ਪਠਾਨ ਦੀ ਰਿਲੀਜ਼ ਤੋਂ ਬਾਅਦ ਬੋਲੇ ਸ਼ਾਹਰੁਖ ਖ਼ਾਨ, “ਪਿਛਲੇ ਚਾਰ ਦਿਨਾਂ ’ਚ ਮੈਂ ਪਿਛਲੇ ਚਾਰ ਸਾਲ ਭੁੱਲ ਗਿਆ”

ਏਜੰਸੀ

ਮਨੋਰੰਜਨ, ਬਾਲੀਵੁੱਡ

ਸ਼ਾਹਰੁਖ ਨੇ ਮਜ਼ਾਕ ਵਿਚ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਮੈਂ ਬੱਚਿਆਂ ਨੂੰ ਵੱਡੇ ਹੁੰਦੇ ਦੇਖਿਆ ਹੈ। ਖਾਣਾ ਬਣਾਉਣਾ ਸਿੱਖ ਲਿਆ

Shah Rukh Khan On Pathaan's Success

 

ਮੁੰਬਈ: ਪਠਾਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਸ਼ਾਹਰੁਖ ਖਾਨ ਪਹਿਲੀ ਵਾਰ ਮੀਡੀਆ ਸਾਹਮਣੇ ਆਏ। ਇਸ ਮੌਕੇ ਦੀਪਿਕਾ ਪਾਦੂਕੋਣ, ਜੌਨ ਅਬਰਾਹਿਮ ਅਤੇ ਫਿਲਮ ਦੇ ਨਿਰਦੇਸ਼ਕ ਸਿਧਾਰਥ ਆਨੰਦ ਵੀ ਉਹਨਾਂ ਨਾਲ ਮੌਜੂਦ ਸਨ। ਸ਼ਾਹਰੁਖ ਨੇ ਮਜ਼ਾਕ ਵਿਚ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਮੈਂ ਬੱਚਿਆਂ ਨੂੰ ਵੱਡੇ ਹੁੰਦੇ ਦੇਖਿਆ ਹੈ। ਖਾਣਾ ਬਣਾਉਣਾ ਸਿੱਖ ਲਿਆ, ਫਿਲਮਾਂ ਤੋਂ ਇਲਾਵਾ ਇਕ ਹੋਰ ਕਾਰੋਬਾਰੀ ਯੋਜਨਾ ਬਾਰੇ ਵੀ ਸੋਚਿਆ ਕਿ ਜੇਕਰ ਫਿਲਮਾਂ ਨਹੀਂ ਚੱਲੀਆਂ ਤਾਂ ਰੈੱਡ ਚਿਲੀਜ਼ ਫੂਡ ਈਟਰੀ ਦੇ ਨਾਂਅ ਨਾਲ ਇਕ ਰੈਸਟੋਰੈਂਟ ਖੋਲ੍ਹਾਂਗਾ।

ਇਹ ਵੀ ਪੜ੍ਹੋ: ਪੰਜਾਬ ਵਿਚ ਪਹਿਲੀ ਵਾਰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਨੂੰ ਮਿਲਣਗੀਆਂ ਕਿਤਾਬਾਂ

ਸ਼ਾਹਰੁਖ ਖ਼ਾਨ ਨੇ ਕਿਹਾ, 'ਜੇਕਰ ਫਿਲਮ ਚੰਗਾ ਕਾਰੋਬਾਰ ਕਰਦੀ ਹੈ ਤਾਂ ਖੁਸ਼ੀ ਹੁੰਦੀ ਹੈ। ਪਠਾਨ ਦੀ ਰਿਲੀਜ਼ ਦੇ ਪਿਛਲੇ ਚਾਰ ਦਿਨਾਂ ਵਿਚ ਮੈਂ ਪਿਛਲੇ ਚਾਰ ਸਾਲਾਂ ਨੂੰ ਭੁੱਲ ਗਿਆ ਹਾਂ’। ਦੂਜੇ ਪਾਸੇ ਜਾਨ ਅਬ੍ਰਾਹਮ ਦਾ ਕਹਿਣਾ ਹੈ ਕਿ ਆਦਿਤਿਆ ਚੋਪੜਾ ਕਾਰਨ ਹੀ ਪਠਾਨ ਇੰਨੀ ਜ਼ਿਆਦਾ ਹਿੱਟ ਹੋਈ ਹੈ। ਹਰ ਕੋਈ ਸੋਚਦਾ ਹੈ ਕਿ ਮੈਂ ਐਕਸ਼ਨ ਹੀਰੋ ਹਾਂ ਪਰ ਅੱਜ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸ਼ਾਹਰੁਖ ਇਸ ਦੇਸ਼ ਦਾ ਸਭ ਤੋਂ ਵੱਡਾ ਐਕਸ਼ਨ ਹੀਰੋ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀ ਪਹਿਲਕਦਮੀ: ਸੂਬੇ ਵਿਚ ਆਮ ਲੋਕਾਂ ਲਈ ਜਲਦ ਸ਼ੁਰੂ ਹੋਣਗੀਆਂ ਰੇਤੇ ਦੀਆਂ ਖੱਡਾਂ 

ਦੱਸ ਦੇਈਏ ਕਿ ਸ਼ਾਹਰੁਖ ਖਾਨ ਦੀ ਫਿਲਮ ਪਠਾਨ ਬਾਕਸ ਆਫਿਸ 'ਤੇ ਹਰ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਇਸ ਨੇ ਆਪਣੀ ਰਿਲੀਜ਼ ਦੇ ਪੰਜਵੇਂ ਦਿਨ ਲਗਭਗ 62 ਕਰੋੜ ਰੁਪਏ ਕਮਾਈ ਕੀਤੀ। ਹਾਲਾਂਕਿ ਅਧਿਕਾਰਤ ਅੰਕੜੇ ਅਜੇ ਜਾਰੀ ਨਹੀਂ ਕੀਤੇ ਗਏ ਹਨ। ਭਾਰਤੀ ਬਾਕਸ ਆਫਿਸ 'ਤੇ ਫਿਲਮ ਦਾ ਕੁੱਲ ਕੁਲੈਕਸ਼ਨ 271 ਕਰੋੜ ਹੈ। ਇਸ ਲਿਹਾਜ਼ ਨਾਲ ਪਠਾਨ ਨੇ KGF-2 ਦਾ ਰਿਕਾਰਡ ਤੋੜ ਦਿੱਤਾ ਹੈ।

ਇਹ ਵੀ ਪੜ੍ਹੋ: ਪੰਜਾਬ ਵਿਚ ਕੋਲਾ ਸੰਕਟ! ਸੂਬੇ ਦੇ ਇਕ ਪ੍ਰਾਈਵੇਟ ਅਤੇ ਦੋ ਸਰਕਾਰੀ ਥਰਮਲ ਪਲਾਂਟਾਂ ਵਿਚ 2 ਤੋਂ 3 ਦਿਨ ਦਾ ਕੋਲਾ ਬਾਕੀ

KGF-2 (ਹਿੰਦੀ ਸੰਸਕਰਣ) ਨੇ ਚਾਰ ਦਿਨਾਂ ਵਿਚ 144 ਕਰੋੜ ਕਮਾਏ ਸਨ। ਪਠਾਨ ਘਰੇਲੂ ਬਾਕਸ ਆਫਿਸ 'ਤੇ ਸਭ ਤੋਂ ਘੱਟ ਸਮੇਂ 'ਚ 271 ਕਰੋੜ ਦੀ ਕਮਾਈ ਕਰਨ ਵਾਲੀ ਪਹਿਲੀ ਹਿੰਦੀ ਫਿਲਮ ਹੈ। ਇਸ ਤੋਂ ਪਹਿਲਾਂ ਬਾਹੂਬਲੀ-2 (ਹਿੰਦੀ ਸੰਸਕਰਣ) ਅਤੇ ਕੇਜੀਐਫ-2 (ਹਿੰਦੀ ਸੰਸਕਰਣ) ਨੂੰ 250 ਕਰੋੜ ਦੇ ਕਲੱਬ ਵਿਚ ਪਹੁੰਚਣ ਵਿਚ 7 ​​ਤੋਂ 8 ਦਿਨ ਲੱਗੇ ਸਨ। ਵਿਦੇਸ਼ੀ ਕਲੈਕਸ਼ਨ ਸਮੇਤ ਪਠਾਨ ਨੇ 5 ਦਿਨਾਂ 'ਚ 540 ਕਰੋੜ ਰੁਪਏ ਕਮਾ ਲਏ ਹਨ।