Lockdown: 77 ਦਿਨ ਬਾਅਦ ਚੰਡੀਗੜ੍ਹ ਤੋਂ ਮੁੰਬਈ ਰਵਾਨਾ ਹੋਏ Vindu Dara Singh

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਕੋਰੋਨਾ ਵਾਇਰਸ ਕਾਰਨ ਲਾਗੂ ਕੀਤੇ ਗਏ ਲੌਕਡਾਊਨ ਦੇ ਚਲਦਿਆਂ ਵੱਡੀ ਗਿਣਤੀ ਵਿਚ ਲੋਕ ਦੂਜੀਆਂ ਥਾਵਾਂ 'ਤੇ ਫਸ ਗਏ।

Vindu Dara Singh

ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਲਾਗੂ ਕੀਤੇ ਗਏ ਲੌਕਡਾਊਨ ਦੇ ਚਲਦਿਆਂ ਵੱਡੀ ਗਿਣਤੀ ਵਿਚ ਲੋਕ ਦੂਜੀਆਂ ਥਾਵਾਂ 'ਤੇ ਫਸ ਗਏ। ਇਹਨਾਂ ਵਿਚ ਮਨੋਰੰਜਨ ਜਗਤ ਦੇ ਕਈ ਸਿਤਾਰੇ ਵੀ ਸ਼ਾਮਲ ਸਨ। ਅਦਾਕਾਰ ਵਿੰਦੂ ਦਾਰਾ ਸਿੰਘ ਵੀ ਪਿਛਲੇ 77 ਦਿਨਾਂ ਤੋਂ ਚੰਡੀਗੜ੍ਹ ਵਿਚ ਸੀ ਪਰ ਹੁਣ ਘਰੇਲੂ ਉਡਾਨਾਂ ਸ਼ੁਰੂ ਹੋਣ ਤੋਂ ਬਾਅਦ ਮੁੰਬਈ ਵਾਪਸ ਜਾ ਰਹੇ ਹਨ।

ਵਿੰਦੂ ਦਾਰਾ ਸਿੰਘ ਨੇ ਇੰਸਟਾਗ੍ਰਾਮ 'ਤੇ ਅਪਣੀ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਹਨਾਂ ਨੇ ਕੈਪਸ਼ਨ ਵਿਚ ਲਿਖਿਆ-77 ਦਿਨਾਂ ਬਾਅਦ ਚੰਡੀਗੜ੍ਹ ਤੋਂ ਜਾ ਰਿਹਾ ਹਾਂ ਏਅਰਪੋਰਟ ਵੱਲ। ਉਮੀਦ ਕਰਦਾ ਹਾਂ ਕਿ ਮੈਨੂੰ ਯਾਦ ਹੋਵੇ ਮੁੰਬਈ ਤੱਕ ਕਿਵੇਂ ਜਾਂਦੇ ਹਨ।

ਵਿੰਦੂ ਦਾਰਾ ਸਿੰਘ ਦੀ ਇਸ ਫੋਟੋ 'ਤੇ ਫੈਨਜ਼ ਦੇ ਕਈ ਕਮੈਂਟ ਆ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਦੇ ਫੈਨ ਉਹਨਾਂ ਦੀ ਚੰਗੀ ਯਾਤਰਾ ਲਈ ਕਾਮਨਾ ਕਰ ਰਹੇ ਹਨ। ਇਸ ਤੋਂ ਪਹਿਲਾਂ ਵਿੰਦੂ ਦਾਰਾ ਸਿੰਘ ਨੇ ਇਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿਚ ਉਹ ਪਰਿਵਾਰ ਨਾਲ ਸਾਇਕਲ ਚਲਾਉਂਦੇ ਦਿਖਾਈ ਦਿੱਤੇ ਸੀ।

ਕੈਪਸ਼ਨ ਵਿਚ ਉਹਨਾਂ ਨੇ ਲਿਖਿਆ ਸੀ- ਅਪਣੇ ਪਰਿਵਾਰ ਨੂੰ ਮਿਸ ਕਰ ਰਿਹਾ ਹਾਂ। ਦੱਸ ਦਈਏ ਕਿ ਅਦਾਕਾਰ ਵਿੰਦੂ ਦਾਰਾ ਸਿੰਘ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਪਣੇ ਫੈਨਜ਼ ਲਈ ਫੋਟੋਆਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਦੱਸ ਦਈਏ ਕਿ ਵਿੰਦੂ ਦਾਰਾ ਸਿੰਘ ਬਿੱਗ ਬਾਸ ਵਿਜੇਤਾ ਰਹਿ ਚੁੱਕੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।