ਰਿਸ਼ੀ ਕਪੂਰ ਦੀ ਅਪੀਲ, ਸਰਕਾਰ ਸ਼ਾਮ ਨੂੰ ਖੋਲ੍ਹੇ ਸ਼ਰਾਬ ਦੇ ਠੇਕੇ, ਲਾਕਡਾਊਨ ਵਿਚ ਦੂਰ ਹੋਵੇਗਾ ਸਟ੍ਰੈਸ

ਏਜੰਸੀ

ਮਨੋਰੰਜਨ, ਬਾਲੀਵੁੱਡ

ਰਿਸ਼ੀ ਕਪੂਰ ਮੁਤਾਬਕ ਇਸ ਸਮੇਂ ਰਾਜ ਸਰਕਾਰਾਂ ਨੂੰ...

Coronavirus rishi kapoor appeal to government legalise alcohol stress reduction

ਨਵੀਂ ਦਿੱਲੀ: ਕੋਰੋਨਾ ਨੇ ਪੂਰੀ ਦੁਨੀਆ ਵਿਚ ਹੜਕੰਪ ਮਚਾਇਆ ਹੋਇਆ ਹੈ। ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਹਜ਼ਾਰਾਂ ਲੋਕ ਅਪਣੀ ਜਾਨ ਗੁਆ ਚੁੱਕੇ ਅਤੇ ਇਹ ਸਿਲਸਿਲਾ ਰੁਕਣ ਦੀ ਬਜਾਏ ਵਧਦਾ ਹੀ ਜਾ ਰਿਹਾ ਹੈ। ਹਿੰਦੂਸਤਾਨ ਵਿਚ ਵੀ ਤੇਜ਼ੀ ਨਾਲ ਅੰਕੜੇ ਬਦਲ ਰਹੇ ਹਨ। 21 ਦਿਨ ਦੇ ਲਾਕਡਾਨ ਨੇ ਲੋਕਾਂ ਨੂੰ ਘਰ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਇਸ ਲਾਕਡਾਊਨ ਵਿਚ ਡਿਪਰੇਸ਼ਨ ਤੋਂ ਬਚਣ ਲਈ ਐਕਟਰ ਰਿਸ਼ੀ ਕਪੂਰ ਨੇ ਇਕ ਅਨੋਖਾ ਵਿਚਾਰ ਪੇਸ਼ ਕੀਤਾ ਹੈ।

ਰਿਸ਼ੀ ਕਪੂਰ ਮੁਤਾਬਕ ਇਸ ਸਮੇਂ ਰਾਜ ਸਰਕਾਰਾਂ ਨੂੰ ਸ਼ਰਾਬ ਦੇ ਸਾਰੇ ਠੇਕੇ ਖੋਲ੍ਹ ਦੇਣੇ ਚਾਹੀਦੇ ਹਨ। ਉਹਨਾਂ ਟਵੀਟ ਕੀਤਾ ਕਿ ਸਰਕਾਰ ਨੂੰ ਸ਼ਾਮ ਨੂੰ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਖੋਲ੍ਹ ਦੇਣੀਆਂ ਚਾਹੀਦੀਆਂ ਹਨ। ਮੈਨੂੰ ਗਲਤ ਨਾ ਸਮਝੋ ਪਰ ਇਨਸਾਨ ਘਰ ਬੈਠ ਕੇ ਡਿਪਰੇਸ਼ਨ ਵਿਚ ਜੀਉਣ ਨੂੰ ਮਜ਼ਬੂਰ ਹੈ। ਡਾਕਟਰ, ਪੁਲਿਸਵਾਲਿਆਂ ਨੂੰ ਵੀ ਤਣਾਅ ਤੋਂ ਮੁਕਤੀ ਮਿਲੇਗੀ। ਵੈਸੇ ਵੀ ਬਲੈਕ ਵਿਚ ਤਾਂ ਵੇਚੀ ਹੀ ਜਾ ਰਹੀ ਹੈ।

 

 

ਰਿਸ਼ੀ ਕਪੂਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮੇਂ ਸ਼ਰਾਬ ਨੂੰ ਲੀਗਲਾਈਜ਼ ਕਰ ਦੇਣ। ਉਹਨਾਂ ਮੁਤਾਬਕ ਰਾਜ ਸਰਕਾਰ ਨੂੰ ਵੈਸੇ ਵੀ ਹੁਣ ਐਕਸਾਈਜ਼ ਤੋਂ ਮਿਲ ਰਹੇ ਪੈਸਿਆਂ ਦੀ ਬਹੁਤ ਜ਼ਰੂਰਤ ਹੈ। ਹੁਣ ਰਿਸ਼ੀ ਕਪੂਰ ਦੀ ਇਹ ਅਪੀਲ ਸਰਕਾਰ ਤੇ ਕੋਈ ਅਸਰ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਕੁੱਝ ਲੋਕਾਂ ਨੇ ਰਿਸ਼ੀ ਕਪੂਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ।

ਇਕ ਯੂਜ਼ਰ ਨੇ ਲਿਖਿਆ ਕਿ ਪਰੇਸ਼ਾਨ ਮਨ ਨਾਲ ਸ਼ਰਾਬ ਪੀਣਾ ਹੋਰ ਜ਼ਿਆਦਾ ਖਤਰਨਾਕ ਹੋ ਜਾਵੇਗਾ। ਹੋਰਾਂ ਨੇ ਕਿਹਾ ਕਿ ਅਜਿਹਾ ਕਰਨ ਨਾਲ ਪੈਨਿਕ ਫੈਲ ਜਾਵੇਗਾ ਅਤੇ ਦੁਕਾਨਾਂ ਤੋਂ ਬਾਹਰ ਲੋਕਾਂ ਦੀ ਭਾਰੀ ਭੀੜ ਵੀ ਇਕੱਠੀ ਹੋ ਜਾਵੇਗੀ। ਵੈਸੇ ਰਿਸ਼ੀ ਕਪੂਰ ਕੋਰੋਨਾ ਦੌਰਾਨ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ। ਉਹਨਾਂ ਨੇ ਅਪਣੇ ਟਵੀਟ ਰਾਹੀਂ ਚੀਨ ਤੇ ਨਿਸ਼ਾਨਾ ਲਗਾਇਆ ਹੈ। ਉਹਨਾਂ ਮੁਤਾਬਕ ਜਿਹੜੇ ਦੇਸ਼ ਰਾਹੀਂ ਪੂਰੀ ਦੁਨੀਆ ਪਰੇਸ਼ਾਨ ਹੋ ਗਈ ਹੈ ਉਸ ਨੂੰ ਜਵਾਬਦੇਹ ਬਣਨਾ ਚਾਹੀਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।