ਨਹੀਂ ਰਹੇ ਕੁਸ਼ਲ ਪੰਜਾਬੀ, ਟੀ.ਵੀ. ਤੇ ਬਾਲੀਵੁੱਡ 'ਚ ਕੀਤਾ ਕੰਮ 

ਏਜੰਸੀ

ਮਨੋਰੰਜਨ, ਬਾਲੀਵੁੱਡ

37 ਸਾਲਾਂ ਦੇ ਸੀ ਕੁਸ਼ਲ ਪੰਜਾਬੀ, ਸਲਮਾਨ ਨਾਲ ਕਰ ਚੁੱਕੇ ਨੇ ਫ਼ਿਲਮ

File

ਮੁੰਬਈ- ਟੀ. ਵੀ. ਤੋਂ ਬਾਲੀਵੁੱਡ ਤੱਕ ਆਪਣੀ ਰਾਹ ਬਣਾਉਣ ਵਾਲੇ ਅਦਾਕਾਰ ਕੁਸ਼ਲ ਪੰਜਾਬੀ ਨੇ ਫਾਂਸੀ ਲੱਗਾ ਕੇ ਖੁਦਕੁਸ਼ੀ ਕਰ ਲਈ। 37 ਸਾਲਾਂ ਦੇ ਕੁਸ਼ਲ ਦੀ ਮੌਤ ਨਾਲ ਹਰ ਕੋਈ ਸਦਮੇ ਵਿੱਚ ਹੈ। ਪੰਜਾਬੀ ਦੀ ਲਾਸ਼ ਉਸ ਦੇ ਆਪਣੇ ਪਾਲੀ ਹਿੱਲ ਸਥਿਤ ਘਰ 'ਚ ਲਟਕਦੀ ਹੋਈ ਮਿਲੀ। ਕੁਸ਼ਲ ਪੰਜਾਬੀ ਨੇ ਅਪਣਾ ਕਰੀਅਰ ਬਤੌਰ ਮਾਡਲ ਤੇ ਡਾਂਸਰ ਦੋ ਤੌਰ ਉੱਤੇ ਸ਼ੁਰੂ ਕੀਤਾ ਸੀ।

ਉਹ ਪਿਛਲੇ ਦੋ ਦਹਾਕਿਆਂ ਤੋਂ ਕੰਮ ਕਰ ਰਹੇ ਹਨ। ਸਾਲ 1995 ਵਿੱਚ ਡੀਡੀ ਮੈਟਰੋ ਚੈਲਨ ਉੱਤੇ 'ਏ ਸਾਊਥਫੁਲ ਆਫ ਸਕਾਈ' ਨਾਲ ਉਨ੍ਹਾਂ ਨੇ ਟੀ.ਵੀ. ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਲਵ ਮੈਰਿਜ', 'ਸੀ.ਆਈ.ਡੀ', 'ਦੇਖੋ ਮਗਰ ਪਿਆਰ ਸੇ', 'ਕਭੀ ਹਾਂ ਕਭੀ ਨਾ', 'ਯੋ ਦਿਲ ਚਾਹੇ ਮੋਰ', 'ਆਸਮਾਨ ਸੇ ਆਗੇ'।

'ਝਲਕ ਦਿਖਲਾ ਜਾ 7', 'ਅਦਾਲਤ', 'ਸਜਨ ਰੇ ਝੂਠ ਮਤ ਬੋਲੋ', ਅਤੇ 'ਇਸ਼ਕ ਮੇਂ ਮਰਜਾਵਾਂ' ਵਰਗੇ ਸ਼ੇਅ ਵਿੱਚ ਕੰਮ ਕਰ ਚੁੱਕੇ ਹਨ। ਕੁਸ਼ਲ ਪੰਜਾਬੀ ਬਾਲੀਵੁੱਡ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਨੇ ਅਕਸ਼ੈ ਕੁਮਾਰ ਨਾਲ 'ਅੰਦਾਜ਼', ਫਰਮਾਨ ਅਖਤਰ ਦੇ ਨਿਰਦੇਸ਼ਨ ਵਿੱਚ ਬਣੀ 'ਲਕਸ਼' ਵਿੱਚ ਕੰਮ ਕੀਤਾ।

ਅਜੈ ਦੇਵਗਨ ਦੇ ਨਾਲ 'ਕਾਲਾ' ਸਲਮਾਨ ਖਾਨ ਦੇ ਨਾਲ 'ਸਲਾਮ-ਏ-ਇਸ਼ਕ' ਤੇ 'ਦਨ ਦਨਾ ਦਨ ਗੋਲ' ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਸੀ। ਕੁਸ਼ਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਯੂਰੋਪੀਅਨ ਲੜਕੀ ਨਾਲ ਵਿਆਹ ਕਰਵਾਇਆ ਸੀ। ਕੁਸ਼ਲ ਪੰਜਾਬੀ ਆਪਣੇ ਤੋਂ ਬਾਅਦ ਪਤਨੀ, ਮਾਂ-ਪਿਓ, ਭੈਣ ਅੇਤ ਇੱਕ ਚਾਰ ਸਾਲ ਦੇ ਬੇਟੇ ਨੂੰ ਛੱਡ ਗਏ ਹਨ।

ਹਾਲਾਂਕਿ ਕੁਸ਼ਲ ਨੇ ਖ਼ੁਦਕੁਸ਼ੀ ਕਿਉਂ ਕੀਤੀ, ਇਸ ਦੀ ਵਜ੍ਹਾ ਅਜੇ ਤੱਕ ਸਾਫ਼ ਨਹੀਂ ਸਕੀ ਹੈ। ਪੁਲਿਸ ਨੇ ਕੁਸ਼ਲ ਪੰਜਾਬੀ ਦੇ ਘਰੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਫਿਲਹਾਲ ਪੁਲਿਸ ਨੇ ਐਕਸੀਡੈਂਟਲ ਡੈੱਥ ਰਿਪੋਰਟ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।