ਅਮਿਤਾਭ ਨੇ ਸਫਾਈ ਕਰਮਚਾਰੀਆਂ ਨੂੰ ਤੋਹਫੇ ਵਿਚ ਦਿੱਤੀਆਂ ਮਸ਼ੀਨਾਂ, ਕਿਹਾ- ਵਾਅਦਾ ਨਿਭਾਇਆ
ਅਮੀਤਾਭ ਬੱਚਨ ਨੇ ਮੇਨਹੋਲ ਅਤੇ ਸੀਵਰੇਜਾਂ ਦੀਆਂ ਹੱਥਾਂ ਨਾਲ ਸਫਾਈ ਕਰਨ ਵਾਲੇ ਸਫਾਈ......
ਨਵੀਂ ਦਿੱਲੀ (ਭਾਸ਼ਾ): ਅਮੀਤਾਭ ਬੱਚਨ ਨੇ ਮੇਨਹੋਲ ਅਤੇ ਸੀਵਰੇਜਾਂ ਦੀਆਂ ਹੱਥਾਂ ਨਾਲ ਸਫਾਈ ਕਰਨ ਵਾਲੇ ਸਫਾਈ ਕਰਮਚਾਰੀਆਂ ਦੀ ਮਦਦ ਦੇ ਅਪਣੇ ਵਾਦੇ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਦੇ ਲਈ ਮਸ਼ੀਨਾਂ ਦਾ ਇੰਤਜਾਮ ਕੀਤਾ ਹੈ। ਅਮਿਤਾਭ ਨੇ ਐਤਵਾਰ ਨੂੰ ਟਵੀਟ ਕਰ ਕੇ ਕਿਹਾ ‘ਹੱਥਾਂ ਨਾਲ ਸਫਾਈ ਕਰਨ ਵਾਲੇ ਕਰਮਚਾਰੀਆਂ ਦੀ ਅਣਮਨੁੱਖੀ ਹਾਲਤ ਨੂੰ ਦੇਖਦੇ ਹੋਏ ਮੈਂ ਉਨ੍ਹਾਂ ਦੇ ਲਈ 50 ਮਸ਼ੀਨਾਂ ਖਰੀਦਣ ਦਾ ਵਾਅਦਾ ਕੀਤਾ ਸੀ। ਅੱਜ ਮੈਂ ਉਸ ਵਾਅਦੇ ਨੂੰ ਪੂਰਾ ਕਰ ਦਿਤਾ ਹੈ!’
ਸਫਾਈ ਕਰਮਚਾਰੀਆਂ ਨੂੰ 25 ਛੋਟੀਆਂ ਵੱਖ-ਵੱਖ ਮਸ਼ੀਨਾਂ ਅਤੇ ਬੀ.ਐਮ.ਸੀ ਨੂੰ ਇਕ ਵੱਡੀ ਟਰੱਕ ਮਸ਼ੀਨ ਤੋਹਫੇ ਵਿਚ ਦਿਤੀ ਹੈ। 24 ਨਵੰਬਰ ਨੂੰ ਇਕ ਪੱਤਰ ਲਿਖ ਕੇ ਅਮਿਤਾਭ ਨੇ ਮੈਨੁਅਲ ਸਕੇਵੇਂਜਰਸ ਐਸੋਸਿਏਸ਼ਨ (ਐਮ.ਐਸ.ਏ) ਅਤੇ ਬ੍ਰਹਮੁੰਬਈ ਨਗਰ ਨਿਗਮ (ਬੀ.ਐਮ.ਸੀ) ਵਲੋਂ ਕਿਹਾ ਸੀ ਕਿ ਉਹ ਮੇਨਹੋਲ ਅਤੇ ਸੀਵਰੇਜ ਨਾਲੀਆਂ ਵਿਚ ਸਫਾਈ ਲਈ ਉਨ੍ਹਾਂ ਵਿਚ ਉਤਰਨ ਵਾਲੇ ਸਫਾਈ ਕਰਮਚਾਰੀਆਂ ਲਈ ਕੁਝ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਮੇਰਾ ਯੋਗਦਾਨ ਸਫਾਈ ਕਰਮਚਾਰੀਆਂ ਨੂੰ ਇਸ ਅਣਮਨੁੱਖੀ ਕਾਰਜ ਨੂੰ ਕਰਨ ਤੋਂ ਰੋਕਣ ਅਤੇ ਉਨ੍ਹਾਂ ਨੂੰ ਸਮਾਜ ਵਿਚ ਸਨਮਾਨ ਅਤੇ ਮਾਣ ਦਵਾਉਣ ਲਈ ਹੈ।
ਅਮਿਤਾਭ ਨੇ ਸਫਾਈ ਕਰਮਚਾਰੀਆਂ ਲਈ ਮਸ਼ੀਨਾਂ ਖਰੀਦਣ ਲਈ 50 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਅਮਿਤਾਭ ਨੇ ਟਵੀਟ ਕਰ ਕੇ ਕਿਹਾ ਮੈਂ ਬੀ.ਐਮ.ਸੀ ਨੂੰ ਇਕ ਵੱਡੀ ਮਸ਼ੀਨ ਅਤੇ ਸਫਾਈ ਕਰਮਚਾਰੀਆਂ ਨੂੰ ਛੋਟੀਆਂ ਮਸ਼ੀਨਾਂ ਦਾਨ ਕਰ ਰਿਹਾ ਹਾਂ। ਉਨ੍ਹਾਂ ਨੇ ਬੀ.ਐਮ.ਸੀ ਅਤੇ ਐਮ.ਐਸ.ਏ ਵਲੋਂ ਮਸ਼ੀਨਾਂ ਦੇ ਠੀਕ ਪ੍ਰਯੋਗ ਦੀ ਲਗਾਤਾਰ ਰਿਪੋਰਟ ਦੇਣ ਦੀ ਵੀ ਬੇਨਤੀ ਕੀਤੀ ਹੈ। ਅਦਾਕਾਰ ਕਿਸਾਨਾਂ ਦੀ ਮਦਦ ਲਈ ਵੀ ਸਰਗਰਮ ਰੂਪ ਨਾਲ ਕੰਮ ਕਰ ਰਹੇ ਹਨ।