ਹਿੰਦੀ ਫ਼ਿਲਮ ਉਦਯੋਗ ਦਾ ਅਹਿਮ ਮੁੱਦਿਆਂ ’ਤੇ ਚੁੱਪੀ ਧਾਰਨਾ ਕੋਈ ਨਵੀਂ ਗੱਲ ਨਹੀਂ: ਨਸੀਰੁਦੀਨ ਸ਼ਾਹ

ਏਜੰਸੀ

ਮਨੋਰੰਜਨ, ਬਾਲੀਵੁੱਡ

ਕਿਹਾ, ਕੀ ਕੋਈ ਇਨ੍ਹਾਂ ਮਹਿਲਾ ਪਹਿਲਵਾਨਾਂ ’ਤੇ ਫ਼ਿਲਮ ਬਣਾਏਗਾ, ਜੋ ਸਾਡੇ ਲਈ ਤਮਗ਼ੇ ਲੈ ਕੇ ਆਈਆਂ?

Naseeruddin Shah on wrestlers' protest: 'Bollywood is always mum on important issues'

 

ਮੁੰਬਈ: ਮਸ਼ਹੂਰ ਅਭਿਨੇਤਾ ਨਸੀਰੁਦੀਨ ਸ਼ਾਹ ਦਾ ਕਹਿਣਾ ਹੈ ਕਿ ਹਿੰਦੀ ਫ਼ਿਲਮ ਉਦਯੋਗ ਕਦੀ ਵੀ ਚੁਨੌਤੀਆਂ ਦਾ ਸਾਹਮਣਾ ਕਰਨ ਅਤੇ ਸਮੱਸਿਆਵਾਂ ਨਾਲ ਨਜਿੱਠਣ ਵਿਚ ਅੱਗੇ ਨਹੀਂ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਕੋਈ ਰਾਸ਼ਟਰੀ ਰਾਜਧਾਨੀ 'ਚ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ 'ਤੇ ਫ਼ਿਲਮ ਬਣਾਏਗਾ? 72 ਸਾਲਾ ਸ਼ਾਹ ਸ਼ਾਹ ਨੇ ਕਿਹਾ ਕਿ ਹਿੰਦੀ ਫ਼ਿਲਮ ਉਦਯੋਗ ਦਾ ਅਹਿਮ ਮੁੱਦਿਆਂ ’ਤੇ ਚੁੱਪੀ ਧਾਰਨਾ ਕੋਈ ਨਵੀਂ ਗੱਲ ਨਹੀਂ ਹੈ।

ਇਹ ਵੀ ਪੜ੍ਹੋ: ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਦੀਆਂ ਬੈਠਕਾਂ ਦੇ ਬੁਲੇਟਿਨ ਸਬੰਧੀ ਕਿਤਾਬ ਜਾਰੀ

ਅਭਿਨੇਤਾ ਨੇ ਇਕ ਇੰਟਰਵਿਊ 'ਚ ਕਿਹਾ, ''ਨਫ਼ਰਤ ਦਾ ਮਾਹੌਲ ਇਸ ਨੂੰ ਹੋਰ ਵਿਗੜਦਾ ਹੈ, ਮਜ਼ਬੂਤ ​​ਬਣਾਉਂਦਾ ਹੈ ਅਤੇ ਇਸ ਲਈ ਅਜਿਹਾ ਹੋ ਰਿਹਾ ਹੈ। ਅਜਿਹੇ 'ਚ ਹਰ ਕੋਈ ਡਰਿਆ ਹੋਇਆ ਹੈ। ਅਜਿਹਾ ਨਹੀਂ ਹੈ ਕਿ ਹਿੰਦੀ ਫ਼ਿਲਮ ਇੰਡਸਟਰੀ ਕਿਸੇ ਵੀ ਪਧਰ 'ਤੇ ਸਿਆਸੀ ਜਾਂ ਸਮਾਜਕ ਤੌਰ 'ਤੇ ਜਾਗਰੂਕ ਹੈ। ਪਹਿਲਾਂ ਕੇ. ਏ. ਅੱਬਾਸ ਅਤੇ ਵੀ. ਸ਼ਾਂਤਾਰਾਮ ਵਰਗੇ ਫਿਲਮਕਾਰ ਸਨ, ਉਨ੍ਹਾਂ ਦੀਆਂ ਫ਼ਿਲਮਾਂ ਬਹੁਤ ਪ੍ਰਗਤੀਸ਼ੀਲ ਸਨ”।

ਇਹ ਵੀ ਪੜ੍ਹੋ: ਇਕ ਸਾਲ ਬਾਅਦ ਮੌਤ ਦੇ ਮੂੰਹ 'ਚੋਂ ਬਚ ਕੇ ਆਏ 3 ਪੰਜਾਬੀ, ਫਰਜ਼ੀ ਏਜੰਟਾਂ ਦੇ ਚੁੰਗਲ ਵਿਚ ਫਸੇ ਨੌਜੁਆਨਾਂ ਨੇ ਸੁਣਾਈ ਹੱਡਬੀਤੀ

ਉਨ੍ਹਾਂ ਅੱਗੇ ਕਿਹਾ, "ਪਰ ਹਿੰਦੀ ਫ਼ਿਲਮ ਉਦਯੋਗ ਨੇ ਕਦੋਂ ਚੁਨੌਤੀਆਂ ਦਾ ਸਾਹਮਣਾ ਕੀਤਾ ਅਤੇ ਅਜਿਹੇ ਵਿਸ਼ੇ 'ਤੇ ਅਪਣੀ ਗੱਲ ਰੱਖੀ, ਜਿਸ ਬਾਰੇ ਬੋਲਣ ਦੀ ਮੰਗ ਕੀਤੀ ਗਈ ਹੈ? ਕੀ ਕੋਈ ਇਨ੍ਹਾਂ ਮਹਿਲਾ ਪਹਿਲਵਾਨਾਂ 'ਤੇ ਫ਼ਿਲਮ ਬਣਾਏਗਾ, ਜਿਨ੍ਹਾਂ ਨੇ ਸਾਨੂੰ ਮੈਡਲ ਦਿਵਾਏ...? ਕੀ ਕੋਈ ਫ਼ਿਲਮ ਬਣਾਉਣ ਦੀ ਹਿੰਮਤ ਕਰੇਗਾ? ਕਿਉਂਕਿ ਉਹ ਨਤੀਜੇ ਤੋਂ ਡਰੇ ਹੋਏ ਹਨ। ਹਿੰਦੀ ਫ਼ਿਲਮ ਉਦਯੋਗ ਦਾ ਅਹਿਮ ਮੁੱਦਿਆਂ ’ਤੇ ਚੁੱਪੀ ਧਾਰਨਾ ਕੋਈ ਨਵੀਂ ਗੱਲ ਨਹੀਂ ਹੈ, ਅਜਿਹਾ ਹਮੇਸ਼ਾ ਤੋਂ ਹੁੰਦਾ ਆ ਰਿਹਾ ਹੈ”। ਨਸੀਰੁਦੀਨ ਸ਼ਾਹ ਨੂੰ ਭਾਰਤੀ ਸਿਨੇਮਾ ਵਿਚ ਸਭ ਤੋਂ ਸਤਿਕਾਰਤ ਅਦਾਕਾਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ।