ਸਲਮਾਨ ਖਾਨ ਨੇ 7000 ਮਜ਼ਦੂਰਾਂ ਦੇ ਖਾਤੇ ਵਿਚ ਟ੍ਰਾਂਸਫਰ ਕੀਤੇ ਪੈਸੇ, ਪੂਰਾ ਕੀਤਾ ਵਾਅਦਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਦਸ ਦਈਏ ਕਿ ਸਲਮਾਨ ਖਾਨ ਨੇ ਕੁੱਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ...

Salman Khan Corona Virus Rupees Transfer

ਨਵੀਂ ਦਿੱਲੀ: ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਅਪਣੀ ਚਪੇਟ ਵਿਚ ਲਿਆ ਹੋਇਆ ਹੈ। ਤਮਾਮ ਯਤਨਾਂ ਦੇ ਬਾਵਜੂਦ ਇਸ ਤੇ ਕਾਬੂ ਪਾਉਣਾ ਮੁਸ਼ਿਕਲ ਹੋ ਰਿਹਾ ਹੈ। ਦੇਸ਼ ਵਿਚ ਲਾਗੂ ਲਾਕਡਾਊਨ ਦੇ ਚਲਦੇ ਦਿਹਾੜੀ ਮਜ਼ਦੂਰਾਂ ਅਤੇ ਰੋਜ਼ ਕੰਮ ਕਮਾ ਕੇ ਖਾਣ ਵਾਲਿਆਂ ਨੂੰ ਪੈਸਿਆਂ ਦਾ ਸੰਕਟ ਪੈਦਾ ਹੋ ਗਿਆ ਹੈ।

ਅਜਿਹੀ ਸਥਿਤੀ ਵਿਚ ਕਈ ਬਾਲੀਵੁੱਡ ਸਿਤਾਰੇ ਸਾਹਮਣੇ ਆ ਰਹੇ ਹਨ ਅਤੇ ਉਹਨਾਂ ਵੱਲੋਂ ਪੀਐਮ ਕੇਅਰਸ ਫੰਡ ਵਿਚ ਡੋਨੇਸ਼ਨ ਦੇ ਕੇ ਇਹਨਾਂ ਲੋਕਾਂ ਦੀ ਸਹਾਇਤਾ ਲਈ ਹੱਥ ਅੱਗੇ ਵਧਾਇਆ ਜਾ ਰਿਹਾ ਹੈ। ਕੱਲ੍ਹ ਯਾਨੀ ਸੋਮਵਾਰ ਦੇ ਦਿਨ ਸਲਮਾਨ ਖਾਨ ਨੇ ਕਰੀਬ ਸੱਤ ਹਜ਼ਾਰ ਮਜ਼ਦੂਰਾਂ ਦੇ ਅਕਾਉਂਟ ਵਿਚ 3000 ਰੁਪਏ ਦੇ ਹਿਸਾਬ ਨਾਲ ਹਰ ਮਜ਼ਦੂਰ ਦੇ ਖਾਤੇ ਵਿਚ ਪੈਸੇ ਟ੍ਰਾਂਸਫਰ ਕੀਤੇ ਹਨ।

ਦਸ ਦਈਏ ਕਿ ਸਲਮਾਨ ਖਾਨ ਨੇ ਕੁੱਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਲਾਕਡਾਊਨ ਕਰ ਕੇ ਬੇਰੁਜ਼ਗਾਰ ਹੋ ਚੁੱਕੇ ਇੰਡਸਟਰੀ ਦੇ ਦਿਹਾੜੀ ਮਜ਼ਦੂਰਾਂ ਦੀ ਮਦਦ ਕਰਨਗੇ। ਉਹਨਾਂ ਨੇ 25 ਹਜ਼ਾਰ ਮਜ਼ਦੂਰਾਂ ਦੀ ਆਰਥਿਕ ਸਹਾਇਤਾ ਕਰਨ ਦਾ ਫ਼ੈਸਲਾ ਲਿਆ ਸੀ ਅਤੇ ਹੁਣ ਉਹ ਇਸ ਨੂੰ ਪੂਰਾ ਕਰਦੇ ਨਜ਼ਰ ਆ ਰਹੇ ਹਨ। ਸਲਮਾਨ ਖਾਨ ਦੇ ਐਨਜੀਓ Being Human ਨੇ ਲੋਕਾਂ ਦੇ ਖਾਤੇ ਵਿਚ ਪੈਸੇ ਟ੍ਰਾਂਸਫਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਫਿਲਮ ਅਤੇ ਟੀਵੀ ਇੰਡਸਟਰੀ ਦੇ ਅਸਿਸਟੈਂਟ ਡਾਇਰੈਕਟਰ ਮਨੋਜ ਸ਼ਰਮਾ ਨੇ ਇਕ ਸਕ੍ਰੀਨਸ਼ਾਰਟ ਸ਼ੇਅਰ ਕੀਤਾ ਹੈ ਜਿਸ ਵਿਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਉਹਨਾਂ ਦੇ ਅਕਾਉਂਟ ਵਿਚ Being Human ਵੱਲੋਂ ਪੈਸੇ ਟ੍ਰਾਂਸਫਰ ਕੀਤੇ ਗਏ ਹਨ। ਮਨੋਜ ਨੇ ਲਿਖਿਆ ਕਿ ਸਲਮਾਨ ਖਾਨ ਸਰ ਮੈਨੂੰ ਕਦੇ ਤੁਹਾਡੇ ਨਾਲ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਅਤੇ ਨਾ ਹੀ ਮੈਂ ਤੁਹਾਡੀ ਟੀਮ ਦਾ ਹਿੱਸਾ ਰਿਹਾ ਹਾਂ।

ਫਿਰ ਵੀ ਤੁਸੀਂ ਹਜ਼ਾਰਾਂ ਲੋਕਾਂ ਦੀ ਆਰਥਿਕ ਮਦਦ ਕਰ ਰਹੇ ਹੋ। ਖਾਸ ਕਰ ਕੇ ਉਹ ਜੋ ਇਸ ਫ਼ਿਲਮ ਇੰਡਸਟਰੀ ਨਾਲ ਜੁੜੇ ਹਨ। ਮੈਂ ਤੁਹਾਨੂੰ ਦਸ ਨਹੀਂ ਸਕਦਾ ਕਿ ਮੈਂ ਤੁਹਾਡਾ ਅਹਿਸਾਨ ਕਦੇ ਨਹੀਂ ਚੁਕਾ ਸਕਦਾ। ਦਸ ਦਈਏ ਕਿ ਸਲਮਾਨ ਖਾਨ ਨੇ 7 ਅਪ੍ਰੈਲ ਨੂੰ 16 ਹਜ਼ਾਰ ਮਜ਼ਦੂਰਾਂ ਦੇ ਬੈਂਕ ਅਕਾਉਂਟ ਵਿਚ ਕੁੱਲ 4 ਕਰੋੜ 80 ਲੱਖ ਰੁਪਏ ਟ੍ਰਾਂਸਫਰ ਕੀਤੇ ਸਨ।

ਇੰਨਾ ਹੀ ਨਹੀਂ ਸਲਮਾਨ ਨੇ ਅਗਲੇ ਮਹੀਨੇ ਮਈ ਵਿਚ ਵੀ 19000 ਮਜ਼ਦੂਰਾਂ ਦੇ ਅਕਾਉਂਟ ਵਿਚ 5 ਕਰੋੜ 70 ਲੱਖ ਰੁਪਏ ਟ੍ਰਾਂਸਫਰ ਕਰਨ ਦਾ ਵਾਅਦਾ ਕੀਤਾ ਹੈ। ਇਸ ਤਰ੍ਹਾਂ ਸਲਮਾਨ 2 ਮਹੀਨਿਆਂ ਵਿਚ ਮਜ਼ਦੂਰਾਂ ਦੀ ਕੁੱਲ 10 ਕਰੋੜ 50 ਲੱਖ ਰੁਪਏ ਤਕ ਦੀ ਮਦਦ ਕਰਨਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।