ਐਸ.ਆਈ.ਟੀ ਸਾਹਮਣੇ ਪੇਸ਼ ਹੋਣ ਲਈ ਅਕਸ਼ੇ ਕੁਮਾਰ ਪਹੁੰਚੇ ਚੰਡੀਗੜ੍ਹ
ਬਾਲੀਵੁਡ ਸਟਾਰ ਅਕਸ਼ੇ ਕੁਮਾਰ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਚੰਡੀਗੜ੍ਹ ਪਹੁੰਚ ਚੁੱਕੇ ਨੇ। ਪੰਜਾਬ 'ਚ ਪਵਿੱਤਰ ਗੁਰੂ ਗ੍ਰੰਥ ਸਾਹਿਬ...
ਚੰਡੀਗੜ੍ਹ (ਪੀਟੀਆਈ) : ਬਾਲੀਵੁਡ ਸਟਾਰ ਅਕਸ਼ੇ ਕੁਮਾਰ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਚੰਡੀਗੜ੍ਹ ਪਹੁੰਚ ਚੁੱਕੇ ਨੇ। ਪੰਜਾਬ 'ਚ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੁਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਟਾਸਕ ਫੋਰਸ (ਐਸ.ਆਈ.ਟੀ) ਅੱਜ ਚੰਗੀਗੜ੍ਹ ਵਿਚ ਪੁਛਗਿਛ ਕਰੇਗੀ। ਐਸਆਈਟੀ ਨੇ ਅਕਸ਼ੇ ਕੁਮਾਰ ਨੂੰ ਰਾਜ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਹੀ ਅੰਮ੍ਰਿਤਸਰ 'ਚ ਪੁਛਗਿਛ ਲਈ ਹਾਜ਼ਰ ਹੋਣ ਦੇ ਸੰਮਨ ਜਾਰੀ ਕੀਤੇ ਸੀ।
ਪਰ ਬਾਦਲ ਪਿਤਾ-ਪੁੱਤਰ ਦੇ ਕਹਿਣ 'ਤੇ ਉਹਨਾਂ ਤੋਂ ਚੰਡੀਗੜ੍ਹ ਵਿਚ ਪੁਛਗਿਛ ਕਰਨ ਤੋਂ ਬਾਅਦ ਐਸਆਈਟੀ ਨੇ ਹੁਣ ਅਕਸ਼ੇ ਕੁਮਾਰ ਨੂੰ ਵੀ ਚੰਡੀਗੜ੍ਹ ਵਿਚ ਹਾਜ਼ਰ ਹੋਣ ਨੂੰ ਕਿਹਾ ਹੈ। ਅਕਸ਼ੇ ਕੁਮਾਰ ਨੇ ਵੀ ਐਸਆਈਟੀ ਨੂੰ ਕਿਹਾ ਸੀ ਕਿ ਉਹਨਾਂ ਤੋਂ ਪੁਛਗਿਛ ਦਾ ਸਥਾਨ ਅੰਮ੍ਰਿਤਸਰ ਤੋਂ ਬਦਲ ਕੇ ਚੰਡੀਗੜ੍ਹ ਕਰ ਦਿਤਾ ਜਾਵੇ। ਇਸ ਗੱਲ ਉਤੇ ਵਿਚਾਰ ਕਰਨ ਤੋਂ ਬਾਅਦ ਐਸਆਈਟੀ ਨੇ ਅਕਸ਼ੇ ਕੁਮਾਰ ਨੂੰ ਵੀ ਚੰਡੀਗੜ੍ਹ ਪਹੁੰਚਣ ਨੂੰ ਕਿਹਾ ਹੈ। ਅਕਸ਼ੇ ਕੁਮਾਰ ਨੂੰ ਬੇਅਦਬੀ ਜਾਂ ਗੋਲੀਕਾਂਡ ਦੇ ਮਮਲੇ ਵਿਚ ਸੰਮਨ ਜਾਰੀ ਨਹੀਂ ਕੀਤੇ ਗਏ ਸਗੋਂ ਡੇਰਾ ਸੱਚਾ ਸੌਦਾ ਪ੍ਰਮੁੱਖ ਦੀ ਫਿਲਮ ਨੂੰ ਪ੍ਰਮੋਸ਼ਨ ਵਿਚ ਅਕਾਲੀ ਦਲ ਦੇ ਨਾਲ 100 ਕਰੋੜ ਦੀ ਸੌਦੇਬਾਜੀ ਨੂੰ ਲੈ ਕੇ ਐਸਆਈਟੀ ਉਹਨਾਂ ਤੋਂ ਸਵਾਲ ਕਰੇਗੀ।
ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਕਾਲੀ ਦਲ ਅਤੇ ਡੇਰਾਮੁਖੀ ਦੇ ਵਿਚ ਇਸ ਮਾਮਲੇ ਵਿਚ 100 ਕਰੋੜ ਰੁਪਏ ਦੀ ਡੀਲ ਮੁੰਬਈ ਵਿਚ ਅਕਸ਼ੇ ਕੁਮਾਰ ਨੇ ਕਰਵਾਈ ਸੀ। ਐਸਆਈਟੀ ਵੱਲੋਂ ਸੰਮਨ ਭੇਜੇ ਜਾਣ ਤੋਂ ਬਾਅਦ ਅਕਸ਼ੇ ਕੁਮਾਰ ਨੇ ਮੁੰਬਈ ਤੋਂ ਹੀ ਟਵੀਟ ਕਰਕੇ ਕਿਹਾ ਸੀ ਕਿ ਉਹ ਗੁਰਮੀਤ ਰਾਮ ਰਹੀਮ ਨਾਮ ਦੇ ਕਿਸੇ ਵਿਅਕਤੀ ਨੂੰ ਅਪਣੇ ਜੀਵਨ ਵਿਚ ਕਦੇ ਨਹੀਂ ਮਿਲੇ ਪਰ ਐਸਆਈਟੀ ਨੇ ਉਹਨਾਂ ਨੂੰ ਨਿਜੀ ਤੌਰ ਤੇ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਹੈ।