ਅਕਸ਼ੇ ਕੁਮਾਰ ਨੇ ਰਿਲੀਜ ਕੀਤਾ 'ਕੇਸਰੀ' ਫ਼ਿਲਮ ਦਾ ਨਵਾਂ ਪੋਸਟਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਦਰਸ਼ਕਾਂ ਅਤੇ ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਦੇ ਵਿਚ ਦਾ ਰਿਸ਼ਤਾ ਇੰਜ ਹੀ ਇੰਨਾ ਮਜਬੂਤ ਨਹੀਂ ਹੈ। ਇਸ ਰਿਸ਼ਤੇ ਨੂੰ ਬਣਾਏ ਰੱਖਣ ਲਈ ਅਕਸ਼ੇ ਕੁਮਾਰ ਵੀ ਲਗਾਤਾਰ ...

Kesari Movie

ਮੁੰਬਈ : ਦਰਸ਼ਕਾਂ ਅਤੇ ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਦੇ ਵਿਚ ਦਾ ਰਿਸ਼ਤਾ ਇੰਜ ਹੀ ਇੰਨਾ ਮਜਬੂਤ ਨਹੀਂ ਹੈ। ਇਸ ਰਿਸ਼ਤੇ ਨੂੰ ਬਣਾਏ ਰੱਖਣ ਲਈ ਅਕਸ਼ੇ ਕੁਮਾਰ ਵੀ ਲਗਾਤਾਰ ਅਪਣੇ ਫੈਂਸ ਲਈ ਸਰਪ੍ਰਾਈਜ ਦਾ ਪਿਟਾਰਾ ਤਿਆਰ ਰੱਖਦੇ ਹਨ। ਕੁੱਝ ਅਜਿਹਾ ਹੀ ਹੋਇਆ ਜਦੋਂ ਰਿਪਬਲਿਕ ਡੇ 'ਤੇ ਅਕਸ਼ੈ ਕੁਮਾਰ ਨੇ ਅਪਣਾ ਪਿਟਾਰਾ ਖੋਲਿਆ ਅਤੇ ਅਗਲੀ ਫਿਲਮ 'ਕੇਸਰੀ' ਦਾ ਨਵਾਂ ਪੋਸਟਰ ਰਿਲੀਜ ਕਰਕੇ ਦਰਸ਼ਕਾਂ ਨੂੰ ਜਬਰਦਸਤ ਦੇਸ਼ ਭਗਤੀ ਦੇ ਰੰਗਾਂ ਨਾਲ ਭਰਿਆ ਕਰਨ ਵਾਲਾ ਸਰਪ੍ਰਾਈਜ ਦੇ ਦਿਤੇ।

ਅਕਸ਼ੇ ਇਸ ਸਾਲ ਮਾਰਚ ਵਿਚ ਅਪਣੀ ਮੋਸਟ ਅਵੇਟੇਡ ਫਿਲਮ 'ਕੇਸਰੀ' ਦਰਸ਼ਕਾਂ ਦੇ ਵਿਚ ਪਰਤ ਰਹੇ ਹਨ। ਇਕ ਵਾਰ ਫਿਰ ਤੋਂ ਅਕਸ਼ੈ ਦੇ ਦੇਸ਼ ਭਗਤੀ ਵਾਲੇ ਐਕਸ਼ਨ ਅਤੇ ਇਮੋਸ਼ਨ ਦਰਸ਼ਕਾਂ ਦੇ ਦਿਲਾਂ 'ਤੇ ਛਾ ਜਾਣ ਵਾਲੇ ਹਨ।

 


 

ਇਹ ਫਿਲਮ ਅਸਲੀ ਅਤੇ ਇਤਿਹਾਸਿਕ ਘਟਨਾ 'ਤੇ ਆਧਾਰਿਤ ਹੈ। ਇਸ ਪੋਸਟਰ ਦੀ ਗੱਲ ਕਰੀਏ ਤਾਂ ਇਹ ਅਪਣੇ ਆਪ ਵਿਚ ਕਾਫ਼ੀ ਰੋਚਕ ਨਜ਼ਰ ਆ ਰਿਹਾ ਹੈ।

ਇਸ ਵਿਚ 21 ਸਿੱਖ ਫੌਜੀ ਪਿਰਾਮਿਡ ਦੇ ਸਰੂਪ ਵਿਚ ਬੈਠੇ ਹਨ। ਅਕਸ਼ੇ ਇਸ ਵਿਚ ਨਾਰੰਗੀ ਰੰਗ ਦੀ ਪੱਗ ਵਿਚ ਵਿਚਕਾਰ ਬੈਠੇ ਹੋਏ ਹਨ। ਇਹ ਫਿਲਮ ਸਾਰਾਗੜੀ ਦੀ ਲੜਾਈ 'ਤੇ ਆਧਾਰਿਤ ਹੈ। ਭਾਰਤੀ ਫ਼ੌਜ ਇਤਿਹਾਸ ਵਿਚ ਇਸ ਲੜਾਈ ਦਾ ਕਾਫ਼ੀ ਮਹੱਤਵ ਹੈ। ਇਹ ਜੰਗ 1897 ਵਿਚ 12 ਸਤੰਬਰ ਨੂੰ ਲੜੀ ਗਈ ਸੀ। ਪੋਸਟਰ ਰਿਲੀਜ ਕਰਦੇ ਹੋਏ ਅਕਸ਼ੈ ਨੇ ਇਹ ਵੀ ਦੱਸਿਆ ਕਿ ਫਿਲਮ 21 ਮਾਰਚ ਨੂੰ ਰਿਲੀਜ ਹੋਵੇਗੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈਪੀ ਰਿਪਬਲਿਕ ਡੇ। ਇਹ ਸਾਡਾ 70ਵਾਂ ਗਣਤੰਤਰ ਦਿਨ ਹੈ ਪਰ ਦੇਸ਼ ਲਈ ਸਾਡੇ ਜਵਾਨ ਪਤਾ ਨਹੀਂ ਕਦੋਂ ਤੋਂ ਲੜ ਰਹੇ ਹਨ।

122 ਸਾਲ ਪਹਿਲਾਂ 21 ਸਿੱਖਾਂ ਨੇ 10 ਹਜ਼ਾਰ ਅਫਗਾਨੀ ਹਮਲਾਵਰਾਂ ਨਾਲ ਲੜਾਈ ਲੜੀ ਸੀ। ਕੇਸਰੀ ਉਨ੍ਹਾਂ ਦੀ ਕਹਾਣੀ ਹੈ ਜੋ 21 ਮਾਰਚ ਨੂੰ ਸਿਨੇਮਾਘਰਾਂ ਵਿਚ ਰਿਲੀਜ ਹੋਵੇਗੀ। ਦੱਸ ਦਈਏ ਕਿ ਇਹ ਫਿਲਮ ਜਿਸ ਸਾਰਾਗੜੀ ਦੀ ਲੜਾਈ 'ਤੇ ਆਧਾਰਿਤ ਹੈ। ਉਹ ਭਾਰਤੀ ਫ਼ੌਜ ਇਤਿਹਾਸ ਵਿਚ ਕਾਫ਼ੀ ਮਹੱਤਵਪੂਰਣ ਹੈ। ਇਹ ਜੰਗ 1897 ਵਿਚ 12 ਸਤੰਬਰ ਨੂੰ ਲੜੀ ਗਈ ਸੀ।

ਇਸ ਨੂੰ ਯਾਦ ਕਰਦੇ ਹੋਏ ਅਕਸ਼ੇ ਨੇ ਫਿਲਮ ਦਾ ਪਹਿਲਾ ਪੋਸਟਰ 12 ਸਤੰਬਰ 2018 ਨੂੰ ਜਾਰੀ ਕੀਤਾ ਸੀ। ਜ਼ਿਕਰਯੋਗ ਹੈ ਕਿ ਸਾਰਾਗੜੀ ਦੀ ਜੰਗ ਇਸ 21 ਜਾਂਬਾਜ਼ ਭਾਰਤੀ ਸੈਨਿਕਾਂ ਅਤੇ 10 ਹਜ਼ਾਰ ਅਫਗਾਨ ਕਬਾਇਲੀਆਂ ਦੇ ਵਿਚ ਲੜੀ ਗਈ ਸੀ। ਜੰਗ ਜਿੱਤਣ ਤੋਂ ਬਾਅਦ ਇਨ੍ਹਾਂ ਸਾਰੇ ਸੈਨਿਕਾਂ ਨੂੰ ਇੰਡੀਅਨ ਆਰਡਰ ਆਫ ਮੈਰਿਟ ਨਾਲ ਨਵਾਜਿਆ ਸੀ।