ਮੋਦੀ ਦੇਣਗੇ ਹੁਣ ਭਾਰਤੀਆਂ ਦੀ ਫਿਟਨੈੱਸ ਵੱਲ ਧਿਆਨ

ਏਜੰਸੀ

ਖ਼ਬਰਾਂ, ਰਾਸ਼ਟਰੀ

29 ਅਗਸਤ ਨੂੰ ਲਾਂਚ ਹੋਵੇਗੀ 'ਫਿਟ ਇੰਡੀਆ ਯੋਜਨਾ'

Narendra Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੀ ਜਨਤਾ ਨਾਲ ‘ਮਨ ਕੀ ਬਾਤ’ ਕਰ ਰਹੇ ਹਨ। ਮੋਦੀ ਨੇ ‘ਮਨ ਕੀ ਬਾਤ’ ਵਿਚ ਕਿਹਾ ਕਿ ਖੇਡਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ। ਇਸੇ ਨੂੰ ਦੇਖਦੇ ਹੋਏ 29 ਅਗਸਤ ਨੂੰ ਕੇਂਦਰ ਸਰਕਾਰ ‘ਫਿਟ ਇੰਡੀਆ ਯੋਜਨਾ’ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਪੀਐਮ ਮੋਦੀ ਨੇ ਜਿੰਦਗੀ ਵਿਚ ਖੇਡਾਂ ਦੀ ਅਹਿਮੀਅਤ ਨੂੰ ਸਮਝਾਉਂਦੇ ਹੋਏ ਦੇਸ਼ ਵਾਸੀਆਂ ਨੂੰ ਖੇਡਾਂ ਨੂੰ ਲੋਕ ਪਸੰਦ ਬਣਾਉਣ ਦੀ ਅਪੀਲ 25 ਮਾਰਚ 2018 ਨੂੰ ਅਪਣੇ ‘ਮਨ ਕੀ ਬਾਤ’ ਵਿਚ ਕੀਤੀ ਸੀ।

ਇਸੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ 29 ਅਗਸਤ ਨੂੰ ‘ਖੇਡ ਦਿਵਸ’ ਮੌਕੇ ‘ਤੇ ‘ਫਿਟ ਇੰਡੀਆ ਯੋਜਨਾ’ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ, ਜਿਸ ਵਿਚ ਭਾਰਤ ਦੀਆਂ ਪੁਰਾਤਨ ਖੇਡਾਂ ਨੂੰ ਲੈ ਕੇ ਅਧੁਨਿਕ ਖੇਡਾਂ ਨੂੰ ਪ੍ਰਮੋਟ ਕਰਨ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੋਵੇਗਾ। ਇਸ ਸਬੰਧੀ ਨੌਜਵਾਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਡਾਂ ਨੂੰ ਲੈ ਕੇ ਇਕ ਚੰਗੀ ਸ਼ੁਰੂਆਤ ਕਰਨ ਦੀ ਗੱਲ ਕਹੀ ਹੈ ਅਤੇ ਇਹ ਖੇਡਾਂ ਦੇ ਖੇਤਰ ਵਿਚ ਬਿਹਤਰ ਕਦਮ ਹੋਵੇਗਾ। ਇਸ ਨਾਲ ਆਉਣ ਵਾਲੇ ਨੌਜਵਾਨ ਖਿਡਾਰੀਆਂ ਨੂੰ ਵੀ ਉਤਸ਼ਾਹ ਮਿਲੇਗਾ।

ਕੇਂਦਰ ਸਰਕਾਰ ਦੀ ਫਿਟ ਇੰਡੀਆ ਯੋਜਨਾ ਦੇ ਤਹਿਤ ਲੋਕਾਂ ਨੂੰ ਜ਼ਿੰਦਗੀ ਵਿਚ ਬਿਮਾਰੀਆਂ ਤੋਂ ਬਚਣ ਅਤੇ ਤੰਦਰੁਸਤ ਜੀਵਨ ਜਿਉਣ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਦੇ ਨਾਲ ਹੀ ਲੋਕਾਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਉਹ ਕਿਸ ਤਰੀਕੇ ਨਾਲ ਫਿਟ ਰਹਿ ਸਕਦੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਪੀਐਮ ਮੋਦੀ ਵੱਲੋਂ ਕੀਤਾ ਗਿਆ ਯੋਗਾ ਦਿਖਾਇਆ ਜਾਵੇਗਾ ਤਾਂ ਜੋ ਪੀਐਮ ਮੋਦੀ ਤੋਂ ਪ੍ਰੇਰਿਤ ਹੋ ਕੇ ਜ਼ਿਆਦਾ ਤੋਂ ਜ਼ਿਆਦਾ ਲੋਕ ‘ਫਿਟ ਇੰਡੀਆ’ ਯੋਜਨਾ ਵਿਚ ਸ਼ਾਮਲ ਹੋਣ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ