ਦਿਲਜੀਤ ਤੋਂ ਬਾਅਦ ਹੁਣ ਬਾਲੀਵੁੱਡ 'ਚ ਛਾਏਗਾ ਇਹ ਪੱਗ ਵਾਲਾ ਮੁੰਡਾ....
ਦਿਲਜੀਤ ਤੋਂ ਬਾਅਦ ਹੁਣ ਇਹ ਪੱਗ ਵਾਲਾ ਮੁੰਡਾ ਬਾਲਾ ਹੀ ਜੱਚਣ ਵਾਲਾ ਹੈ। ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਦੀ ......
ਦਿਲਜੀਤ ਤੋਂ ਬਾਅਦ ਹੁਣ ਇਹ ਪੱਗ ਵਾਲਾ ਮੁੰਡਾ ਬਾਲਾ ਹੀ ਜੱਚਣ ਵਾਲਾ ਹੈ। ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਦੀ ਜਿਨ੍ਹਾਂ ਨੇ ਹਰ ਅੰਦਾਜ਼ 'ਚ ਦਰਸ਼ਕਾਂ ਦਾ ਪਿਆਰ ਬਟੋਰਿਆ ਹੈ। ਭਾਵੇਂ ਕਿ ਜੱਸੀ ਪੰਜਾਬ 'ਚ ਤਾਂ ਆਪਣੇ ਜ਼ਿਆਦਾਤਰ ਗਾਣਿਆਂ ਵਿਚ ਸਾਨੂੰ ਬਿਨ੍ਹਾਂ ਪੱਗ ਤੋਂ ਹੀ ਨਜ਼ਰ ਆਏ, ਪਰ ਜਦੋਂ ਬਾਲੀਵੁੱਡ 'ਚ ਪੰਜਾਬ ਨੂੰ ਦਰਸ਼ਾਉਣ ਦੀ ਗੱਲ ਆਈ ਤਾਂ ਇਹ ਗੱਭਰੂ ਪੂਰੇ ਪੰਜਾਬੀ ਅੰਦਾਜ਼ 'ਚ ਸਿਰ ਤੇ ਪੱਗ ਬੰਨ ਕੇ ਬਾਲੀਵੁੱਡ 'ਚ ਦਾਖ਼ਲ ਹੋਇਆ।
ਜੀ ਹਾਂ ਜੱਸੀ ਗਿੱਲ ਬਾਲੀਵੁੱਡ 'ਚ ਧਮਾਲਾਂ ਪਾਉਣ ਨੂੰ ਪੂਰੀ ਤਰਾਂਹ ਤਿਆਰ ਹਨ। ਦੇਖਣਯੋਗ ਗੱਲ ਤਾਂ ਇਹ ਹੋਵੇਗੀ ਕਿ ਸੋਨਾਕਸ਼ੀ ਸਿਨਹਾ ਤੇ ਪੰਜਾਬੀ ਗਾਇਕ ਜੱਸੀ ਗਿੱਲ ਦੀ ਕੈਮਸਿਟਰੀ ਇਸ ਫ਼ਿਲਮ 'ਚ ਦਰਸ਼ਕਾਂ ਨੂੰ ਕਿੰਨੀ ਕੁ ਪਸੰਦ ਆਏਗੀ। ਪਰ ਇਕ ਗੱਲ ਤਾਂ ਹੈ ਕਿ ਇਕ ਤੋਂ ਬਾਅਦ ਇਕ ਸਾਡੇ ਪੰਜਾਬੀ ਸ਼ੇਰ ਬਾਲੀਵੁੱਡ 'ਚ ਪੂਰੀ ਤਰਾਂਹ ਛਾ ਰਹੇ ਹਨ। ਤੇ ਜੱਸੀ ਦੇ ਬੱਲੀਵੁੱਡ ਸਫ਼ਰ ਦੀ ਸ਼ੁਰੂਆਤ ‘ਹੈਪੀ ਫ਼ਿਰ ਭਾਗ ਜਾਏਗੀ' ਨਾਲ ਹੋਣ ਜਾ ਰਹੀ ਹੈ।
ਦੱਸਣਯੋਗ ਹੈ ਕਿ ਸਾਲ 2016 'ਚ ਰਿਲੀਜ਼ ਹੋਈ ਫਿਲਮ 'ਹੈਪੀ ਭਾਗ ਜਾਏਗੀ' ਦਾ ਸੀਕਵਲ ਹੈ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਹੁਣ ਇਸ ਫਿਲਮ 'ਚ ਸੋਨਾਕਸ਼ੀ ਸਿਨਹਾ ਹੀ ਨਜ਼ਰ ਆਵੇਗੀ। ਇਸ ਫ਼ਿਲਮ ਦੇ ਨਿਰਦੇਸ਼ਕ ਮੁਦੱਸਰ ਅਜੀਜ਼ ਹਨ ਜੋ ਇਸ ਤੋਂ ਪਹਿਲਾਂ ”ਦੁੱਲਾ ਮਿਲ ਗਿਆ ” ਫ਼ਿਲਮ ਦਾ ਨਿਰਦੇਸ਼ਨ ਵੀ ਕਰ ਚੁੱਕੇ ਹਨ।
ਸੋਨਾਕਸ਼ੀ ਸਿਨਹਾ ਤੇ ਜੱਸੀ ਗਿੱਲ ਤੋਂ ਇਲਾਵਾ ਪਾਲੀਵੁੱਡ ਤੇ ਬਾਲੀਵੁੱਡ ਐਕਟਰ ਜਿੰਮੀ ਸ਼ੇਰਗਿੱਲ, ਡਾਇਨਾ ਪੇਂਟੀ ਅਤੇ ਅਲੀ ਫਜ਼ਲ ਵੀ 'ਹੈਪੀ ਫਿਰ ਭਾਗ ਜਾਏਗੀ' ਫ਼ਿਲਮ 'ਚ ਨਜ਼ਰ ਆਉਣਗੇ। ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਕੀਤਾ ਗਿਆ ਹੈ ਤੇ ਟਰੇਲਰ ਲਾਂਚ ਮੌਕੇ 'ਤੇ ਪੂਰੀ ਸਟਾਰ ਕਾਸਟ ਨੇ ਰੋਣਕਾਂ ਲਾਈਆਂ ਸਨ। ਇਸ ਦੌਰਾਨ ਸੋਨਾਕਸ਼ੀ, ਡਾਇਨਾ ਤੇ ਸਾਡੇ ਜੱਸੀ ਗਿੱਲ ਦਾ ਸਟਾਈਲਿਸ਼ ਲੁੱਕ ਵੀ ਦੇਖਣ ਨੂੰ ਮਿਲਿਆ। ਫ਼ਿਲਮ ਦੇ ਟਰੇਲਰ ਦਾ ਇੱਕ ਡਾਇਲੋਗ "ਅਗਰ ਤੂੰ ਗਿੱਲ ਹੈ ਨਾ ਤਾਂ ਮੈ ਸ਼ੇਰਗਿੱਲ ਹੂੰ" ਨੇ ਸਾਰੀਆਂ ਦੇ ਦਿਲ ਤੇ ਇਕ ਛਾਪ ਤਾਂ ਜ਼ਰੂਰ ਛੱਡੀ ਹੈ।
ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬੀ ਐਲਬਮ 'ਬੈਚਮੇਟੋ' ਤੋਂ ਕਰਨ ਵਾਲਾ ਜੱਸੀ ਗਿੱਲ ਕਦੋਂ ਲੈਂਸਰ ਗੀਤ ਨਾਲ ਪੰਜਾਬੀ ਸਿਨੇਮਾ ‘ਚ ਆਪਣੀ ਖ਼ਾਸ ਪਛਾਣ ਬਣਾ ਗਿਆ ਪਤਾ ਹੀ ਨਹੀਂ ਲੱਗਾ। ਉਸ ਤੋਂ ਬਾਅਦ ਤਾਂ ਇਨ੍ਹਾਂ ਦੇ ਸਾਰਿਆਂ ਗੀਤਾਂ ਨੇ ਹੀ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕੀਤਾ ਹੈ। ਫਿਰ ਕਦੇ ਉਨ੍ਹਾਂ ਨੂੰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਪਈ ਅਤੇ ਇਕ ਤੋਂ ਇਕ ਸੁਪਰਹਿੱਟ ਗੀਤਾਂ ਦੀ ਝੜੀ ਲੱਗ ਗਈ। ਤੇ ਹੁਣ ਬਾਲੀਵੁੱਡ। ਖ਼ੈਰ ਹੈਪੀ ਫੇਰ ਭੱਜੂਗੀ ਜਾਂ ਨਹੀਂ ? ਇਹ ਤਾਂ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਜੱਸੀ ਗਿੱਲ ਨੂੰ ਬਾਲੀਵੁੱਡ 'ਚ ਧਮਾਲਾਂ ਪਾਉਣ ਲਈ ਸਾਡੇ ਵੱਲੋਂ ਬਹੁਤ ਮੁਬਾਰਕਾਂ।