IIFA Rocks 2023: 'ਗੰਗੂਬਾਈ ਕਾਠੀਆਵਾੜੀ' ਨੇ ਤਿੰਨ ਤੇ 'ਭੂਲ ਭੁਲੱਈਆ' ਨੇ ਜਿੱਤੇ ਦੋ ਪੁਰਸਕਾਰ

ਏਜੰਸੀ

ਮਨੋਰੰਜਨ, ਬਾਲੀਵੁੱਡ

ਪੜ੍ਹੋ ਹੋਰ ਐਵਾਰਡ ਜੇਤੂ ਫ਼ਿਲਮਾਂ ਦੀ ਪੂਰੀ ਸੂਚੀ

representational Image

ਆਬੂ ਧਾਬੀ : ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕੈਡਮੀ (ਆਈਫਾ) ਐਵਾਰਡਾਂ ਦੀ ਸ਼ੁਰੂਆਤ ਇਥੇ ਇਕ ਸਮਾਗਮ ਨਾਲ ਹੋਈ, ਜਿਸ ਵਿਚ ਆਲੀਆ ਭੱਟ ਸਟਾਰਰ ਫ਼ਿਲਮ "ਗੰਗੂਬਾਈ ਕਾਠਿਆਵਾੜੀ" ਨੇ ਤਕਨੀਕੀ ਸ਼੍ਰੇਣੀਆਂ ਵਿਚ ਤਿੰਨ ਪੁਰਸਕਾਰ ਜਿੱਤੇ।

ਅਭਿਨੇਤਾ ਰਾਜਕੁਮਾਰ ਰਾਓ ਅਤੇ ਫ਼ਿਲਮ ਨਿਰਮਾਤਾ-ਕੋਰੀਓਗ੍ਰਾਫ਼ਰ ਫਰਾਹਨ ਖ਼ਾਨ ਨੇ 'ਆਈਫ਼ਾ ਰੌਕਸ' ਸਮਾਗਮ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਸਿਨੇਮੈਟੋਗ੍ਰਾਫ਼ੀ, ਸਕਰੀਨਪਲੇ, ਡਾਇਲਾਗ ਅਤੇ ਐਡੀਟਿੰਗ ਸਮੇਤ ਤਕਨੀਕੀ ਸ਼੍ਰੇਣੀਆਂ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ।

ਫ਼ਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਅਤੇ ਉਤਕਰਸ਼ਿਨੀ ਵਸ਼ਿਸ਼ਟ ਨੇ "ਗੰਗੂਬਾਈ ਕਾਠੀਆਵਾੜੀ" ਲਈ ਸਰਵੋਤਮ ਸਕ੍ਰੀਨਪਲੇਅ ਦਾ ਪੁਰਸਕਾਰ ਜਿਤਿਆ। ਫ਼ਿਲਮ ਨੂੰ ਸਿਨੇਮੈਟੋਗ੍ਰਾਫ਼ੀ ਅਤੇ ਸੰਵਾਦਾਂ ਲਈ ਵੀ ਸਨਮਾਨਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ:  ਗੈਂਗਸਟਰਾਂ ਨੂੰ ਅਸਲਾ ਸਪਲਾਈ ਕਰਨ ਵਾਲੇ ਅੰਤਰ-ਰਾਜੀ ਗਿਰੋਹ ਦਾ ਪਰਦਾਫ਼ਾਸ਼ 

ਬੋਸਕੋ ਮਾਰਟਿਸ ਅਤੇ ਸੀਜ਼ਰ ਗੋਨਸਾਲਵੇਸ ਨੇ ਕਾਰਤਿਕ ਆਰੀਅਨ ਸਟਾਰਰ ਫ਼ਿਲਮ "ਭੂਲ ਭੁਲੱਈਆ 2" ਦੇ ਟ੍ਰਾਇਲ ਟਰੈਕ ਲਈ ਸਰਵੋਤਮ ਕੋਰੀਓਗ੍ਰਾਫ਼ੀ ਦਾ ਪੁਰਸਕਾਰ ਜਿਤਿਆ। ਅਨੀਸ ਬਜ਼ਮੀ ਦੁਆਰਾ ਨਿਰਦੇਸ਼ਤ ਇਸ ਫ਼ਿਲਮ ਨੇ ਸਰਵੋਤਮ ਸਾਊਂਡ ਡਿਜ਼ਾਈਨ ਦਾ ਪੁਰਸਕਾਰ ਵੀ ਜਿਤਿਆ।

ਅਜੇ ਦੇਵਗਨ ਦੀ "ਦ੍ਰਿਸ਼ਯਮ 2" ਨੇ ਸਰਵੋਤਮ ਸੰਪਾਦਨ ਦਾ ਪੁਰਸਕਾਰ ਜਿਤਿਆ, ਜਦੋਂ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ "ਬ੍ਰਹਮਾਸਤਰ: ਭਾਗ ਇਕ - ਸ਼ਿਵ" ਨੇ ਸਰਵੋਤਮ ਵਿਸ਼ੇਸ਼ ਪ੍ਰਭਾਵ (ਵਿਜ਼ੂਅਲ) ਪੁਰਸਕਾਰ ਜਿਤਿਆ।

ਰਿਤਿਕ ਰੋਸ਼ਨ ਅਤੇ ਸੈਫ਼ ਅਲੀ ਖ਼ਾਨ ਸਟਾਰਰ "ਵਿਕਰਮ ਵੇਧਾ" ਅਤੇ ਵਾਸਨ ਬਾਲਾ ਦੀ "ਮੋਨਿਕਾ ਓ ਮਾਈ ਡਾਰਲਿੰਗ" ਨੇ ਕ੍ਰਮਵਾਰ ਸਰਵੋਤਮ ਬੈਕਗ੍ਰਾਉਂਡ ਸਕੋਰ ਅਤੇ ਸਰਵੋਤਮ ਸਾਊਂਡ ਮਿਕਸਿੰਗ ਅਵਾਰਡ ਜਿੱਤੇ।