Year Ender 2022: ਇਸ ਸਾਲ ਬਾਲੀਵੁੱਡ ’ਤੇ ਭਾਰੀ ਰਹੀਆਂ ਦੱਖਣੀ ਫਿਲਮਾਂ, ਇਹਨਾਂ ਫਿਲਮਾਂ ਨੇ ਕੀਤੀ ਰਿਕਾਰਡ ਤੋੜ ਕਮਾਈ
'ਆਰਆਰਆਰ', 'ਕੇਜੀਐਫ: ਚੈਪਟਰ 2' ਅਤੇ 'ਕਾਂਤਾਰਾ' ਵਰਗੀਆਂ ਦੱਖਣ ਭਾਰਤੀ ਫਿਲਮਾਂ ਨੂੰ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ।
ਮੁੰਬਈ: ਮਨੋਰੰਜਨ ਜਗਤ ਦੀ ਗੱਲ ਕਰੀਏ ਤਾਂ ਇਸ ਸਾਲ ਹਿੰਦੀ ਫਿਲਮਾਂ 'ਤੇ ਦੱਖਣੀ ਭਾਰਤੀ ਫਿਲਮਾਂ ਭਾਰੀ ਰਹੀਆਂ। ਇਸ ਦੇ ਨਾਲ ਹੀ ਸਾਰਿਆਂ ਦੇ ਦਿਮਾਗ 'ਚ ਇਕ ਸਵਾਲ ਬਣਿਆ ਰਿਹਾ ਕਿ ਕੀ ਬਾਲੀਵੁੱਡ ਮਨੋਰੰਜਨ ਜਗਤ 'ਚ ਆਪਣੀ ਗੁਆ ਰਿਹਾ ਹੈ? 'ਆਰਆਰਆਰ', 'ਕੇਜੀਐਫ: ਚੈਪਟਰ 2' ਅਤੇ 'ਕਾਂਤਾਰਾ' ਵਰਗੀਆਂ ਦੱਖਣ ਭਾਰਤੀ ਫਿਲਮਾਂ ਨੂੰ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਅਤੇ ਇਹਨਾਂ ਫਿਲਮਾਂ ਦੇ ਬਾਕਸ ਆਫਿਸ ਕਲੈਕਸ਼ਨ ਨੇ ਕਾਫੀ ਹੱਦ ਤੱਕ ਮੁੱਖ ਧਾਰਾ ਤੋਂ ਹਿੰਦੀ ਸਿਨੇਮਾ ਨੂੰ ਬਾਹਰ ਧੱਕ ਦਿੱਤਾ ਹੈ।
RRR
ਇਹ ਵੀ ਪੜ੍ਹੋ: ਕਾਂਗਰਸ ਨੇ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ, 'ਭਾਰਤ ਜੋੜੋ ਯਾਤਰਾ' ਦੀ ਸੁਰੱਖਿਆ ’ਚ ਕੁਤਾਹੀ ਹੋਣ ਦਾ ਕੀਤਾ ਦਾਅਵਾ
ਇਸ ਸਾਲ ਹਿੰਦੀ ਸਿਨੇਮਾ ਦੀ ਸਭ ਤੋਂ ਵੱਡੀ ਹਿੱਟ ਫਿਲਮ 'ਬ੍ਰਹਮਾਸਤਰ: ਪਾਰਟ ਵਨ - ਸ਼ਿਵ' ਵੀ ਆਪਣੀ ਕਮਾਈ ਦਾ ਕੁਝ ਹਿੱਸਾ ਹੀ ਕਮਾ ਪਾਈ। ਸਾਲ 2022 ਨੇ ਜਾਂਦੇ-ਜਾਂਦੇ ਦੱਖਣ ਭਾਰਤੀ ਸਿਨੇਮਾ ਨੂੰ ਮਾਣ ਮਹਿਸੂਸ ਕਰਵਾਇਆ। ਐੱਸ. ਐੱਸ. ਰਾਜਾਮੌਲੀ ਦੀ ਫਿਲਮ 'ਆਰ.ਆਰ.ਆਰ.' ਨੂੰ ਗੋਲਡਨ ਗਲੋਬ 'ਤੇ ਦੋ ਸ਼੍ਰੇਣੀਆਂ ਵਿਚ ਪੰਜ ਕ੍ਰਿਟਿਕਸ ਚੁਆਇਸ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਸ ਦੇ ਪ੍ਰਸਿੱਧ ਗੀਤ 'ਨਾਟੂ ਨਾਟੂ' ਨੂੰ ਆਸਕਰ 'ਚ ਸਰਵੋਤਮ ਸੰਗੀਤ (ਮੂਲ ਗੀਤ) ਸ਼੍ਰੇਣੀ 'ਚ ਸ਼ਾਰਟਲਿਸਟ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਦੱਖਣ ਭਾਰਤੀ ਫਿਲਮਾਂ ਨੂੰ ਵਿਸ਼ਵ ਪੱਧਰ 'ਤੇ ਇੰਨੀ ਪ੍ਰਸ਼ੰਸਾ ਮਿਲ ਰਹੀ ਹੈ ਅਤੇ ਇਸ ਨਾਲ ਇਹ ਬਹਿਸ ਹੋਰ ਗੰਭੀਰ ਹੋ ਗਈ ਹੈ ਕਿ ਕੀ ਬਾਲੀਵੁੱਡ ਮਨੋਰੰਜਨ ਜਗਤ ਵਿਚ ਆਪਣੀ ਪਛਾਣ ਗੁਆ ਰਿਹਾ ਹੈ?
KGF: Chapter 2
ਇਹ ਵੀ ਪੜ੍ਹੋ: ਕਾਊਂਟਰ ਇੰਟੈਲੀਜੈਂਸ ਪਠਾਨਕੋਟ ਦੀ ਕਾਰਵਾਈ, 10 ਕਿਲੋ ਹੈਰੋਇਨ ਸਮੇਤ 2 ਤਸਕਰ ਕੀਤੇ ਗ੍ਰਿਫਤਾਰ
Viacom18 Studios Pictures ਦੇ ਚੀਫ਼ ਓਪਰੇਟਿੰਗ ਅਫ਼ਸਰ (COO) ਅਜੀਤ ਅੰਧਾਰੇ ਨੇ ਕਿਹਾ, "ਤੁਸੀਂ ਮਨੋਰੰਜਨ ਵਿਚ ਇੱਕ ਹੀ ਚੀਜ਼ ਵਾਰ-ਵਾਰ ਨਹੀਂ ਕਰ ਸਕਦੇ ਹੋ।" ਅੰਧਾਰੇ ਨੇ ਸਮਾਚਾਰ ਏਜੰਸੀ ਨੂੰ ਦੱਸਿਆ, "ਬਾਲੀਵੁੱਡ ਫਿਲਮ ਨਿਰਮਾਤਾਵਾਂ ਨੂੰ 'ਬਧਾਈ ਹੋ' ਵਰਗੀਆਂ ਅਸਲ ਕਹਾਣੀਆਂ ਅਤੇ ਸ਼ਾਨਦਾਰ ਫਿਲਮਾਂ ਵਿਚਕਾਰ ਸੰਤੁਲਨ ਬਣਾਉਣ ਦੀ ਜ਼ਰੂਰਤ ਹੈ, ਜਿਸ ਵਿੱਚ ਦੱਖਣ ਭਾਰਤੀ ਫਿਲਮਾਂ ਨੇ ਮੁਹਾਰਤ ਹਾਸਲ ਕੀਤੀ ਹੈ।"
Kantara
ਬਾਲੀਵੁੱਡ ਫਿਲਮਾਂ ਦੀ ਕਮਾਈ
ਹਿੰਦੀ ਸਿਨੇਮਾ ਇਸ ਬਾਰੇ ਗੱਲ ਕਰੀਏ ਤਾਂ 'ਬ੍ਰਹਮਾਸਤਰ: ਪਾਰਟ ਵਨ-ਸ਼ਿਵ' ਨੇ ਬਾਕਸ ਆਫਿਸ 'ਤੇ 400 ਕਰੋੜ ਦੀ ਕਮਾਈ ਕੀਤੀ, ਛੋਟੇ ਬਜਟ ਦੀ ਫਿਲਮ 'ਦਿ ਕਸ਼ਮੀਰ ਫਾਈਲਜ਼' ਨੇ 300 ਕਰੋੜ ਤੋਂ ਵੱਧ ਦੀ ਕਮਾਈ ਕੀਤੀ, 'ਭੂਲ ਭੁਲਈਆ 2' ਨੇ 260 ਕਰੋੜ ਰੁਪਏ ਕਮਾਏ ਹਨ। 'ਦ੍ਰਿਸ਼ਮ 2' ਨੇ ਹੁਣ ਤੱਕ 200 ਕਰੋੜ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਦੱਖਣੀ ਭਾਰਤੀ ਫਿਲਮਾਂ 'RRR' ਅਤੇ 'KGF: ਚੈਪਟਰ 2' ਨੇ ਦੁਨੀਆ ਭਰ 'ਚ 1200-1200 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਰਿਸ਼ਭ ਸ਼ੈੱਟੀ ਦੀ ਕੰਨੜ ਭਾਸ਼ਾ ਦੀ ਫਿਲਮ 'ਕਾਂਤਾਰਾ' 16 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੀ। ਇਹ ਵੀ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਵਿੱਚ ਕਾਮਯਾਬ ਰਹੀ ਅਤੇ ਸਤੰਬਰ ਵਿੱਚ ਰਿਲੀਜ਼ ਹੋਣ ਤੋਂ ਬਾਅਦ ਇਸ ਨੇ ਦੁਨੀਆ ਭਰ ਵਿੱਚ 500 ਕਰੋੜ ਰੁਪਏ ਤੋਂ ਵੱਧ ਇਕੱਠੇ ਕੀਤੇ ਹਨ। ਇਸ ਦਾ ਸੀਕਵਲ ਵੀ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸਾਰਾ ਪਰਿਵਾਰ ਸ਼ਹੀਦ ਕਰਵਾਉਣ ਵਾਲੇ ਬਾਬਾ ਮੋਤੀ ਰਾਮ ਮਹਿਰਾ ਜੀ
ਬਾਕਸ ਆਫਿਸ 'ਤੇ ਨਿਰਾਸ਼ਾਜਨਕ ਸਾਬਤ ਹੋਈਆਂ ਵੱਡੇ ਬਜਟ ਦੀਆਂ ਫਿਲਮਾਂ
ਆਮਿਰ ਖਾਨ ਦੀ 'ਲਾਲ ਸਿੰਘ ਚੱਢਾ' ਦੇ ਨਾਲ-ਨਾਲ ਅਕਸ਼ੈ ਕੁਮਾਰ ਦੀ 'ਬੱਚਨ ਪਾਂਡੇ', 'ਰਾਮ ਸੇਤੂ' ਅਤੇ 'ਸਮਰਾਟ ਪ੍ਰਿਥਵੀਰਾਜ' ਵਰਗੀਆਂ ਕਈ ਵੱਡੇ ਬਜਟ ਦੀਆਂ ਬਾਲੀਵੁੱਡ ਫਿਲਮਾਂ ਬਾਕਸ ਆਫਿਸ 'ਤੇ ਨਿਰਾਸ਼ਾਜਨਕ ਸਾਬਤ ਹੋਈਆਂ। ਇਸ ਸਾਲ ਹਿੰਦੀ ਸਿਨੇਮਾ ਦੀ ਆਖਰੀ ਰਿਲੀਜ਼ ਰੋਹਿਤ ਸ਼ੈੱਟੀ ਦੀ ਫਿਲਮ 'ਸਰਕਸ' ਵੀ ਬਾਕਸ ਆਫਿਸ 'ਤੇ ਕੁਝ ਕਮਾਲ ਨਹੀਂ ਕਰ ਸਕੀ। ਸਿਨੇਮਾ ਕਾਰੋਬਾਰੀ ਵਿਸ਼ਲੇਸ਼ਕ ਤਰਨ ਆਦਰਸ਼ ਦਾ ਕਹਿਣਾ ਹੈ ਕਿ ਹਰ ਫਿਲਮ ਇੰਡਸਟਰੀ ਨੇ ਅਜਿਹੇ ਦੌਰ ਦਾ ਸਾਹਮਣਾ ਕੀਤਾ ਹੈ।
Brahmāstra: Part One – Shiva
ਆਦਰਸ਼ ਨੇ ਦੱਸਿਆ, "ਇੱਕ ਹਿੱਟ ਅਤੇ 10 ਫਲਾਪ... ਇਹ ਫਿਲਮ ਇੰਡਸਟਰੀ ਲਈ ਚੰਗਾ ਸੰਕੇਤ ਨਹੀਂ ਹੈ।" ਇਸ ਸਾਲ ਬਹੁਤ ਕੁਝ ਸਿੱਖਣ ਨੂੰ ਮਿਲਿਆ, ਸਾਨੂੰ ਉਮੀਦ ਹੈ ਕਿ ਅਗਲੇ ਸਾਲ ਹਿੰਦੀ ਸਿਨੇਮਾ ਬਿਹਤਰ ਪ੍ਰਦਰਸ਼ਨ ਕਰੇਗਾ।'' ਦੂਜੇ ਪਾਸੇ ਇਹਨੀਂ ਦਿਨੀਂ ਦੱਖਣੀ ਸਿਨੇਮਾ 'ਚ 'ਵਪਾਰਕ ਦੁਨੀਆ' ਦਾ ਸੂਰਜ ਚੜ੍ਹ ਰਿਹਾ ਹੈ। 'ਪੇਨ ਸਟੂਡੀਓਜ਼' ਦੇ ਜੈਅੰਤੀਲਾਲ ਗਡਾ ਨੇ ਦੱਸਿਆ, 'ਇਸ ਸਮੇਂ ਦੱਖਣੀ ਭਾਰਤੀ ਫਿਲਮਾਂ ਦੀ ਲਹਿਰ ਹੈ। ਇੱਕ ਸਮਾਂ ਸੀ ਜਦੋਂ ਰਜਨੀਕਾਂਤ, ਕਮਲ ਹਾਸਨ, ਚਿਰੰਜੀਵੀ ਅਤੇ ਹੋਰ ਲੋਕ ਬਹੁਤ ਮਸ਼ਹੂਰ ਸਨ ਪਰ ਫਿਰ ਹਾਲਾਤ ਬਦਲ ਗਏ। ਹਿੰਦੀ ਸਿਨੇਮਾ ਨੇ ਅਸਲ ਵਿੱਚ ਕੁਝ ਬਹੁਤ ਵਧੀਆ ਫਿਲਮਾਂ ਬਣਾਈਆਂ ਹਨ।”
Lal Singh Chadha
ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਦੀ ਮਾਂ ਦੀ ਵਿਗੜੀ ਸਿਹਤ, ਅਹਿਮਦਾਬਾਦ ਦੇ ਹਸਪਤਾਲ 'ਚ ਭਰਤੀ
ਉਹਨਾਂ ਕਿਹਾ, “ਬਾਅਦ ਵਿੱਚ ਬਾਲੀਵੁੱਡ ਵਿੱਚ, ਅਦਾਕਾਰਾਂ ਅਤੇ ਹੋਰਾਂ ਨੇ ਆਪਣੀਆਂ ਕੀਮਤਾਂ ਵਧਾ ਦਿੱਤੀਆਂ ਕਿਉਂਕਿ ਉਹ ਹਿੱਟ ਫਿਲਮਾਂ ਦੇ ਰਹੇ ਸਨ, ਪਰ ਦੱਖਣੀ ਸਿਨੇਮਾ ਜਗਤ ਵਿੱਚ ਅਜਿਹਾ ਨਹੀਂ ਹੋਇਆ। ਹਾਲਾਂਕਿ ਹੁਣ ਸਾਊਥ ਸਿਨੇਮਾ 'ਚ ਇਹ ਹੋ ਸਕਦਾ ਹੈ।'' ਬਾਲੀਵੁੱਡ ਪ੍ਰੇਮੀਆਂ ਨੂੰ 2023 'ਚ ਰਿਲੀਜ਼ ਹੋਣ ਵਾਲੀਆਂ ਕਈ ਫਿਲਮਾਂ ਤੋਂ ਕਾਫੀ ਉਮੀਦਾਂ ਹਨ। ਇਹਨਾਂ 'ਚ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ', ਸਲਮਾਨ ਖਾਨ ਦੀ 'ਟਾਈਗਰ 3' ਅਤੇ 'ਕਿਸ ਕਾ ਭਾਈ ਕਿਸੀ ਕੀ ਜਾਨ' ਸ਼ਾਮਲ ਹਨ।