ਸਲਮਾਨ ਦੇ ਫੈਂਸ ਲਈ ਖੁਸ਼ਖ਼ਬਰੀ, ਦਬੰਗ ਐਨੀਮੇਟਿਡ ਸੀਰੀਜ਼ 'ਚ ਜਲਦ ਹੋਵੇਗੀ ਰੀਲੀਜ਼

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਦੇ ਸੁਪਸਟਾਰ ਸਲਮਾਨ ਖਾਨ ਅਕਸਰ ਹੀ ਆਪਣੀਆਂ ਫਿਲਮਾਂ ਨਾਲ ਆਪਣੇ ਫੈਂਸ ਦੇ ਦਿਲਾਂ ਤੇ ਰਾਜ ਕਰਦੇ ਹਨ।

Photo

ਮੁੰਬਈ : ਬਾਲੀਵੁੱਡ ਦੇ ਸੁਪਸਟਾਰ ਸਲਮਾਨ ਖਾਨ ਅਕਸਰ ਹੀ ਆਪਣੀਆਂ ਫਿਲਮਾਂ ਨਾਲ ਆਪਣੇ ਫੈਂਸ ਦੇ ਦਿਲਾਂ ਤੇ ਰਾਜ ਕਰਦੇ ਹਨ। ਹੁਣ ਸਲਮਾਨ ਦੇ ਫੈਂਸ ਲਈ ਇਕ ਹੋਰ ਖੁਸ਼ਖਬਰੀ ਹੈ ਕਿ ਸਲਮਾਨ ਖਾਨ ਦੀ ਕਾਫੀ ਚਰਚਿਤ ਫਿਲਮ ਦਬੰਗ ਦਾ ਹੁਣ ਐਨੀਮੇਟਿਡ ਰੂਪ ਵੀ ਦੇਖਣ ਨੂੰ ਮਿਲੇਗਾ। ਇਸ ਐਨੀਮੇਟਿਡ ਦਬੰਗ ਨੂੰ ਦੋ ਸੀਰੀਜ਼ ਵਿਚ ਰੀਲੀਜ਼ ਕੀਤਾ ਜਾਵੇਗਾ।

ਪਹਿਲੇ ਸੀਜ਼ਨ ਵਿਚ 52 ਐਪੀਸੋਡ ਹੋਣਗੇ। ਇਸ ਐਨੀਮੇਟਿਡ ਸੀਰੀਜ਼ ਦੇ ਲਈ ਨਿਰਮਾਤਾਵਾਂ ਨੇ ਕਈ ਓਟੀਟੀ ਪਲੇਟਫਾਰਮ ਨਾਲ ਸੰਪਰਕ ਵੀ ਕੀਤਾ ਹੈ। ਇਸ ਬਾਰੇ ਡਾਇਰੈਕਟਰ ਅਰਬਾਜ ਖਾਨ ਨੇ ਕਿਹਾ ਕਿ ਦਬੰਗ ਦੀ ਖਾਸੀਅਤ ਇਹ ਹੈ ਕਿ ਇਹ ਇਕ ਫੈਮਲੀ ਐਨਟਰੇਨਰ ਹੈ ਅਤੇ ਇਸ ਦੇ ਐਨੀਮੇਟਿਡ ਵਰਜ਼ ਦੇ ਜ਼ਰੀਏ ਅਸੀਂ ਐਨੀਮੇਸ਼ਨ ਦੇ ਖੇਤਰ ਵਿਚ ਪ੍ਰਵੇਸ਼ ਕਰਨਾ ਚਹਾਉਂਦੇ ਹਾਂ।

ਅਰਬਾਜ਼ ਖਾਨ ਨੇ ਪੀਟੀਆਈ ਨੂੰ ਦੱਸਿਆ, ‘ਇਹ ਮਾਧਿਅਮ ਕਹਾਣੀ ਸੁਣਾਉਣ ਦੀ ਵਿਲੱਖਣ ਰਚਨਾਤਮਕ ਆਜ਼ਾਦੀ ਵੀ ਪ੍ਰਦਾਨ ਕਰਦਾ ਹੈ ਅਤੇ ਇਸ ਦੇ ਲਈ ਅਸੀਂ ਕਹਾਣੀ ਦੀਆਂ ਵਿਸ਼ੇਸ਼ਤਾਵਾਂ ਵੱਲ ਵੀ ਧਿਆਨ ਦੇ ਸਕਦੇ ਹਾਂ। ਚੁੱਲਬਾਲ ਪਾਂਡੇ ਦਾ ਕਿਰਦਾਰ ਆਪਣੇ ਆਪ ਵਿਚ ਕਾਫ਼ੀ ਹੈ ਅਤੇ ਉਸ ਦਾ ਸਾਹਸ ਐਨੀਮੇਸ਼ਨ ਵਿਚ ਦੇਖਣ ਨੂੰ ਮਿਲੇਗਾ ਜੋ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਵੇਖਿਆ ਗਿਆ ਸੀ।

ਦਬੰਗ ਐਨੀਮੇਸ਼ਨ ਨੂੰ ਕੋਸਮੋਸ – ਮਾਇਆ ਬਣਾ ਰਿਹਾ ਹੈ। ਫਿਲਮ ਵਿਚ ਚੁਲਬੁਲ ਪਾਂਡੇ ਦੇ ਕਿਰਦਾਰ ਤੇ ਖਾਸ ਧਿਆਨ ਦਿੱਤਾ ਗਿਆ ਹੈ ਅਤੇ ਇਸ ਕਿਰਦਾਰ ਨੂੰ ਸਲਮਾਨ ਖਾਨ ਦੇ ਵੱਲੋਂ ਵੀ ਨਿਭਾਇਆ ਗਿਆ ਸੀ। ਸ਼ੋਅ ਵਿੱਚ ਸਾਰੇ ਆਈਕੋਨਿਕ ਕਿਰਦਾਰਾਂ ਦਾ ਐਨੀਮੇਟਡ ਅਵਤਾਰ ਦੇਖਣ ਨੂੰ ਮਿਲੇਗਾ। ਸੋਨਾਕਸ਼ੀ ਸਿਨਹਾ (ਰੱਜਜੋ), ਪ੍ਰਜਾਪਤੀ (ਸਵ . ਵਿਨੋਦ ਖੰਨਾ) ਅਤੇ ਤਿੰਨ ਵਿਲਨ , ਛੇਦੀ ਸਿੰਘ (ਸੋਨੂੰ ਸੂਦ), ਬੱਚਾ ਬਈਆ (ਪ੍ਰਕਾਸ਼ ਰਾਜ), ਬਾਲੀ (ਸੁਦੀਪ) ਵੀ ਐਨੀਮੇਟ ਅਵਤਾਰ ਵਿੱਚ ਦਿਖਾਈ ਦੇਣਗੇ।