ਕੋਰੋਨਾ: ਮਦਦ ਲਈ ਅੱਗੇ ਆਈਆ ਬਾਲੀਵੁੱਡ ਉਦਯੋਗ, ਕਪਿਲ ਨੇ ਦਿੱਤੇ 50 ਲੱਖ, ਪਵਨ ਨੇ 1 ਕਰੋੜ ਦਿੱਤੇ

ਏਜੰਸੀ

ਮਨੋਰੰਜਨ, ਬਾਲੀਵੁੱਡ

ਕੋਰੋਨਾ ਵਾਇਰਸ ਨਾਲ ਲੜਨ ਲਈ ਮਨੋਰੰਜਨ ਉਦਯੋਗ ਇਕਜੁੱਟ ਹੋ ਕੇ ਖੜ੍ਹਾ ਹੈ

File

ਮੁੰਬਈ- ਕੋਰੋਨਾ ਵਾਇਰਸ ਨਾਲ ਲੜਨ ਲਈ ਮਨੋਰੰਜਨ ਉਦਯੋਗ ਇਕਜੁੱਟ ਹੋ ਕੇ ਖੜ੍ਹਾ ਹੈ। ਸਿਤਾਰੇ ਪ੍ਰਧਾਨ ਮੰਤਰੀ ਰਾਹਤ ਫੰਡ ਦੇ ਲਈ ਦਾਨ ਕਰ ਰਹੇ ਹਨ। ਕਪਿਲ ਸ਼ਰਮਾ ਤੋਂ ਲੈ ਕੇ ਕਈ ਸਿਤਾਰਿਆਂ ਨੇ ਪੈਸੇ ਦਾਨ ਕੀਤੇ ਹਨ।

ਕਪਿਲ ਸ਼ਰਮਾ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ- ਇਹ ਸਮਾਂ ਇਕੱਠੇ ਖੜੇ ਹੋਣ ਦਾ ਹੈ, ਜਿਨ੍ਹਾਂ ਨੂੰ ਸਾਡੀ ਲੋੜ ਹੈ। ਕੋਰੋਨਾ ਨਾਲ ਲੜਨ ਲਈ, ਮੈਂ ਪ੍ਰਧਾਨ ਮੰਤਰੀ ਰਾਹਤ ਫੰਡ ਲਈ 50 ਲੱਖ ਰੁਪਏ ਦੇ ਰਿਹਾ ਹਾਂ। ਮੈਂ ਸਾਰਿਆਂ ਨੂੰ ਘਰ ਰਹਿਣ ਦੀ ਬੇਨਤੀ ਕਰਦਾ ਹਾਂ। #stayhome #staysafe #jaihind #PMrelieffund

ਸਾਉਥ ਸੁਪਰਸਟਾਰ ਪਵਨ ਕਲਿਆਣ ਨੇ ਵੀ ਪੈਸੇ ਦਾਨ ਕੀਤੇ ਹਨ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ- ਮੈਂ ਪ੍ਰਧਾਨ ਮੰਤਰੀ ਰਾਹਤ ਫੰਡ ਲਈ 1 ਕਰੋੜ ਰੁਪਏ ਦਾਨ ਕਰ ਰਿਹਾ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੇਰਣਾਦਾਇਕ ਅਗਵਾਈ ਕੋਰੋਨਾ ਨੂੰ ਮਹਾਂਮਾਰੀ ਤੋਂ ਬਾਹਰ ਲਿਆਏਗੀ।

ਦੱਸ ਦਈਏ ਕਿ ਦੱਖਣ ਦੇ ਅਭਿਨੇਤਾ ਰਾਮ ਚਰਨ ਨੇ 70 ਲੱਖ ਰੁਪਏ ਦਾਨ ਕੀਤੇ ਹਨ। ਦੂਜੇ ਪਾਸੇ, ਏਕਤਾ ਕਪੂਰ ਨੇ ਟਵੀਟ ਕਰਕੇ ਲਿਖਿਆ- ਇਸ ਨਾਜ਼ੁਕ ਸਮੇਂ ਵਿੱਚ, ਹਰ ਯੋਗਦਾਨ ਵੱਡੀ ਸਹਾਇਤਾ ਕਰ ਸਕਦਾ ਹੈ! ਥੋੜਾ ਦਾਨ ਕਰਕੇ ਇਸ ਲੋਕ ਲਹਿਰ ਵਿੱਚ ਸ਼ਾਮਲ ਹੋਵੋ।

ਕਿਆਰਾ ਅਡਵਾਨੀ, ਭੂਮੀ ਪੇਡਨੇਕਰ ਅਤੇ ਸਿਧਾਰਥ ਮਲਹੋਤਰਾ ਨੇ ਵੀ ਇਸ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਟਵੀਟ ਵੀ ਕੀਤਾ ਅਤੇ ਸਾਰਿਆਂ ਨੂੰ ਯੋਗਦਾਨ ਪਾਉਣ ਲਈ ਕਿਹਾ।