ਭਾਰਤ ਨਾਲੋਂ ਵੱਧ ਪਾਕਿਸਤਾਨ 'ਚ ਮਿਲਦਾ ਹੈ ਪਿਆਰ : ਅਕਸ਼ੇ ਕੁਮਾਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁਡ ਇੰਡਸਟਰੀ ਦੇ ਮਿਸਟਰ ਖਿਲਾੜੀ ਅਕਸ਼ੇ ਕੁਮਾਰ ਹਾਲ ਹੀ ਵਿਚ ਅਪਣੀ ਇਕ ਪੁਰਾਣੀ ਵੀਡੀਓ ਨੂੰ ਲੈ ਕੇ ਵਿਵਾਦ ਵਿਚ ਫਸ ਗਏ ਹਨ।  ਉਨ੍ਹਾਂ ਨੂੰ ਇਸ ਵੀਡੀਓ ਦੇ ਕਾਰਨ ..

Akshay Kumar

ਮੁੰਬਈ : ਬਾਲੀਵੁਡ ਇੰਡਸਟਰੀ ਦੇ ਮਿਸਟਰ ਖਿਲਾੜੀ ਅਕਸ਼ੇ ਕੁਮਾਰ ਹਾਲ ਹੀ ਵਿਚ ਅਪਣੀ ਇਕ ਪੁਰਾਣੀ ਵੀਡੀਓ ਨੂੰ ਲੈ ਕੇ ਵਿਵਾਦ ਵਿਚ ਫਸ ਗਏ ਹਨ।  ਉਨ੍ਹਾਂ ਨੂੰ ਇਸ ਵੀਡੀਓ ਦੇ ਕਾਰਨ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ ਜਾ ਰਿਹਾ ਹੈ। ਵੀਡੀਓ ਵਿਚ ਅਕਸ਼ੇ ਪਾਕਿਸਤਾਨ ਦੀ ਤਰੀਫ਼ ਕਰਦੇ ਨਜ਼ਰ ਆ ਰਹੇ ਹਨ। ਅਕਸ਼ੇ ਕਹਿ ਰਹੇ ਹਨ ਕਿ ਪਾਕਿਸਤਾਨ ਵਿਚ ਮੇਰੀ ਫ਼ਿਲਮਾਂ ਸੱਭ ਤੋਂ ਜ਼ਿਆਦਾ ਬਿਜ਼ਨਸ ਕਰਦੀਆਂ ਹਨ।

 


 

ਜਿਨ੍ਹਾਂ ਪਿਆਰ ਉਥੋਂ ਮਿਲਦਾ ਹੈ, ਸ਼ਾਇਦ ਹੀ ਕਿਤੇ ਹੋਰ ਮਿਲਦਾ ਹੈ ਪਰ ਭਾਰਤ ਦੀ ਜਨਤਾ ਨੂੰ ਅਕਸ਼ੇ ਦਾ ਇਹ ਕਹਿਣਾ ਪਸੰਦ ਨਹੀਂ ਆਇਆ। ਪਾਕਿਸਤਾਨ ਦੀ ਤਰੀਫ਼ ਕਰਨ 'ਤੇ ਲੋਕਾਂ ਨੇ ਅਕਸ਼ੇ ਦਾ ਸਖ਼ਤ ਵਿਰੋਧ ਕੀਤਾ।

ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਕਿਹਾ ਕਿ ਜੇਕਰ ਇਹ ਗੱਲ ਸ਼ਾਹਰੁਖ, ਸਲਮਾਨ ਜਾਂ ਆਮਿਰ ਨੇ ਕਹੀ ਹੁੰਦੀ ਤਾਂ ਉਨ੍ਹਾਂ ਉਤੇ ਐਂਟੀ ਨੈਸ਼ਨਲ ਦਾ ਠੱਪਾ ਲਗਾ ਦਿਤਾ ਜਾਂਦਾ। ਉਥੇ ਹੀ ਕੁੱਝ ਲੋਕਾਂ ਨੇ ਕਿਹਾ ਕਿ ਅਕਸ਼ੇ ਕੁਮਾਰ ਪੈਸਿਆਂ ਲਈ ਕੁੱਝ ਵੀ ਕਰ ਸਕਦੇ ਹਨ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਅਕਸ਼ੇ ਇਸ ਤਰ੍ਹਾਂ ਦੇ ਵਿਵਾਦ ਵਿਚ ਫਸੇ ਹੋਣ।

ਇਸ ਤੋਂ ਪਹਿਲਾਂ ਜਦੋਂ ਅਕਸ਼ੇ ਅਪਣੀ ਇਕ ਫ਼ਿਲਮ ਨੂੰ ਪ੍ਰਮੋਟ ਕਰਨ ਕੈਨੇਡਾ ਪੁੱਜੇ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਟੋਰੰਟੋ ਉਨ੍ਹਾਂ ਦਾ ਘਰ ਹੈ ਅਤੇ ਬਾਲੀਵੁਡ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਅਪਣੀ ਪੂਰੀ ਜਾਇਦਾਦ ਦੇ ਨਾਲ ਕੈਨੇਡਾ ਸ਼ਿਫਟ ਹੋ ਜਾਣਗੇ। ਧਿਆਨ ਯੋਗ ਹੈ ਕਿ ਅਕਸ਼ੇ ਕੁਮਾਰ ਇਨੀਂ ਦਿਨੀਂ ਫਿਲਮ 'ਕੇਸਰੀ' ਨੂੰ ਲੈ ਕੇ ਚਰਚਾ ਵਿਚ ਹਨ।  ਉਹ ਛੇਤੀ ਹੀ ਹਾਉਸਫੁਲ 4, ਮਿਸ਼ਨ ਮੰਗਲ ਅਤੇ ਗੁਡ ਨਿਊਜ਼ ਵਰਗੀ ਫਿਲਮਾਂ ਵਿਚ ਨਜ਼ਰ ਆਉਣਗੇ।