ਜਾਣੋ ਦਰਸ਼ਕਾਂ ਦੀ ਕਸੌਟੀ ‘ਤੇ ਕਿਸ ਤਰ੍ਹਾਂ ਰਹੀ ਦਿਲਜੀਤ ਦੀ ਫਿਲਮ ‘ਅਰਜੁਨ ਪਟਿਆਲਾ’

ਏਜੰਸੀ

ਮਨੋਰੰਜਨ, ਬਾਲੀਵੁੱਡ

ਦਿਲਜੀਤ ਦੁਸਾਂਝ, ਕ੍ਰਿਤੀ ਸਨਨ ਅਤੇ ਵਰੁਣ ਸ਼ਰਮਾ ਦੀ ਫ਼ਿਲਮ ‘ਅਰਜੁਨ ਪਟਿਆਲਾ’ ਰੀਲੀਜ਼ ਹੋ ਚੁੱਕੀ ਹੈ।

Arjun Patiala

ਮੁੰਬਈ: ਦਿਲਜੀਤ ਦੁਸਾਂਝ, ਕ੍ਰਿਤੀ ਸਨਨ ਅਤੇ ਵਰੁਣ ਸ਼ਰਮਾ ਦੀ ਫ਼ਿਲਮ ‘ਅਰਜੁਨ ਪਟਿਆਲਾ’ ਰੀਲੀਜ਼ ਹੋ ਚੁੱਕੀ ਹੈ। ਇਹਨਾਂ ਤੋਂ ਇਲਾਵਾ ਇਸ ਫਿਲਮ ਵਿਚ ਰੋਨਿਤ ਰਾਏ, ਮੁਹੰਮਦ ਜੀਸ਼ਾਨ ਅਯੂਬ ਅਤੇ ਸੰਨੀ ਲਿਓਨੀ ਸਮੇਤ ਹੋਰ ਕਈ ਅਦਾਕਾਰ ਨਜ਼ਰ ਆਉਣਗੇ। ਦਰਸ਼ਕਾਂ ਨੂੰ ਇਸ ਫ਼ਿਲਮ ਦੇ ਅੰਦਰ ਹੀ ਇਕ ਫਿਲਮ ਦੇਖਣ ਲਈ ਮਿਲੇਗੀ, ਜਿਸ ਨੂੰ ਖੁਦ ਸਕਰਿਪਟ ਰਾਈਟਰ ਪ੍ਰੋਡਿਊਸਰ ਨੂੰ ਸੁਣਾਉਂਦਾ ਹੈ।

ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ‘ਅਰਜੁਨ ਪਟਿਆਲਾ’ ਫਿਲਮ ਇੰਡਸਟਰੀ ‘ਤੇ ਇਕ ਤਰ੍ਹਾਂ ਦਾ ਸਪੂਫ ਹੈ। ਇਸ ਫ਼ਿਲਮ ਵਿਚ ਦਿਲਜੀਤ ਦੁਸਾਂਝ ਅਤੇ ਕ੍ਰਿਤੀ ਸਨਨ ਦੀ ਭੂਮਿਕਾ ਬਹੁਤ ਵਧੀਆ ਹੈ। ਇਸ ਫਿਲਮ ਵਿਚ ਕਮੇਡੀ ਦੇ ਨਾਲ ਨਾਲ ਇਮੋਸ਼ਨਲ ਡਰਾਮਾ ਵੀ ਹੈ। ਇਸ ਫਿਲਮ ਨੂੰ ਦੇਖਣ ਲਈ ਦਰਸ਼ਕਾਂ ਵਿਚ ਕਾਫੀ ਕ੍ਰੇਜ਼ ਦੇਖਿਆ ਜਾ ਰਿਹਾ ਹੈ।

ਇਸ ਵਿਚ ਦਿਲਜੀਤ ਦੁਸਾਂਝ ਪੰਜਾਬ ਦੇ ਇਕ ਲੜਕੇ ਅਰਜੁਨ ਪਟਿਆਲਾ ਦੀ ਭੂਮਿਕਾ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਇਸ ਫਿਲਮ ਦਾ ਸੰਗੀਤ ਵੀ ਕਾਫ਼ੀ ਵਧੀਆ ਹੈ। ਫਿਲਮ ਦੇ ਗਾਣਿਆਂ ਨੂੰ ਪਹਿਲਾਂ ਹੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਨੂੰ ਦੇਖਣ ਤੋਂ ਬਾਅਦ ਦਰਸ਼ਕਾਂ ਨੇ ਸੋਸ਼ਲ ਮੀਡੀਆ ‘ਤੇ ਫਿਲਮ ਬਾਰੇ ਅਪਣੇ ਸੁਝਾਅ ਵੀ ਸਾਂਝੇ ਕੀਤੇ ਹਨ।

ਇਸ ਫਿਲਮ ਨੂੰ ਰੋਹਿਤ ਜੁਗਰਾਜ ਚੌਹਾਨ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫਿਲਮ ਦੇ ਪ੍ਰੋਡਿਊਸਰ ਦਿਨੇਸ਼ ਵਿਆਨ, ਭੂਸ਼ਣ ਕੁਮਾਰ, ਸੰਦੀਪ ਲੇਜ਼ੈਲ, ਕ੍ਰਿਸ਼ਨ ਕੁਮਾਰ ਹਨ। ਇਸ ਫਿਲਮ ਵਿਚ ਦੋ ਗਾਣੇ ਅਜਿਹੇ ਹਨ, ਜਿਨ੍ਹਾਂ ਨੂੰ ਪ੍ਰਸਿੱਧ ਪੰਜਾਬੀ ਕਲਾਕਾਰ ਗੁਰੂ ਰੰਧਾਵਾ ਵੱਲੋਂ ਗਾਇਆ ਗਿਆ ਹੈ।

Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ