ਕੋਰੋਨਾ ਵਾਇਰਸ: ਡਾਕਟਰ ਦਾ ਦਾਅਵਾ, ‘ਭਾਰਤ ਵਿਚ ਨਹੀਂ ਵਧੇਗੀ ਮੌਤ ਦਰ’

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

Photo

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਦੌਰਾਨ ਡਾ: ਨਰਿੰਦਰ ਮਹਿਰਾ ਦਾ ਦਾਅਵਾ ਹੈ ਕਿ ਭਾਰਤ ਦੇ ਲੋਕਾਂ ਦੀ ਇਮਿਊਨਿਟੀ ਕਾਫ਼ੀ ਬਿਹਤਰ ਹੈ। ਜਿਸ ਕਾਰਨ ਭਾਰਤ ਵਿਚ ਦੂਜੇ ਦੇਸ਼ਾਂ ਦੀ ਤਰ੍ਹਾਂ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਨਹੀਂ ਹੋਵੇਗਾ।

 

ਆਈਸੀਐਮਆਰ ਦੇ ਸਾਬਕਾ ਰਾਸ਼ਟਰੀ ਚੇਅਰਮੈਨ ਅਤੇ ਏਮਜ਼ ਇਮਿਊਨੋਲੋਜੀ ਦੇ ਸਾਬਕਾ ਡੀਨ, ਡਾ.  ਨਰਿੰਦਰ ਮਹਿਰਾ ਨੇ ਦੱਸਿਆ ਹੈ ਕਿ ਆਮ ਤੌਰ ‘ਤੇ ਕਿਸੇ  ਵਾਇਰਲ ਇੰਨਫੈਕਸ਼ਨ ਤੋਂ ਬਾਅਦ ਲਿੰਫੋਸਾਈਟਸ ਕਾਂਊਟ ਵਧ ਜਾਂਦਾ ਹੈ ਪਰ ਕੋਵਿਡ-19 ਦੇ ਮਾਮਲੇ ਵਿਚ ਸਰੀਰ ਦਾ ਲਿੰਫੋਸਾਈਟਸ ਕਾਂਊਟ ਹੇਠਾਂ ਚਲਾ ਜਾਂਦਾ ਹੈ ਅਤੇ ਬਾਅਦ ਵਿਚ ਵਿਅਕਤੀ ਦੀ ਮੌਤ ਹੋ ਜਾਂਦੀ ਹੈ।

 

ਲਿੰਫੋਸਾਈਟਸ ਵਾਈਟ ਬਲੱਡ ਸੈਂਲਜ਼ ਹਨ ਜੋ ਕਿ ਦੇ ਇਮਿਊਨ ਸੈੱਲਾਂ ਦੀਆਂ ਮੁੱਖ ਕਿਸਮਾਂ ਵਿਚੋਂ ਇਕ ਹਨ। ਨਰਿੰਦਰ ਮਹਿਰਾ ਨੇ ਕਿਹਾ ਕਿ ਭਾਰਤ ਇਮਿਊਨਿਟੀ ਵਿਚ ਸਭ ਤੋਂ ਉੱਪਰ ਹੈ। ਏਮਜ਼ ਦੇ ਇਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਭਾਰਤ ਵਿਚ ਜ਼ਿਆਦਾ ਡਾਇਵਰਸਿਟੀ ਕਾਰਨ ਇਮਿਊਨ ਰਿਸਪਾਂਸ ਜੀਨ ਯਾਨੀ ਉਹ ਜੀਨ ਜੋ ਇਮਿਊਨਿਟੀ ਦਾ ਮਾਰਗ ਦਰਸ਼ਨ ਕਰਦੇ ਹਨ, ਯੂਰਪੀਅਨ ਦੇਸ਼ਾਂ ਨਾਲੋਂ ਜ਼ਿਆਦਾ ਮਜ਼ਬੂਤ ​​ਹਨ।

 

ਪ੍ਰਤੀ ਵਿਅਕਤੀ ਤੋਂ ਪ੍ਰਤੀ ਵਿਅਕਤੀ ਅਤੇ ਆਬਾਦੀ ਤੋਂ ਆਬਾਦੀ ਇਮਿਊਨਿਟੀ ਡਾਇਵਰਸਿਟੀ ਕਾਫ਼ੀ ਜ਼ਿਆਦਾ ਹੈ। ਉਹਨਾਂ ਦੱਸਿਆ ਕਿ ਦੇਸ਼ ਵਿਚ ਘੱਟ ਮੌਤਾਂ ਦੇ ਤਿੰਨ ਕਾਰਨ ਹਨ। ਸਰੀਰਕ ਦੂਰੀ, ਇਮਿਊਨ ਸਿਸਟਮ ਅਤੇ ਵਾਤਾਵਰਣ। ਸਾਡਾ ਹਲਦੀ, ਅਦਰਕ ਅਤੇ ਮਸਾਲੇ ਵਾਲਾ ਭੋਜਨ ਸਾਡੀ ਇਮਿਊਨ ਸ਼ਕਤੀ ਨੂੰ ਵਧਾਉਂਦਾ ਹੈ।

 

ਉੱਥੇ ਹੀ ਡਾ: ਨਰਿੰਦਰ ਮਹਿਰਾ ਦਾ ਕਹਿਣਾ ਹੈ ਕਿ ਉਹ ਹੁਣ ਫਰਾਂਸ, ਅਮਰੀਕਾ, ਹੰਗੋਰੀਅਨ ਦੇ ਦੇਸ਼ ਤੋਂ ਕੋਰੋਨਾ ਦਾ ਨਮੂਨਾ ਲੈ ਕੇ ਅੰਤਰਰਾਸ਼ਟਰੀ ਸਟਡੀ ਲਈ ਆਪਣਾ ਮਨ ਬਣਾ ਰਹੇ ਹਨ। ਡਾ: ਨਰਿੰਦਰ ਮਹਿਰਾ ਦਾ ਦਾਅਵਾ ਹੈ ਕਿ ਭਾਰਤ ਵਿਚ ਮੌਤ ਦੀ ਦਰ ਦੂਜੇ ਦੇਸ਼ਾਂ ਦੇ ਮੁਕਾਬਲੇ ਨਹੀਂ ਵਧੇਗੀ। ਇਸ ਦਾ ਕਾਰਨ ਬ੍ਰੌਡ-ਬੇਸ ਇਮਿਊਨੀ ਹੈ।

 

ਉਨ੍ਹਾਂ ਕਿਹਾ ਕਿ ਭਾਰਤ ਵਿਚ ਇਟਲੀ, ਸਪੇਨ ਅਤੇ ਅਮਰੀਕਾ ਦੀ ਤਰ੍ਹਾਂ ਮੌਤ ਦਰ ਨਹੀਂ ਵਧੇਗੀ। ਇਟਲੀ ਅਤੇ ਸਪੇਨ ਵਿਚ ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਦੱਸ ਦੇਈਏ ਕਿ ਕੋਰੋਨਾ ਵਾਇਰਸ ਭਾਰਤ ਵਿਚ ਆਪਣੇ ਪੈਰ ਪਸਾਰ ਰਿਹਾ ਹੈ।

 

ਭਾਰਤ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 600 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ। ਕੋਰੋਨਾ ਸੰਕਟ ਨੂੰ ਰੋਕਣ ਲਈ ਦੇਸ਼ ਵਿਚ 21 ਦਿਨਾਂ ਦਾ ਲੌਕਡਾਊਨ ਹੈ, ਜੋ 14 ਅਪ੍ਰੈਲ ਤੱਕ ਰਹੇਗਾ।