ਅਦਾਕਾਰਾ ਨੂੰ ਮਿਲ ਰਹੀਆਂ ਨੇ ਸ਼ਰੇਆਮ ‘ਯੌਨ ਸੋਸ਼ਣ’ ਦੀਆਂ ਧਮਕੀਆਂ
ਪ੍ਰਸਿੱਧੀ ਨਾਲ ਜੋ ਅੱਗੇ ਆਇਆ ਹੁੰਦਾ ਹੈ ਉਸ ਨਾਲ ਵੀ ਕਈ ਵਾਰ ਅਜਿਹਾ ਵਾਪਰ ਜਾਂਦਾ ਹੈ.....
ਮੁੰਬਈ (ਭਾਸ਼ਾ): ਪ੍ਰਸਿੱਧੀ ਨਾਲ ਜੋ ਅੱਗੇ ਆਇਆ ਹੁੰਦਾ ਹੈ ਉਸ ਨਾਲ ਵੀ ਕਈ ਵਾਰ ਅਜਿਹਾ ਵਾਪਰ ਜਾਂਦਾ ਹੈ ਕਿ ਉਸਨੂੰ ਦੁਨਿਆ ਦੇ ਸਾਹਮਣੇ ਲਿਆਉਣਾ ਔਖਾ ਹੋ ਜਾਂਦਾ ਹੈ। ਸਾਡੇ ਸਮਾਜ ਵਿਚ ਆਮ ਕਰਕੇ ਯੌਨ ਸੋਸ਼ਣ ਦੇ ਮਾਮਲੇ ਦੇਖਣ ਨੂੰ ਮਿਲਦੇ ਹਨ। ਜਿਨ੍ਹਾਂ ਮਾਮਲਿਆਂ ਵਿਚ ਸਟਾਰਾਂ ਵਿਚ ਫਸ ਗਏ ਸਨ ਜਿਨ੍ਹਾਂ ਦੇ ਮਾਮਲੇ ਸਮਾਜ ਅੱਗੇ ਆ ਰਹੇ ਹਨ। ਬਾਲੀਵੁੱਡ ਵਿਚ ਅਪਣੀ ਜਗ੍ਹਾ ਬਣਾ ਚੁੱਕੀ ਅਦਾਕਾਰਾ ਜਾਨ੍ਹਵੀ ਕਪੂਰ ਨੇ ਅਪਣੀ ਭੈਣ ਅੰਸ਼ੁਲਾ ਕਪੂਰ ਬਾਰੇ ਇਕ ਪ੍ਰੋਗਰਾਮ ਦੌਰਾਨ ਖੁਲਾਸਾ ਕੀਤਾ।
ਹਾਲ ਹੀ ਵਿਚ ਕਰਨ ਜੌਹਰ ਦੇ ਸ਼ੋਅ ‘ਕੌਫੀ ਵਿਦ ਕਰਨ’ ਵਿਚ ਜਾਨ੍ਹਵੀ ਕਪੂਰ ਨੇ ਹੈਪਰ ਜਿੱਤਣ ਲਈ ਅਪਣੀ ਸੌਤੇਲੀ ਭੈਣ ਅੰਸ਼ੁਲਾ ਨੂੰ ਫੋਨ ਕੀਤਾ ਸੀ। ਕੁਝ ਕਨਫਿਊਜ਼ਨ ਕਾਰਨ ਅੰਸ਼ੁਲਾ ਜਾਹਨਵੀ ਦੀ ਮਦਦ ਨਾ ਕਰ ਸਕੀ ਤੇ ਉਹ ਹੈਪਰ ਅਰਜੁਨ ਕਪੂਰ ਜਿੱਤ ਗਏ। ਜਾਨ੍ਹਵੀ ਕਪੂਰ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਅੰਸ਼ੁਲਾ ਨੂੰ ਰੇਪ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਉਨ੍ਹਾਂ ਨੇ ਕਿਹਾ, “ਤੁਸੀਂ ਅਪਣੇ ਜੀਵਨ ਵਿਚ ਲੋਕਾਂ ਦੀ ਸੁਰੱਖਿਆ ਕਰਨਾ ਚਾਹੁੰਦੇ ਹੋ। ਉਦਾਹਰਨ ਲਈ ਮੇਰੀ ਭੈਣ ਨੂੰ ਹਾਲ ਹੀ ਵਿਚ ਸੋਸ਼ਲ ਮੀਡੀਆ ਉਤੇ ਟਰੋਲ ਕੀਤਾ ਗਿਆ।
ਉਨ੍ਹਾਂ ਨੇ ‘ਕੌਫੀ ਵਿਦ ਕਰਨ’ ਵਿਚ ਕੁਝ ਬਚਪਨਾ ਕੀਤਾ ਸੀ। ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਸੋਸ਼ਲ ਮੀਡੀਆ ‘ਤੇ ਯੌਨ ਸੋਸ਼ਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ।“ ਜਾਨ੍ਹਵੀ ਨੇ ਕਿਹਾ ਕਿ ਮੈਨੂੰ ਇਹ ਬਹੁਤ ਅਜੀਬ ਲੱਗਿਆ ਕਿਉਂਕਿ ਲੋਕ ਸੋਸ਼ਲ ਮੀਡੀਆ ਉਤੇ ਬਹੁਤ ਬੇਖੌਫ ਮਹਿਸੂਸ ਕਰਦੇ ਹਨ ਅਤੇ ਉਹ ਕਈ ਵਾਰ ਮਰਿਆਦਾ ਦੀ ਸੀਮਾ ਵੀ ਪਾਰ ਕਰ ਜਾਂਦੇ ਹਨ। ਇਸ ਲਈ ਮੈਂ ਕੀ ਨਿੱਜੀ ਚੀਜ਼ ਸੋਸ਼ਲ ਮੀਡੀਆ ਉਤੇ ਸਾਂਝੀ ਕਰਦੀ ਹਾਂ ਤਾਂ ਮੈਂ ਵੀ ਅਜਿਹਾ ਹੀ ਮਹਿਸੂਸ ਕਰਦਾ ਹਾਂ। ਮੈਂ ਉਨ੍ਹਾਂ ਦੇ ਪ੍ਰਤੀ ਪਰੋਟੇਕਟਿਵ ਮਹਿਸੂਸ ਕਰਦੀ ਹਾਂ ਕਿ ਲੋਕ ਮੇਰੇ ਬਾਰੇ ਜਾਂ ਮੇਰੇ ਨਾਲ ਜੁੜੇ ਲੋਕਾਂ ਬਾਰੇ ਕੀ ਆਖਣਗੇ।
ਦੱਸ ਦਈਏ ਕਿ ਜਾਨ੍ਹਵੀ ਕਪੂਰ ਦੀ ਡੈਬਿਊ ਫਿਲਮ ‘ਧੜਕ’ ਬਾਕਸ ਆਫਿਸ ਉਤੇ ਕਾਮਯਾਬ ਰਹੀ। ਇਸ ਫਿਲਮ ਵਿਚ ਉਹ ਅਦਾਕਾਰ ਈਸ਼ਾਨ ਖੱਟੜ ਨਾਲ ਨਜ਼ਰ ਆਈ ਸੀ। ਜਾਨ੍ਹਵੀ ਨੇ ਇਸ ਫਿਲਮ ਵਿਚ ਅਪਣੀ ਅਦਾਕਾਰੀ ਨਾਲ ਸਾਰਿਆਂ ਨੂੰ ਹੈਰਾਨ ਕਰ ਦਿਤਾ ਸੀ।