ਫ਼ਿਲਮ 'ਜਵਾਨ' ਦੇ ਲੀਕ ਵੀਡੀਓਜ਼ ਹੋਣਗੇ ਡਿਲੀਟ, ਦਿੱਲੀ ਹਾਈ ਕੋਰਟ ਨੇ ਸੁਣਾਇਆ ਇਹ ਫ਼ੈਸਲਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਦਿੱਲੀ ਹਾਈ ਕੋਰਟ ਨੇ ਸ਼ਾਹਰੁਖ ਖ਼ਾਨ ਦੇ ਹੱਕ ਵਿਚ ਸੁਣਾਇਆ ਫ਼ੈਸਲਾ

Delhi High Court orders removal of leaked clips from Shah Rukh Khan's Jawan


ਨਵੀਂ ਦਿੱਲੀ: ਫ਼ਿਲਮ ਜਵਾਨ ਦੇ ਵੀਡੀਓ ਲੀਕ ਮਾਮਲੇ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ  ਸ਼ਾਹਰੁਖ ਖ਼ਾਨ ਦੇ ਹੱਕ ਵਿਚ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ‘ਜਵਾਨ’ ਦੀਆਂ ਲੀਕ ਹੋਈਆਂ ਕਲਿਪਸ ਹਟਾਉਣ ਦੇ ਆਦੇਸ਼ ਦਿੱਤੇ ਹਨ। ਮੰਗਲਵਾਰ ਨੂੰ ਹਾਈ ਕੋਰਟ ਨੇ ਵੈੱਬਸਾਈਟ, ਕੇਬਲ ਟੀਵੀ ਪਲੇਟਫਾਰਮ, ਡਾਇਰੈਕਟ ਟੂ ਹੋਮ ਸਰਵਿਸ ਤੋਂ ਇਲਾਵਾ ਸਾਰੇ ਪਲੇਟਫਾਰਮਾਂ ਨੂੰ ਜਵਾਨ ਦਾ ਕੋਪੀਰਾਈਟ ਉਲੰਘਣ ਕਰਨ ਤੋਂ ਰੋਕ ਦਿੱਤਾ ਹੈ।

ਇਹ ਵੀ ਪੜ੍ਹੋ: ਸਿੱਖਾਂ ਲਈ ਜਾਰੀ ਹੋਣ ਵਾਲੇ ਹੁਕਮਨਾਮੇ 'ਤੇ ਉੱਠੇ ਸਵਾਲ, ਦੇਖੋ ਕੀ ਹੈ ਮਾਮਲਾ 

ਦਰਅਸਲ ਸ਼ਾਹਰੁਖ ਖ਼ਾਨ ਦੀ ਫਿਲਮ ਜਵਾਨ 2 ਜੂਨ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਦੌਰਾਨ ਫ਼ਿਲਮ ਦਾ ਟਰੇਲਰ ਆਉਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਜਵਾਨ ਦੇ ਦੋ ਵੀਡੀਓਜ਼ ਲੀਕ ਹੋ ਚੁੱਕੇ ਹਨ, ਜੋ ਫਿਲਮ ਦੀ ਸ਼ੂਟਿੰਗ ਦੌਰਾਨ ਦੇ ਹਨ। ਵੀਡੀਓਜ਼ ਲੀਕ ਹੋਣ ਤੋਂ ਬਾਅਦ ਸ਼ਾਹਰੁਖ ਅਤੇ ਗੌਰੀ ਖ਼ਾਨ ਦੀ ਪ੍ਰੋਡਕਸ਼ਨ ਕੰਪਨੀ ਰੈੱਡ ਚਿਲੀਜ਼ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ, ਜਿਸ ਨੂੰ ਲੈ ਕੇ ਹਾਈ ਕੋਰਟ ਨੇ ਹੁਣ ਫੈਸਲਾ ਸੁਣਾਇਆ ਹੈ।

ਇਹ ਵੀ ਪੜ੍ਹੋ: ਵਟਸਐਪ ਹੁਣ ਇੱਕੋ ਸਮੇਂ 4 ਫੋਨਾਂ 'ਤੇ ਚੱਲ ਸਕੇਗਾ: OTP ਰਾਹੀਂ ਲੌਗ ਇਨ ਕਰ ਸਕੋਗੇ, ਜਾਣੋ ਕਿਵੇਂ

ਦਿੱਲੀ ਹਾਈ ਕੋਰਟ ਨੇ ਆਪਣੇ ਫੈਸਲੇ ਵਿਚ ਯੂਟਿਊਬ, ਗੂਗਲ, ਟਵਿਟਰ ਅਤੇ ਰੇਡਿਟ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਨਿਰਦੇਸ਼ ਦਿੱਤੇ ਹਨ ਕਿ ਫਿਲਮ ਦੀ ਕੋਪੀਰਾਈਟ ਸਮੱਗਰੀ ਨੂੰ ਪਲੇਟਫਾਰਮ ’ਤੇ ਦਿਖਾਉਣ ਵਾਲਿਆਂ ਵਿਰੁਧ ਸਖ਼ਤ ਕਦਮ ਚੁੱਕੇ ਜਾਣ। ਜਸਟਿਸ ਸੀ ਹਰਿ ਸ਼ੰਕਰ ਨੇ ਕਈ ਇੰਟਰਨੈੱਟ ਸਰਵਿਸ ਪ੍ਰੋਵਾਈਡਰਜ਼ ਨੂੰ ਹੁਕਮ ਦਿੱਤਾ ਹੈ ਕਿ ਉਹਨਾਂ ਚੈਨਲਾਂ ਦੇ ਐਕਸੇਸ ਨੂੰ ਬਲਾਕ ਕੀਤਾ ਜਾਵੇ, ਜਿਸ ’ਤੇ ਫਿਲਮ ਨਾਲ ਜੁੜੀ ਸਮੱਗਰੀ ਦਿਖਾਈ ਜਾ ਰਹੀ ਹੈ।

ਇਹ ਵੀ ਪੜ੍ਹੋ: 5 ਮਹੀਨੇ ਪਹਿਲਾਂ ਵਿਆਹੀ ਲੜਕੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਰੈੱਡ ਚਿਲੀਜ਼ ਨੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਫਿਲਮ ਨਾਲ ਸਬੰਧਤ ਦੋ ਵੀਡੀਓ ਸੋਸ਼ਲ ਮੀਡੀਆ ’ਤੇ ਲੀਕ ਹੋਏ ਹਨ। ਪਹਿਲੀ ਕਲਿੱਪ ਵਿਚ ਸ਼ਾਹਰੁਖ ਨਾਲ ਸਬੰਧਤ ਇਕ ਫਾਈਟਿੰਗ ਸੀਕਵੈਂਸ ਸੀ ਜਦਕਿ ਦੂਜੀ ਕਲਿਪ ਇਕ ਡਾਂਸ ਦੀ ਸੀ। ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਕੁਝ ਤਸਵੀਰਾਂ ਅਤੇ ਵੀਡੀਓਜ਼ ਫਿਲਮ ਦੇ ਸੈੱਟ ਤੋਂ ਲੀਕ ਕੀਤੇ ਗਏ ਹਨ। ਇਸ ਉੱਤੇ ਰੋਕ ਲਗਾਉਣਾ ਜ਼ਰੂਰੀ ਹੈ। ਅਦਾਲਤ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆਉਣ ਨਾਲ ਫਿਲਮ ਦੀ ਪ੍ਰਮੋਸ਼ਨ ਉੱਤੇ ਅਸਰ ਪਵੇਗਾ।