90 ਸਾਲ ਦੀ ਹੋਈ ਲਤਾ ਮੰਗੇਸ਼ਕਰ, ਸਿਆਸਤ ਤੋਂ ਲੈ ਕੇ ਕਲਾ ਜਗਤ ਤੱਕ ਲੋਕਾਂ ਨੇ ਦਿੱਤੀ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਦੀ ਮਸ਼ਹੂਰ ਕਲਾਕਾਰ ਲਤਾ ਮੰਗੇਸ਼ਕਰ ਅੱਜ ਅਪਣਾ 90ਵਾਂ ਜਨਮ ਦਿਨ ਮਨਾ ਰਹੀ ਹੈ।

Lata Mangeshkar

ਨਵੀਂ ਦਿੱਲੀ: ਬਾਲੀਵੁੱਡ ਦੀ ਮਸ਼ਹੂਰ ਕਲਾਕਾਰ ਲਤਾ ਮੰਗੇਸ਼ਕਰ ਅੱਜ ਅਪਣਾ 90ਵਾਂ ਜਨਮ ਦਿਨ ਮਨਾ ਰਹੀ ਹੈ। ਉਹਨਾਂ ਦਾ ਜਨਮ 28 ਸਤੰਬਰ 1929 ਨੂੰ ਮੱਧ ਪ੍ਰਦੇਸ਼ ਦੇ ਇੰਦੋਰ ਵਿਚ ਹੋਇਆ ਸੀ। ਲਤਾ ਮੰਗੇਸ਼ਕਰ ਇਕ ਅਜਿਹਾ ਨਾਂਅ ਹੈ ਜਿਸ ਨੇ ਭਾਰਤੀ ਸੰਗੀਤ ਨੂੰ ਨਵੀਆਂ ਉਚਾਈਆਂ ‘ਤੇ ਲਿਜਾਉਣ ਦਾ ਕੰਮ ਕੀਤਾ ਹੈ। ਅੱਜ ਇਸ ਮਹਾਨ ਸ਼ਖਸੀਅਤ ਨੂੰ ਲੋਕ ਬਹੁਤ ਪਿਆਰ ਕਰਦੇ ਹਨ।

ਲਤਾ ਮੰਗੇਸ਼ਕਰ 30 ਖੇਤਰੀ ਭਾਸ਼ਾਵਾਂ ਵਿਚ 30 ਹਜ਼ਾਰ ਤੋਂ ਜ਼ਿਆਦਾ ਗਾਣੇ ਗਾ ਚੁੱਕੀ ਹੈ। ਅੱਜ ਉਹਨਾਂ ਦੇ ਜਨਮ ਦਿਨ ‘ਤੇ ਸਿਆਸਤ ਤੋਂ ਲੈ ਕੇ ਕਲਾ ਜਗਤ ਤੱਕ ਲੋਕ ਉਹਨਾਂ ਨੂੰ ਯਾਦ ਕਰ ਰਹੇ ਹਨ। ਭਾਰਤੀ ਕ੍ਰਿਕਟ ਖਿਡਾਰੀ ਸਚਿਨ ਤੇਂਦੂਲਕਰ ਨੇ ਵੀ ਲਤਾ ਦੇ ਜਨਮ ਦਿਨ ‘ਤੇ ਇਕ ਵੀਡੀਓ ਸ਼ੇਅਰ ਕੀਤੀ ਅਤੇ ਉਹਨਾਂ ਨੂੰ ਵਧਾਈ ਦਿੱਤੀ ਹੈ।

ਬਾਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਵੀ ਲਤਾ ਮੰਗੇਸ਼ਕਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਦੇਸ਼ ਦੇ ਰਾਸ਼ਟਰਪਤੀ ਨੇ ਵੀ ਲਤਾ ਮੰਗੇਸ਼ਕਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਹਨਾਂ ਦੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ।

ਭਾਰਤੀ ਗ੍ਰਹਿ ਮੰਤਰੀ ਅਤੇ ਭਾਜਪਾ ਆਗੂ ਅਮਿਤ ਸ਼ਾਹ ਨੇ ਵੀ ਲਤਾ ਮੰਗੇਸ਼ਕਰ ਨੂੰ ਜਨਮ ਦਿਨ ਵੀ ਵਧਾਈ ਦਿੱਤੀ। ਦੱਸ ਦਈਏ ਕਿ ਲਤਾ ਮੰਗੇਸ਼ਕਰ ਨੇ ਕੁਝ ਹੀ ਦਿਨ ਸਕੂਲ ਵਿਚ ਪੜ੍ਹਾਈ ਕੀਤੀ ਅਤੇ 5 ਸਾਲ ਦੀ ਉਮਰ ਵਿਚ ਹੀ ਉਹਨਾਂ ਨੇ ਅਚਾਨਕ ਸਕੂਲ ਜਾਣਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ।

ਮੀਡੀਆ ਰਿਪੋਰਟਾਂ ਮੁਤਾਬਕ ਲਤਾ ਨੇ ਪੂਰੀ ਪੜ੍ਹਾਈ ਅਪਣੇ ਘਰ ਤੋਂ ਹੀ ਕੀਤੀ। ਅਪਣੀ ਸੁਰੀਲੀ ਅਵਾਜ਼ ਨਾਲ ਲਤਾ ਮੰਗੇਸ਼ਕ ਕਦੋਂ ‘ਲਤਾ ਦੀਦੀ’ ਬਣ ਗਈ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ। ਲਤਾ ਮੰਗੇਸ਼ਕਰ ਨੇ ਹਿੰਦੀ ਫ਼ਿਲਮ ਇੰਡਸਟਰੀ ਨੂੰ ਕਈ ਪੁਰਸਕਾਰ ਦਿੱਤੇ ਅਤੇ ਹਿੰਦੀ ਫ਼ਿਲਮ ਜਗਤ ਵਿਚ ਅਪਣੀ ਇਕ ਖ਼ਾਸ ਜਗ੍ਹਾ ਬਣਾ ਲਈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।