲਾਲ ਕਿਲਾ ਹੁਣ ਤੱਕ ਡਿੱਗ ਚੁੱਕਾ ਹੁੰਦਾ

Naseeruddin Shah

 

ਮੁੰਬਈ: ਨਸੀਰੂਦੀਨ ਸ਼ਾਹ ਅਕਸਰ ਆਪਣੇ ਬੇਬਾਕ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਕਿਹਾ ਹੈ ਕਿ ਜੇਕਰ ਮੁਗਲ ਇੰਨੇ ਹੀ ਗਲਤ ਹੁੰਦੇ ਤਾਂ ਲੋਕਾਂ ਨੇ ਉਨ੍ਹਾਂ ਵੱਲੋਂ ਬਣਾਏ ਤਾਜ ਮਹਿਲ, ਲਾਲ ਕਿਲ੍ਹੇ ਅਤੇ ਕੁਤੁਬ ਮੀਨਾਰ ਨੂੰ  ਹੁਣ ਤੱਕ ਢਾਹ ਦਿੱਤਾ ਹੁੰਦਾ। ਨਸੀਰੂਦੀਨ ਸ਼ਾਹ ਅਨੁਸਾਰ ਸਾਨੂੰ ਮੁਗਲਾਂ ਦੀ ਵਡਿਆਈ ਨਹੀਂ ਕਰਨੀ ਚਾਹੀਦੀ ਪਰ ਉਨ੍ਹਾਂ ਨੂੰ ਬਦਨਾਮ ਕਰਨ ਦੀ ਵੀ ਲੋੜ ਨਹੀਂ ਹੈ।

 

ਇਹ ਵੀ ਪੜ੍ਹੋ:  ਚੋਰੀ ਹੋਏ ਮੋਬਾਈਲ ਦੇ ਪਾਰਟਸ ਤੋਂ ਬਣਾਉਂਦੇ ਸਨ ਨਵਾਂ ਫੋਨ, ਪੁਲਿਸ ਨੇ ਜ਼ਬਤ ਕੀਤੇ ਦੋ ਕਰੋੜ ਫੋਨ  

ਉਨ੍ਹਾਂ ਨੇ ਇਹ ਗੱਲਾਂ ਆਪਣੀ ਜਲਦ ਹੀ ਰਿਲੀਜ਼ ਹੋਣ ਵਾਲੀ ਵੈੱਬ ਸੀਰੀਜ਼ 'ਤਾਜ, ਡਿਵਾਈਡੇਡ ਬਾਏ ਬਲੱਡ' ਦੇ ਪ੍ਰਮੋਸ਼ਨ ਦੌਰਾਨ ਕਹੀਆਂ। ਨਸੀਰੂਦੀਨ ਅਨੁਸਾਰ ਇੱਥੇ ਲੋਕ ਅਕਬਰ ਅਤੇ ਤੈਮੂਰ ਵਰਗੇ ਕਾਤਲਾਂ ਵਿੱਚ ਫਰਕ ਨਹੀਂ ਕਰਦੇ। ਮੁਗ਼ਲ ਇੱਥੇ ਲੁੱਟ-ਖੋਹ ਕਰਨ ਨਹੀਂ ਆਏ ਸਨ, ਸਗੋਂ ਆਪਣੇ ਘਰ ਬਣਾਉਣ ਲਈ ਆਏ ਸਨ।ਨਸੀਰੂਦੀਨ ਸ਼ਾਹ ਨੇ ਮੁਗਲਾਂ ਨੂੰ ਹਮਲਾਵਰ ਅਤੇ ਵਿਨਾਸ਼ਕਾਰੀ ਦੱਸਣ 'ਤੇ ਇਤਰਾਜ਼ ਕੀਤਾ ਹੈ। ਉਹਨਾਂ ਕਿਹਾ, 'ਮੁਗਲ ਇੱਥੇ ਲੁੱਟਣ ਨਹੀਂ ਆਏ ਸਨ। ਉਹ ਇਥੇ ਆਪਣਾ ਘਰ ਬਣਾਉਣ ਲਈ ਇੱਥੇ ਆਏ ਸਨ ਅਤੇ ਉਨ੍ਹਾਂ ਨੇ ਅਜਿਹਾ ਹੀ ਕੀਤਾ। ਉਹਨਾਂ ਦੇ ਯੋਗਦਾਨ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ। ਅਸੀਂ ਲਾਲ ਕਿਲ੍ਹੇ ਨੂੰ ਇੰਨੇ ਸਤਿਕਾਰ ਨਾਲ ਕਿਉਂ ਦੇਖਦੇ ਹਾਂ ਜਦੋਂ ਕਿ ਇਹ ਸਿਰਫ ਮੁਗਲਾਂ ਦੁਆਰਾ ਬਣਾਇਆ ਗਿਆ ਸੀ? ਸਾਨੂੰ ਉਹਨਾਂ ਨੂੰ ਵਾਰ-ਵਾਰ ਬਦਨਾਮ ਨਹੀਂ ਕਰਨਾ ਚਾਹੀਦਾ।

ਇਹ ਵੀ ਪੜ੍ਹੋ: ਜਲੰਧਰ 'ਚ ਸ੍ਰੀ ਗੁਟਕਾ ਸਾਹਿਬ ਦੀ ਕੀਤੀ ਬੇਅਦਬੀ, ਗਲੀ 'ਚ ਸੁੱਟੇ ਅੰਗ

ਇਕ  ਨਿੱਜੀ ਚੈੱਨਲ ਨਾਲ ਗੱਲਬਾਤ ਕਰਦਿਆਂ ਨਸੀਰੂਦੀਨ ਸ਼ਾਹ ਨੇ ਕਿਹਾ, 'ਮੈਨੂੰ ਇਹ ਗੱਲਾਂ ਕਾਫੀ ਹਾਸੋਹੀਣੀ ਅਤੇ ਅਜੀਬ ਲੱਗਦੀਆਂ ਹਨ ਜਦੋਂ ਲੋਕ ਅਕਬਰ ਅਤੇ ਨਾਦਿਰ ਸ਼ਾਹ, ਤੈਮੂਰ ਵਰਗੇ ਕਾਤਲਾਂ 'ਚ ਫਰਕ ਨਹੀਂ ਕਰ ਸਕਦੇ। ਨਾਦਿਰ ਸ਼ਾਹ ਅਤੇ ਤੈਮੂਰ ਵਰਗੇ ਹਮਲਾਵਰ ਇੱਥੇ ਲੁੱਟ ਲਈ ਆਏ ਸਨ ਜਦਕਿ ਮੁਗਲਾਂ ਲਈ ਅਜਿਹਾ ਨਹੀਂ ਸੀ। ਨਸੀਰੂਦੀਨ ਸ਼ਾਹ ਅਨੁਸਾਰ ਸਕੂਲਾਂ ਵਿੱਚ ਪ੍ਰਾਚੀਨ ਭਾਰਤ ਦੇ ਰਾਜਿਆਂ ਬਾਰੇ ਵੀ ਨਹੀਂ ਪੜ੍ਹਾਇਆ ਜਾਂਦਾ, ਜੋ ਕਿ ਬਹੁਤ ਗਲਤ ਹੈ। “ਅਸੀਂ ਮੁਗਲਾਂ ਬਾਰੇ ਜਾਣਦੇ ਹਾਂ, ਇੱਥੋਂ ਤੱਕ ਕਿ ਲਾਰਡ ਕਾਰਨਵਾਲਿਸ ਕੌਣ ਸੀ, ਪਰ ਸਕੂਲਾਂ ਵਿੱਚ ਬੱਚਿਆਂ ਨੂੰ ਗੁਪਤਾ ਰਾਜਵੰਸ਼, ਮੌਰੀਆ ਰਾਜਵੰਸ਼, ਵਿਜੇਨਗਰ ਸਾਮਰਾਜ, ਅਜੰਤਾ ਗੁਫਾਵਾਂ ਜਾਂ ਉੱਤਰ ਪੂਰਬ ਦੇ ਇਤਿਹਾਸ ਬਾਰੇ ਨਹੀਂ ਪੜ੍ਹਾਇਆ ਜਾਂਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਅਜਿਹਾ ਇਤਿਹਾਸ ਅਗਰੇਜ਼ਾਂ ਦੁਆਰਾ ਲਿਖਿਆ ਗਿਆ ਹੈ।