PM ਮੋਦੀ ਦੇ ਫਿੱਟ ਇੰਡੀਆ ਮੂਵਮੈਂਟ ਲਈ ਤਿਆਰ ਬਾਲੀਵੁੱਡ, ਸ਼ੇਅਰ ਕੀਤੀ ਵੀਡੀਓ

ਏਜੰਸੀ

ਮਨੋਰੰਜਨ, ਬਾਲੀਵੁੱਡ

ਨੈਸ਼ਨਲ ਸਪੋਰਟਸ ਡੇਅ ਮੌਕੇ 'ਤੇ ਫਿਟਨੈੱਸ ਦੇ ਪ੍ਰਤੀ ਜਾਗਰੂਕ ਕਰਨ ਲਈ ਸ਼ੁਰੂ ਕੀਤੇ ਜਾ ਰਹੇ ਫਿੱਟ ਇੰਡੀਆ ਮੂਵਮੈਂਟ ਨੂੰ ਲੈ ਕੇ ਦੇਸ਼ਭਰ 'ਚ ਤਿਆਰੀ ਚੱਲ ਰਹੀ ਹੈ।

Bollywood celebs Shilpa Shetty Payal Rohtagi share videos

ਨਵੀਂ ਦਿੱਲੀ : ਨੈਸ਼ਨਲ ਸਪੋਰਟਸ ਡੇਅ ਮੌਕੇ 'ਤੇ ਫਿਟਨੈੱਸ ਦੇ ਪ੍ਰਤੀ ਜਾਗਰੂਕ ਕਰਨ ਲਈ ਸ਼ੁਰੂ ਕੀਤੇ ਜਾ ਰਹੇ ਫਿੱਟ ਇੰਡੀਆ ਮੂਵਮੈਂਟ ਨੂੰ ਲੈ ਕੇ ਦੇਸ਼ਭਰ 'ਚ ਤਿਆਰੀ ਚੱਲ ਰਹੀ ਹੈ। ਇਸ ਪ੍ਰੋਗਰਾਮ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੀਰਵਾਰ 29 ਅਗਸਤ ਨੂੰ ਨਵੀਂ ਦਿੱਲੀ ਸਥਿਤ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿੱਚ ਲਾਂਚ ਕਰਨਗੇ। ਕੈਂਪੇਨ ਨੂੰ ਲੈ ਕੇ ਬਾਲੀਵੁਡ ਸਿਤਾਰਿਆਂ 'ਚ ਵੀ ਜੋਸ਼ ਭਰਿਆ ਹੋਇਆ ਹੈ।

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਇੱਕ ਵੀਡੀਓ ਸ਼ੇਅਰ ਕਰ ਲੋਕਾਂ ਨੂੰ ਇਸ ਕੈਂਪੇਨ ਨਾਲ ਜੁੜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ਅੱਜਕੱਲ੍ਹ ਦੀ ਭੱਜ ਦੋੜ ਭਰੀ ਜਿੰਦਗੀ 'ਚ ਫਿਟ ਰਹਿਣਾ ਸਾਂਹ ਲੈਣਾ ਜਿਨ੍ਹਾਂ ਜਰੂਰੀ ਹੈ। ਇਸ ਲਈ ਮੈਂ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਸਨਮਾਨ ਯੋਗ ਪ੍ਰਧਾਨਮੰਤਰੀ ਦੇ  @PMOIndia ਦੀ ਪਹਿਲ ਫਿੱਟ ਇੰਡੀਆ ਕੈਂਪੇਨ ਨਾਲ ਜੁੜਨ। ਫਿਟਨੈੱਸ ਨੂੰ ਆਪਣੀ ਜ਼ਿੰਦਗੀ ਦਾ ਤਰੀਕਾ ਬਣਾਉਣ ਦੀ ਸਹੁੰ ਚੁੱਕਣ। 

 


 

ਇਸ ਵੀਡੀਓ 'ਚ ਸ਼ਿਲਪਾ ਨੇ ਯੋਗ ਦੇ ਵੱਖਰੇ ਆਸਣ ਕਰਕੇ ਦਿਖਾਏ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕਈ ਫਿਟਨੈੱਸ ਅਭਿਆਨਾਂ 'ਚ ਭਾਗ ਲਿਆ ਹੈ।
ਉਥੇ ਹੀ ਅਦਾਕਾਰਾ ਪਾਇਲ ਰੋਹਤਗੀ ਨੇ ਵੀ ਵੀਡੀਓ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਫਿੱਟ ਰਹਿਣ ਦਾ ਸੁਨੇਹਾ ਦਿੱਤਾ ਹੈ। ਵੀਡੀਓ ਵਿੱਚ ਪਾਇਲ ਫਲ‍ਿਪ ਕਰਦੇ ਨਜ਼ਰ ਆ ਰਹੀ ਹੈ। 

 


 

ਡਾਇਰੈਕਟਰ ਕਰਨ ਜੌਹਰ ਨੇ ਕੈਂਪੇਨ ਦੀ ਸ਼ਾਬਾਸ਼ੀ ਕਰਦੇ ਹੋਏ ਇਸ ਨੂੰ ਭਾਰਤੀਆਂ ਲਈ ਪ੍ਰੇਰਣਾਦਾਇਕ ਦੱਸਿਆ ਹੈ। ਉਨ੍ਹਾਂ ਨੇ ਲਿਖਿਆ ਕਿ ਇਹ ਕੈਂਪੇਨ ਭਾਰਤੀਆਂ ਨੂੰ ਹੈਲਦੀ ਅਤੇ ਫਿੱਟ ਲਾਇਫਸਟਾਇਲ ਗੁਜ਼ਾਰਨ ਲਈ ਪ੍ਰੇਰਿਤ ਕਰੇਗਾ। 

 


 

 ਜ਼ਿਕਰਯੋਗ ਹੈ ਕਿ ਹਾਲ ਹੀ 'ਚ ਫਿਟ ਇੰਡੀਆ ਮੂਵਮੈਂਟ ਅਭਿਆਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਸੀ। ਜਿਸ ਵਿੱਚ ਭਾਰਤੀ ਓਲੰਪਿਕ ਸੰਘ (IOA ) , ਰਾਸ਼ਟਰੀ ਖੇਡ ਸੰਘ (NSF), ਸਰਕਾਰੀ ਅਧਿਕਾਰੀ, ਜਾਣੇ - ਪਹਿਚਾਣੇ ਫਿਟਨੈੱਸ ਸਿਤਾਰਿਆਂ ਨੂੰ ਸ਼ਾਮਿਲ ਕੀਤਾ ਗਿਆ। ਘੋਸ਼ਣਾ ਦੇ ਮੁਤਾਬਕ ਇਸ ਵਿੱਚ ਅਦਾਕਾਰਾ ਸ਼‍ਿਲਪਾ ਸ਼ੈੱਟੀ ਅਤੇ ਮਿਲਿੰਦ ਸੋਮਨ ਸ਼ਾਮਿਲ ਹੈ। ਇਸ ਕਮੇਟੀ ਦੇ ਪ੍ਰਧਾਨ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਹਨ। ਇਸ ਦੇ ਤਹਿਤ ਹਰ ਕਾਲਜ ਅਤੇ ਯੂਨੀਵਰਸਿਟੀ ਨੂੰ 15 ਦਿਨਾਂ ਫਿਟਨੈੱਸ ਪਲੈਨ ਤਿਆਰ ਕਰਨਾ ਹੋਵੇਗਾ।

Entertainment News Punjab ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।