ਹੁਣ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨ ਲਈ ਤਿਆਰ ਹੈ ਇਹ ਅਦਾਕਾਰਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਅਕਸਰ ਅਸੀਂ ਦੇਖਦੇ ਤੇ ਸੁਣਦੇ ਆਏ ਹਾਂ ਕਿ ਪੰਜਾਬੀ ਅਦਾਕਾਰਾਂ ਦਾ ਸੁਪਨਾ ਹੁੰਦਾ ਹੈ ਬਾਲੀਵੁੱਡ ਵਿਚ.....

Isha Rikhi

ਅਕਸਰ ਅਸੀਂ ਦੇਖਦੇ ਤੇ ਸੁਣਦੇ ਆਏ ਹਾਂ ਕਿ ਪੰਜਾਬੀ ਅਦਾਕਾਰਾਂ ਦਾ ਸੁਪਨਾ ਹੁੰਦਾ ਹੈ ਬਾਲੀਵੁੱਡ ਵਿਚ ਜਾਕੇ ਕਮ ਕਰਨਾ। ਤੇ ਹੁਣ ਫੇਰ ਇਕ ਪੰਜਾਬੀ ਅਦਾਕਾਰਾ ਦਾ ਇਹ ਸੁਪਨਾ ਸੱਚ ਹੋਣ ਜਾ ਰਿਹਾ ਹੈ ਤੇ ਉਹ ਕੋਈ ਹੋਰ ਨਹੀਂ ਐਮੀ ਵਿਰਕ ਸਟਾਰਰ 'ਅਰਦਾਸ' ਫ਼ਿਲਮ ਦੀ ਅਦਾਕਾਰਾ ਈਸ਼ਾ ਰਾਖੀ ਹੈ। ਜੀ ਹਾਂ ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਈਸ਼ਾ ਰਾਖੀ ਹੁਣ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨ ਲਈ ਤਿਆਰ ਹੈ ਤੇ ਫ਼ਿਲਮ ਦਾ ਨਾਮ ਹੈ ਰੈਮੋ ਡਿਸੂਜ਼ਾ ਵੱਲੋਂ ਡਾਇਰੈਕਟ ਕੀਤੀ ਗਈ ਫ਼ਿਲਮ 'ਨਵਾਬਜ਼ਾਦੇ'।

ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਹੈ ਈਸ਼ਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਆਦਾਕਾਰਾ ਨੂੰ ਸ਼ੂਰੂ ਤੋਂ ਹੀ ਫ਼ਿਲਮਾਂ 'ਚ ਆਉਣ ਦਾ ਕੋਈ ਸ਼ੌਂਕ ਨਹੀਂ ਸੀ। ਈਸ਼ਾ ਰਾਖੀ ਦਾ ਕਹਿਣਾ ਹੈ ਕਿ ਜਦੋਂ ਵੀ ਕਿਸੇ ਨੇ ਉਸਨੂੰ ਪੁੱਛਣਾ ਕਿ ਉਹ ਵੱਡੇ ਹੋ ਕੇ ਕੀ ਬਣਨਾ ਚਾਹੇਗੀ  ਤਾਂ ਉਸਦਾ  ਜਵਾਬ ਇਹ ਹੁੰਦਾ ਸੀ ਕਿ ਉਹ ਕੋਈ ਸੁੰਦਰਤਾ ਮੁਕਾਬਲਾ ਜਿੱਤਣਾ ਚਾਹੇਗੀ ਕਿਉੰਕਿ ਉਸ ਨੂੰ ਉਹ ਤਾਜ ਪਸੰਦ ਸੀ ਜੋ ਵਿਜੇਤਾ ਨੂੰ ਪਹਿਨਾਇਆ ਜਾਂਦਾ ਹੈ।  ਰਾਖੀ ਨੇ ਕਦੀ ਨਹੀਂ ਸੀ ਸੋਚਿਆ ਕਿ ਉਹ  ਅੱਗੇ ਜਾ ਕੇ ਐਕਟਿੰਗ ਕਰੇਗੀ। ਹਾਂ ਮਾਡਲਿੰਗ ਦਾ ਕੰਮ ਉਸ ਲਈ ਸ਼ੁਰੂ ਤੋਂ ਹੀ ਮਜ਼ੇਦਾਰ ਸੀ, ਅਤੇ ਉਸ ਨੂੰ ਇਸ ਖੇਤਰ 'ਚ ਕਾਫ਼ੀ ਕੰਮ ਮਿਲਿਆ ਵੀ। 

ਨਵਾਬਜ਼ਾਦੇ ਚ ਕੰਮ ਕਰਨ ਦਾ ਮੌਕਾ ਮਿਲਣ ਬਾਰੇ ਈਸ਼ਾ ਦੱਸਦੀ ਹੈ ਕਿ ਉਸਨੇ ਕਦੇ ਵੀ ਬਾਲੀਵੁੱਡ ਫ਼ਿਲਮ 'ਚ ਕੰਮ ਕਰਨ ਦੀ ਯੋਜਨਾ ਨਹੀਂ ਬਣਾਈ ਸੀ।  ਉਸਨੇ ਸਿਰਫ਼ ਦੋ ਵਾਰ ਆਡੀਸ਼ਨ ਦਿੱਤੇ. ਇੱਕ ਤਾਂ ਕੁਝ ਮਹੀਨੇ ਪਹਿਲਾਂ ਹੀ ਇੱਕ ਵੱਡੋ ਪ੍ਰੋਡਕਸ਼ਨ ਹਾਊਸ ਲਈ ਤੇ ਉਪਰੋਕਤ ਬਾਲੀਵੁੱਡ ਫ਼ਿਲਮ ਲਈ। ਹੋਰ ਤੇ ਹੋਰ ਪੰਜਾਬੀ ਫ਼ਿਲਮ ਇੰਡਸਟਰੀ ਚੋਂ ਹੀ ਕਿਸੇ ਨੇ ਉਸਦਾ ਨਾਮ ਅੱਗੇ ਕੀਤਾ ਸੀ। ਉਸ ਨੂੰ ਵੀ ਪਤਾ ਲੱਗਾ ਸੀ ਕਿ ਨਵਾਬਜ਼ਾਦੇ ਦੇ ਨਿਰਦੇਸ਼ਕ ਦੋ ਸਾਲਾਂ ਤੋਂ ਫ਼ਿਲਮ ਦੇ ਲੀਡ ਰੋਲ ਲਈ ਅਦਾਕਾਰਾ ਲੱਭ ਰਹੇ ਹਨ। ਉਨ੍ਹਾਂ ਨੇ ਮੇਰਾ ਆਡੀਸ਼ਨ ਵੇਖਿਆ ਅਤੇ ਮੈਨੂੰ ਲੈ ਲਿਆ।   

ਹਰ ਕਲਾਕਾਰ ਦਾ ਕਿਸੇ ਨਾ ਕਿਸੇ ਨਿਰਦੇਸ਼ਕ ਨਾਲ ਕੰਮ ਕਰਨ ਦਾ ਸੁਪਨਾ ਹੁੰਦਾ ਹੈ ਤੇ ਈਸ਼ਾ ਰਾਖੀ ਵੀ ਕੁਝ ਅਜਿਹੇ ਹੀ ਸੁਪਨੇ ਲੈਕੇ ਇਸ ਇੰਡਸਟ੍ਰੀ ਦਾ ਹਿੱਸਾ ਬਣੀ ਹੈ, ਜੀ ਹਾਂ ਉਹ ਇੰਡਸਟ੍ਰੀ ਦੇ ਉੱਘੇ ਨਿਰਦੇਸ਼ਕ  ਇਮਤਿਆਜ਼ ਅਲੀ ਨਾਲ ਕੰਮ ਕਰਨਾ ਚਾਹੁੰਦੀ ਹੈ ਕਿਓਂਕਿ ਈਸ਼ਾ ਨੂੰ ਉਨ੍ਹਾਂ ਦੇ ਕਹਾਣੀ ਚੁਣਨ ਤੇ ਫੇਰ ਉਸਨੂੰ ਪਰਦੇ ਤੇ ਪੇਸ਼ ਕਰਨ  ਦਾ ਅੰਦਾਜ਼ ਤੇ ਤਰੀਕਾ ਬਹੁਤ ਪਸੰਦ ਹੈ।  ਦਸ ਦਈਏ ਕਿ ਈਸ਼ਾ, ਜਬ ਵੀ ਮੇਟ ਦੀ ਗੀਤ ਜਾਂ ਹਾਈਵੇ ਦੀ ਆਲੀਆ ਭੱਟ ਵਰਗਾ ਕੋਈ ਕਿਰਦਾਰ ਨਿਭਾਉਣਾ ਦੀ ਵੀ ਇਛੁੱਕ ਹੈ। ਦੇਖਣਾ ਇਹ ਹੋਏਗਾ ਕਿ ਅੱਖਾਂ ਵਿਚ ਇੰਨੇ ਸੁਪਨੇ ਲੈਕੇ ਆਉਣ ਵਾਲੀ ਈਸ਼ਾ ਮਸਹੂਰ ਨਿਰਦੇਸ਼ਕ ਰੈਮੋ ਡਿਸੂਜ਼ਾ ਦੇ ਨਿਰਦੇਸ਼ਣ ਹੇਠਾਂ ਆਉਣ ਵਾਲੀ ਆਪਣੀ ਪਹਿਲੀ ਫ਼ਿਲਮ ਵਿਚ ਦਰਸ਼ਕਾਂ ਵੱਲੋਂ ਕਿੰਨਾ ਕੁ ਪਿਆਰ ਬਟੋਰਦੀ ਹੈ ਤੇ ਕਿੰਨਾ ਕੁ ਲੋਕ ਉਸਦੀ ਅਦਾਕਾਰੀ ਨੂੰ ਪਸੰਦ ਕਰਦੇ ਹਨ।