'ਮਨੀ ਕੀ ਬਾਤ' ਪ੍ਰੋਗਰਾਮ ਸੰਚਾਰ ਦਾ ਮਹੱਤਵਪੂਰਨ ਮਾਧਿਅਮ ਹੈ ਜਿਸ ਰਾਹੀਂ PM ਆਮ ਜਨਤਾ ਨਾਲ ਜੁੜਦੇ ਹਨ: ਆਮਿਰ ਖ਼ਾਨ

ਏਜੰਸੀ

ਮਨੋਰੰਜਨ, ਬਾਲੀਵੁੱਡ

ਪ੍ਰਧਾਨ ਮੰਤਰੀ ਦੇ ਇਸ ਰੇਡੀਓ ਪ੍ਰੋਗਰਾਮ ਦਾ 100ਵਾਂ ਐਪੀਸੋਡ 30 ਅਪ੍ਰੈਲ ਨੂੰ ਪ੍ਰਸਾਰਿਤ ਕੀਤਾ ਜਾਵੇਗਾ। 

PM Modi, Amir Khan

ਨਵੀਂ ਦਿੱਲੀ - ਅਦਾਕਾਰ ਆਮਿਰ ਖਾਨ ਨੇ ਬੁੱਧਵਾਰ ਨੂੰ ਕਿਹਾ ਕਿ ‘ਮਨ ਕੀ ਬਾਤ’ ਪ੍ਰੋਗਰਾਮ ਸੰਚਾਰ ਦਾ ਇਕ ਮਹੱਤਵਪੂਰਨ ਮਾਧਿਅਮ ਹੈ ਜਿਸ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਮ ਨਾਗਰਿਕਾਂ ਨਾਲ ਜੁੜਦੇ ਹਨ। ਅਦਾਕਾਰ ਦਾ ਇਹ ਬਿਆਨ 'ਮਨ ਕੀ ਬਾਤ' ਦੇ 100 ਐਪੀਸੋਡ ਪੂਰੇ ਹੋਣ 'ਤੇ ਆਯੋਜਿਤ ਰਾਸ਼ਟਰੀ ਸੰਮੇਲਨ ਦੌਰਾਨ ਆਇਆ। ਪ੍ਰਧਾਨ ਮੰਤਰੀ ਦੇ ਇਸ ਰੇਡੀਓ ਪ੍ਰੋਗਰਾਮ ਦਾ 100ਵਾਂ ਐਪੀਸੋਡ 30 ਅਪ੍ਰੈਲ ਨੂੰ ਪ੍ਰਸਾਰਿਤ ਕੀਤਾ ਜਾਵੇਗਾ। 

ਇੱਕ ਰੋਜ਼ਾ ਕਾਨਫ਼ਰੰਸ ਦਾ ਉਦਘਾਟਨ ਮੀਤ ਪ੍ਰਧਾਨ ਜਗਦੀਪ ਧਨਖੜ ਨੇ ਕੀਤਾ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਸਮਾਗਮ ਦੇ ਮੁੱਖ ਮਹਿਮਾਨ ਸਨ। ਆਮਿਰ ਖਾਨ ਨੇ ਏਜੰਸੀ ਨੂੰ ਦੱਸਿਆ ਕਿ "ਇਹ ਸੰਚਾਰ ਦਾ ਇੱਕ ਬਹੁਤ ਮਹੱਤਵਪੂਰਨ ਮਾਧਿਅਮ ਹੈ ਜਿਸ ਰਾਹੀਂ ਦੇਸ਼ ਦੇ ਨੇਤਾ ਆਮ ਲੋਕਾਂ ਨਾਲ ਗੱਲਬਾਤ ਕਰਦੇ ਹਨ, ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕਰਦੇ ਹਨ, ਆਪਣੇ ਵਿਚਾਰ ਪੇਸ਼ ਕਰਦੇ ਹਨ, ਸੁਝਾਅ ਦਿੰਦੇ ਹਨ।" 

ਉਹਨਾਂ ਨੇ ਕਿਹਾ ਕਿ “ਇਸ ਤਰ੍ਹਾਂ ਤੁਸੀਂ ਸੰਚਾਰ ਦੁਆਰਾ ਅਗਵਾਈ ਕਰਦੇ ਹੋ। ਤੁਸੀਂ ਆਪਣੇ ਲੋਕਾਂ ਨੂੰ ਦੱਸੋ ਕਿ ਤੁਸੀਂ ਭਵਿੱਖ ਬਾਰੇ ਕੀ ਸੋਚਦੇ ਹੋ। ਤੁਸੀਂ ਇਸ ਵਿਚ ਕੀ ਸਮਰਥਨ ਚਾਹੁੰਦੇ ਹੋ। (ਇਹ) ਸੰਚਾਰ ਦਾ ਇੱਕ ਮਹੱਤਵਪੂਰਨ ਮਾਧਿਅਮ ਹੈ ਜੋ ‘ਮਨ ਕੀ ਬਾਤ’ ਰਾਹੀਂ ਸਥਾਪਿਤ ਹੁੰਦਾ ਹੈ।