ਜਾਣੋ, ਫ਼ਿਲਮ ‘ਮਿੱਟੀ ਦਾ ਬਾਵਾ’ ਨੇ ਦਰਸ਼ਕਾਂ ਦੇ ਦਿਲ ਜਿੱਤਣ ਵਿਚ ਕਿੰਨੀ ਕੀਤੀ ਸਫ਼ਲਤਾ ਹਾਸਲ 

ਏਜੰਸੀ

ਮਨੋਰੰਜਨ, ਪਾਲੀਵੁੱਡ

ਇਸ ਫ਼ਿਲਮ ਨੂੰ ਦੇਖਣ ਲਈ ਲੋਕ ਵੱਡੀ ਗਿਣਤੀ ਵਿਚ ਸਿਨੇਮਾ ਘਰਾਂ ਵਿਚ ਪਹੁੰਚੇ ਹਨ।

Mitti Da Bawa in Cinema

ਜਲੰਧਰ: ਸਿਨੇਮਾ ਹਮੇਸ਼ਾਂ ਸਭ ਤੋਂ ਉੱਤਮ ਮਾਧਿਅਮ ਰਿਹਾ ਹੈ ਜਿਸ ਨੇ ਨਾ ਸਿਰਫ ਸਾਡੇ ਸਮਾਜ ਦੀ ਹਕੀਕਤ ਨੂੰ ਪ੍ਰਦਰਸ਼ਿਤ ਕੀਤਾ ਬਲਕਿ ਸਥਿਤੀਆਂ ਨਾਲ ਨਜਿੱਠਣ ਦਾ ਵੀ ਸਭ ਤੋਂ ਵਧੀਆ ਰਾਹ ਦਿਖਾਇਆ। ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਯਥਾਰਥਵਾਦੀ ਵਿਸ਼ਿਆਂ ਤੇ ਕਈ ਫਿਲਮਾਂ ਬਣੀਆਂ ਹਨ। ਇਹਨਾਂ ਵਿਚ ਇਕ ਫ਼ਿਲਮ ਸ਼ਾਮਲ ਹੋਈ ਸੀ ਮਿੱਟੀ ਦਾ ਬਾਵਾ ਜੋ ਕਿ ਅੱਜ ਯਾਨੀ 18 ਅਕਤੂਬਰ ਨੂੰ ਰਿਲੀਜ਼ ਹੋਈ ਹੈ।

ਇਸ ਫ਼ਿਲਮ ਨੂੰ ਦੇਖਣ ਲਈ ਲੋਕ ਵੱਡੀ ਗਿਣਤੀ ਵਿਚ ਸਿਨੇਮਾ ਘਰਾਂ ਵਿਚ ਪਹੁੰਚੇ ਹਨ। ਇਸ ਦੀ ਰੇਟਿੰਗ ਵੀ ਬਹੁਤ ਹੋਈ ਹੈ। ਟਿਕਟਾਂ ਲੈਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਵੱਡੀ ਸੀ। ਦਰਸ਼ਕ ਅਪਣੇ ਨੇੜਲੇ ਸਿਨੇਮਾ ਘਰਾਂ ਵਿਚ ਫ਼ਿਲਮ ਦੇਖਣ ਲਈ ਪਹੁੰਚੇ ਸਨ। ਦਰਸ਼ਕਾਂ ਵੱਲੋਂ ਇਸ ਨੂੰ ਫ਼ਿਲਮ ਨੂੰ ਲਗਾਤਾਰ ਸਲਾਹਿਆ ਜਾ ਰਿਹਾ ਹੈ। ਦਰਸ਼ਕਾਂ ਨੂੰ ਇਸ ਫ਼ਿਲਮ ਨੇ ਇਮੋਸ਼ਨਲ ਵੀ ਕਰ ਦਿੱਤਾ ਸੀ। ਦਰਸ਼ਕ ਫ਼ਿਲਮ ਦੇਖਦੇ ਦੇਖਦੇ ਭਾਵੁਕ ਵੀ ਹੋ ਸਨ।

ਹਰ ਕੋਈ ਇਸ ਤਾਰੀਫ ਕਰਦਾ ਨਹੀਂ ਥਕਦਾ। ਇਸ ਫ਼ਿਲਮ ਨੇ ਦਰਸ਼ਕਾਂ ਨੂੰ ਕੁੱਝ ਵਖਰਾ ਦਿੱਤਾ ਹੈ। ਕਿਉਂ ਕਿ ਇਹ ਫ਼ਿਲਮ ਜ਼ਿੰਦਗੀ ਦੇ ਸੱਚ ਤੋਂ ਜਾਣੂ ਕਰਵਾਉਂਦੀ ਹੈ। ਫ਼ਿਲਮ ‘ਮਿੱਟੀ ਦਾ ਬਾਵਾ’ ਦੀ ਪਹਿਲੀ ਝਲਕ ਤੋਂ, ਇੰਜ ਜਾਪਦਾ ਹੈ ਕਿ ਇਹ ਫ਼ਿਲਮ ਇਕ ਅਜਿਹੀ ਕਹਾਣੀ ਨੂੰ ਦਰਸਾਏਗੀ ਜਿਸ ਵਿੱਚ ਪੰਜਾਬੀ ਦੇ ਬਹੁਤ ਸਾਰੇ ਰੰਗ ਦੇਖਣ ਨੂੰ ਮਿਲਣਗੇ ਅਤੇ ਫ਼ਿਲਮ ਦੀ ਕਹਾਣੀ ਤੁਹਾਨੂੰ ਭਾਵਨਾਵਾਂ ਦੇ ਇਕ ਰੋਮਾਂਚਕ ਸਫ਼ਰ ਤੇ ਲੈ ਜਾਵੇਗੀ।

ਇਸ ਫ਼ਿਲਮ ਵਿੱਚ ਨਛੱਤਰ ਗਿੱਲ, ਰਜ਼ਾ ਮੁਰਾਦ, ਤਰਸੇਮ ਪਾਲ, ਸ਼ਿਵਇੰਦਰ ਮਾਹਲ, ਬੀ ਐਨ ਸ਼ਰਮਾ, ਜਰਨੈਲ ਸਿੰਘ, ਤੇਜੀ ਸੰਧੂ, ਹਰਜੀਤ ਵਾਲੀਆ, ਅਮ੍ਰਿਤਪਾਲ ਸਿੰਘ ਬਿੱਲਾ, ਲਿਲੀਪੁਟ, ਬੀਰਬਲ, ਅਨੁਪ੍ਰਿਯਾ ਅਤੇ ਲੱਖਮੀ ਕਲੋਚ ਅਤੇ ਕਈ ਹੋਰ ਦਿਗਜ ਕਲਾਕਾਰ ਸ਼ਾਮਿਲ ਹਨ। ਇਸ ਫਿਲਮ ਦੇ ਡਾਇਰੈਕਟਰ ਕੇ.ਐੱਸ. ਮਲਹੋਤਰਾ ਨੇ ਹੋਲੀ ਬਸਿਲ ਫਿਲਮਸ ਅਤੇ ਡ੍ਰੀਮਜ਼ ਮਿਊਜ਼ਿਕ ਦੇ ਨਾਲ ਇਸ ਫਿਲਮ ਨੂੰ ਪ੍ਰੋਡਸ ਵੀ ਕੀਤਾ ਹੈ।

ਹਰੀ ਅਰਜੁਨ ਅਤੇ ਗੁਰਮੀਤ ਸਿੰਘ ਇਸ ਫਿਲਮ ਦੇ ਮਿਊਜ਼ਿਕ ਡਾਇਰੈਕਟਰ ਹਨ। ਹਰਦੇਵ ਸਿੰਘ ਅਤੇ ਸਰਦੀਪ ਸਿੰਘ ਨੇ ਇਸ ਫਿਲਮ ਦੇ ਗੀਤ ਲਿਖੇ ਹਨ।  ‘ਮਿੱਟੀ ਦਾ ਬਾਵਾ, ਪ੍ਰਸ਼ਾਂਤ ਮਲਿਕ ਦੀ ਪੇਸ਼ਕਾਰੀ ਹੈ। ਰਾਜੂ ਗੱਖੜ ਇਸ ਫਿਲਮ ਦੇ ਕੋ-ਪ੍ਰੋਡੂਸਰ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।