ਦਿੱਲੀ 'ਚ ਟੈਕਸ ਫ੍ਰੀ ਹੋਈ 'ਸਾਂਡ ਕੀ ਆਖ', CM ਕੇਜਰੀਵਾਲ ਨੇ ਟਵੀਟ ਕਰ ਦਿੱਤੀ ਜਾਣਕਾਰੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਦੀਵਾਲੀ 'ਤੇ ਰਿਲੀਜ਼ ਹੋਈ 'ਸਾਂਡ ਦੀ ਅੱਖ' ਨੂੰ ਟੈਕਸ ਫ੍ਰੀ ਕਰ ਦਿੱਤਾ। ਇਸ ਫਿਲਮ 'ਚ ਤਾਪਸੀ ਪੰਨੂ ਅਤੇ ਭੂਮੀ ਪੇਡਨੇਕਰ ਹਨ।

Saand Ki Aankh

ਨਵੀਂ ਦਿੱਲੀ :  ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਦੀਵਾਲੀ 'ਤੇ ਰਿਲੀਜ਼ ਹੋਈ 'ਸਾਂਡ ਦੀ ਅੱਖ' ਨੂੰ ਟੈਕਸ ਫ੍ਰੀ ਕਰ ਦਿੱਤਾ। ਇਸ ਫਿਲਮ 'ਚ ਤਾਪਸੀ ਪੰਨੂ ਅਤੇ ਭੂਮੀ ਪੇਡਨੇਕਰ ਹਨ। ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲਨੇ ਟਵੀਟ ਕੀਤਾ, ਦਿੱਲੀ ਸਰਕਾਰ ਨੇ ਦਿੱਲੀ ਵਿੱਚ 'ਸਾਂਡ ਕੀ ਆਖ' ਨੂੰ ਟੈਕਸ ਫ੍ਰੀ ਸਟੇਟਸ ਦਿੱਤਾ ਹੈ। ਫਿਲਮ ਦਾ ਸੁਨੇਹਾ ਹਰ ਉਮਰ, ਲਿੰਗ ਅਤੇ ਹਰ ਵਰਗ ਦੇ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ। 'ਸਾਂਡ ਕੀ ਆਖ' ਦੇਸ਼ ਦੀ ਸਭ ਤੋਂ ਪੁਰਾਣੇ ਨਿਸ਼ਾਨੇਬਾਜਾਂ ਪ੍ਰਕਾਸ਼ੀ ਤੋਮਰ ਅਤੇ ਚੰਦਰੋ ਤੋਮਰ 'ਤੇ ਆਧਾਰਿਤ ਹੈ। ਫਿਲਮ ਨੂੰ ਉੱਤਰ ਪ੍ਰਦੇਸ਼ 'ਚ ਵੀ ਟੈਕਸ ਫ੍ਰੀ ਘੋਸ਼ਿਤ ਕੀਤਾ ਗਿਆ।

ਸ਼ੁੱਕਰਵਾਰ ਨੂੰ ਵੱਡੇ ਪਰਦੇ 'ਤੇ ਲੱਗਣ ਤੋਂ ਪਹਿਲਾਂ ਤੁਸ਼ਾਰ ਹੀਰਾਨੰਦਾਨੀ ਦੇ ਨਿਰਦੇਸ਼ਨ ਵਾਲੀ ਫਿਲਮ ਜੀਓ ਮਾਮੀ 21ਵੇਂ ਮੁੰਬਈ ਫਿਲਮ ਫੈਸਟੀਵਲ ਵਿੱਚ ਸਮਾਪਿਤ ਫਿਲਮ ਦੇ ਤੌਰ 'ਤੇ ਪੇਸ਼ ਕੀਤਾ ਗਿਆ। ਹੀਰਾਨੰਦਾਨੀ ਨੇ ਕਿਹਾ,  ''ਇਹ ਅਜਿਹਾ ਅਹਿਸਾਸ ਹੈ ਜਿਸਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਮੈਨੂੰ ਫਿਲਮ 'ਤੇ ਮਾਣ ਹੈ ਅਤੇ ਇਸ ਰਿਸਪਾਂਸ ਲਈ ਧੰਨਵਾਦੀ ਹਾਂ, ਜੋ ਸਾਨੂੰ ਇੰਡਸਟਰੀ ਅਤੇ ਫਿਲਮ ਬਰਾਦਰੀ ਤੋਂ ਮਿਲ ਰਿਹਾ ਹੈ।

ਤੁਸ਼ਾਰ ਹੀਰਾਨੰਦਾਨੀ ਦੁਆਰਾ ਨਿਰਦੇਸ਼ਤ ਫਿਲਮ 'ਸਾਂਡ ਕੀ ਆਖ' ਵਿੱਚ ਭੂਮੀ ਪੇਡਨੇਕਰ ਅਤੇ ਤਾਪਸੀ ਪੰਨੂ ਤੋਂ ਇਲਾਵਾ ਪ੍ਰਕਾਸ਼ ਝਾਂ, ਵਿਨੀਤ ਕੁਮਾਰ ਸਿੰਘ ਅਤੇ ਪਵਨ ਚੋਪੜਾ  ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਚੰਦਰੋ ਤੋਮਰ   ਦੇ ਰੋਲ ਵਿੱਚ ਭੂਮੀ ਪੇਡਨੇਕਰ ਅਤੇ ਪ੍ਰਕਾਸ਼ੀ ਤੋਮਰ ਦੇ ਰੋਲ ਵਿੱਚ ਤਾਪਸੀ ਪੰਨੂ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ। ਭੂਮੀ ਅਤੇ ਤਾਪਸੀ ਨੇ ਇਸ ਫਿਲਮ ਵਿੱਚ ਜਬਰਦਸਤ ਐਕਟਿੰਗ ਦਾ ਪ੍ਰਦਰਸ਼ਨ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।