ਆਲਿਆ ਭੱਟ ਨੇ ਦੁੱਗਣੀ ਰਕਮ ਦੇ ਕੇ ਜੁਹੂ 'ਚ ਖਰੀਦਿਆ ਅਪਾਰਟਮੈਂਟ
ਬਾਲੀਵੁੱਡ ਸਟਾਰ ਆਲਿਆ ਭੱਟ ਲਈ ਬੀਤਿਆ ਸਾਲ ਬੇਹੱਦ ਖਾਸ ਰਿਹਾ ਹੈ। ਉਨ੍ਹਾਂ ਦੀ ਫਿਲਮ 'ਰਾਜੀ' ਨੇ ਬਾਕਸ ਆਫਿਸ 'ਤੇ ਕਮਾਈ ਦਾ ਨਵਾਂ ਰਿਕਾਰਡ ਬਣਾਇਆ, ਆਉਣ ...
ਮੁੰਬਈ : ਬਾਲੀਵੁੱਡ ਸਟਾਰ ਆਲਿਆ ਭੱਟ ਲਈ ਬੀਤਿਆ ਸਾਲ ਬੇਹੱਦ ਖਾਸ ਰਿਹਾ ਹੈ। ਉਨ੍ਹਾਂ ਦੀ ਫਿਲਮ 'ਰਾਜੀ' ਨੇ ਬਾਕਸ ਆਫਿਸ 'ਤੇ ਕਮਾਈ ਦਾ ਨਵਾਂ ਰਿਕਾਰਡ ਬਣਾਇਆ, ਆਉਣ ਵਾਲੇ ਸਾਲ ਵਿਚ ਉਨ੍ਹਾਂ ਦੀ ਫਿਲਮ 'ਗਲੀ ਬੁਆਏ' ਦੀ ਚਰਚਾ ਜੋਰਾਂ 'ਤੇ ਹੈ ਪਰ ਆਲਿਆ ਭੱਟ ਇਨੀ ਦਿਨੀਂ ਨਵੇਂ ਘਰ ਦੀ ਵਜ੍ਹਾ ਨਾਲ ਚਰਚਾ 'ਚ ਹੈ। ਦਰਅਸਲ ਆਲਿਆ ਨੇ ਦੁੱਗਣੀ ਰਕਮ ਦੇ ਕੇ 13 ਕਰੋੜ ਦਾ ਇਕ ਅਪਾਰਟਮੈਂਟ ਖਰੀਦਿਆ ਹੈ। ਆਲਿਆ ਭੱਟ ਦਾ ਇਹ 2300 ਸਕਵਾਇਰ ਫੁੱਟ ਦਾ ਨਵਾਂ ਅਪਾਰਟਮੈਂਟ ਜੁਹੂ 'ਚ ਬਣਿਆ ਹੈ।
ਰਿਪੋਰਟ ਦੇ ਮੁਤਾਬਿਕ ਇਹ ਅਪਾਰਟਮੈਂਟ 7.86 ਕਰੋੜ ਦਾ ਹੈ ਪਰ ਆਲਿਆ ਭੱਟ ਨੇ ਇਸ ਦੇ ਲਈ ਦੁੱਗਣੀ ਰਕਮ ਦੇ ਕੇ ਇੰਵੇਸਟਮੈਂਟ ਕਰਨ ਦੀ ਸੋਚੀ ਹੈ। ਇਹ ਅਪਾਰਟਮੈਂਟ ਸਨਸਾਈਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਦੇ ਅਧੀਨ ਬਣਿਆ ਹੈ, ਆਲਿਆ ਇਸ ਦੇ ਡਾਇਰੈਕਟਰਾਂ ਵਿਚੋਂ ਇਕ ਹੈ। ਆਲਿਆ ਨੇ ਇਸ ਦੇ ਲਿਏ 65 ਲੱਖ ਸਟੈਂਪ ਡਿਊਟੀ ਚੁਕਾਈ ਹੈ। ਅਪਾਰਟਮੈਂਟ ਦੇ ਨਾਲ ਆਲਿਆ ਨੂੰ ਦੋ ਪਾਰਕਿੰਗ ਏਰੀਆ ਐਲਾਟ ਕੀਤੇ ਗਏ ਹਨ। ਰਿਪੋਰਟ ਦੇ ਮੁਤਾਬਿਕ ਆਲਿਆ ਨੇ ਫਿਲਮਾਂ ਵਿਚ ਐਂਟਰੀ ਤੋਂ ਬਾਅਦ ਇਹ ਤੀਜੀ ਪ੍ਰਾਪਰਟੀ ਵਿਚ ਨਿਵੇਸ਼ ਕੀਤਾ ਹੈ।
ਅਦਾਕਾਰਾ ਇਸ ਤੋਂ ਪਹਿਲਾਂ ਦੋ ਵੱਡੇ ਨਿਵੇਸ਼ ਕਰ ਚੁੱਕੀ ਹੈ। ਆਲਿਆ ਦੇ ਵਰਕਫਰੰਟ 'ਤੇ ਨਜ਼ਰ ਮਾਰੀਏ ਤਾਂ ਰਣਵੀਰ ਸਿੰਘ ਨਾਲ 'ਗਲੀ ਬੁਆਏ' 'ਚ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਵੈਲੰਟਾਈਨ ਡੇ ਦੇ ਦਿਨ 14 ਫਰਵਰੀ ਨੂੰ ਰਿਲੀਜ ਹੋ ਰਹੀ ਹੈ। ਆਲਿਆ ਦੀ ਫਿਲਮਾਂ ਦਾ ਰਿਕਾਰਡ ਬੀਤੇ ਦਿਨੀਂ ਸ਼ਾਨਦਾਰ ਰਿਹਾ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ 'ਕਲੰਕ' ਚਰਚਾ 'ਚ ਹੈ।
ਇਸ ਫਿਲਮ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਲੀਕ ਹੋਈ ਸੀ। ਆਲਿਆ ਵੀਡੀਓ ਵਿਚ ਲਹਿੰਗਾ ਪਹਿਨੇ ਹੋਏ ਡਾਂਸ ਨੰਬਰ ਦੀ ਸ਼ੂਟਿੰਗ ਕਰਦੀ ਨਜ਼ਰ ਆਈ ਸੀ। ਆਲਿਆ ਭੱਟ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਇਨੀ ਦਿਨੀਂ ਅਦਾਕਾਰ ਰਣਬੀਰ ਕਪੂਰ ਨੂੰ ਡੇਟ ਕਰ ਰਹੀ ਹੈ। ਅਪਣੇ ਰਿਸ਼ਤੇ ਦੇ ਬਾਰੇ ਵਿਚ ਆਲਿਆ ਕਈ ਵਾਰ ਇੰਟਰਵਿਊ ਵਿਚ ਦੱਸ ਚੁੱਕੀ ਹੈ। ਰਣਬੀਰ ਕਪੂਰ ਸੰਗ ਆਲਿਆ ਦੀ ਜੋੜੀ ਵੱਡੇ ਪਰਦੇ 'ਤੇ ਬ੍ਰਰਹਮਾਸਤਰ ਫਿਲਮ' ਵਿਚ ਬਨਣ ਜਾ ਰਹੀ ਹੈ। ਇਸ ਫਿਲਮ ਵਿਚ ਉਨ੍ਹਾਂ ਦੇ ਨਾਲ ਅਮੀਤਾਭ ਬੱਚਨ ਨਜ਼ਰ ਆਉਣਗੇ।