ਮਰਾਠੀ ਅਦਾਕਾਰ ਆਸ਼ੂਤੋਸ਼ ਭਾਕਰੇ ਨੇ ਕੀਤੀ ਖੁਦਕੁਸ਼ੀ, ਡਿਪਰੈਸ਼ਨ ਨਾਲ ਜੂਝ ਰਿਹਾ ਸੀ ਅਦਾਕਾਰ

ਏਜੰਸੀ

ਮਨੋਰੰਜਨ, ਬਾਲੀਵੁੱਡ

ਮਰਾਠੀ ਅਦਾਕਾਰ ਆਸ਼ੂਤੋਸ਼ ਨੇ ਅਪਣੇ ਘਰ ਵਿਚ ਕਥਿਤ ਤੌਰ ‘ਤੇ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ ਹੈ।

Aashutosh Bhakre

ਨਵੀਂ ਦਿੱਲੀ: ਮਰਾਠੀ ਅਦਾਕਾਰ ਆਸ਼ੂਤੋਸ਼ ਨੇ ਅਪਣੇ ਘਰ ਵਿਚ ਕਥਿਤ ਤੌਰ ‘ਤੇ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ ਹੈ। ਉਹ ਮਰਾਠਵਾੜਾ ਖੇਤਰ ਦੇ ਨਾਂਦੇੜ ਸ਼ਹਿਰ ਵਿਚ ਅਪਣੀ ਪਤਨੀ ਨਾਲ ਰਹਿੰਦੇ ਸੀ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਦੁਪਹਿਰ ਸਮੇਂ ਅਦਾਕਾਰ ਦੇ ਮਾਤਾ-ਪਿਤਾ ਉਸ ਦੇ ਫਲੈਟ ਵਿਚ ਆਏ ਤਾਂ ਉਹਨਾਂ ਨੂੰ ਅਭਿਨੇਤਾ ਦੀ ਲਾਸ਼ ਲਟਕਦੀ ਦਿਖਾਈ ਦਿੱਤੀ। ਆਸ਼ੂਤੋਸ਼ ਦੀ ਮੌਤ ਤੋਂ ਬਾਅਦ ਇੰਡਸਟਰੀ ਵਿਚ ਸੋਗ ਦੀ ਲਹਿਰ ਹੈ।

ਦੱਸ ਦਈਏ ਕਿ ਅਦਾਕਾਰ ਮਰਾਠੀ ਅਦਾਕਾਰਾ ਮਾਯੂਰੀ ਦੇਸ਼ਮੁਖ ਦੇ ਪਤੀ ਹਨ। ਉਹਨਾਂ ਨੇ ਕਈ ਫਿਲਮਾਂ ਵਿਚ ਕੰਮ ਕੀਤਾ ਹੈ। ਪੁਲਿਸ ਅਧਿਕਾਰੀ ਮੁਤਾਬਕ ਉਹ ਕਈ ਦਿਨਾਂ ਤੋਂ ਤਣਾਅ ਵਿਚ ਸਨ। ਕਈ ਮੀਡੀਆ ਰਿਪੋਰਟਸ ਵਿਚ ਵੀ ਆਸ਼ੂਤੋਸ਼ ਦੇ ਡਿਪਰੈਸ਼ਨ ਵਿਚ ਹੋਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੱਸ ਦਈਏ ਕਿ ਹਾਲ ਹੀ ਵਿਚ ਆਸ਼ੂਤੋਸ਼ ਨੇ ਅਪਣੇ ਫੇਸਬੁੱਕ ਅਕਾਊਂਟ ਤੋਂ ਇਕ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ ਵਿਚ ਉਹਨਾਂ ਨੇ ਕਿਹਾ ਸੀ ਕਿ ਕਈ ਇਨਸਾਨ ਆਤਮ ਹੱਤਿਆ ਕਿਉਂ ਕਰਦਾ ਹੈ?  ਅਦਾਕਾਰ ਆਸ਼ੂਤੋਸ਼ ਨੇ 2016 ਵਿਚ ਅਦਾਕਾਰਾ ਮਾਯੂਰੀ ਦੇਸ਼ਮੁਖ ਨਾਲ ਵਿਆਹ ਕਰਵਾਇਆ ਸੀ। ਮਾਯੂਰੀ ਦੇਸ਼ਮੁਖ ਮਰਾਠੀ ਦੀ ਪ੍ਰਸਿੱਧ ਅਭਿਨੇਤਰੀ ਹੈ।  ਆਸ਼ੂਤੋਸ਼ ਅਪਣੇ ਪਿੱਛੇ ਪਤਨੀ, ਮਾਤਾ-ਪਿਤਾ ਅਤੇ ਇਕ ਭਰਾ ਨੂੰ ਛੱਡ ਗਏ ਹਨ।

ਆਸ਼ੂਤੋਸ਼ ਦੀ ਖੁਦਕੁਸ਼ੀ ਦੀ ਖ਼ਬਰ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਪੂਰਾ ਦੇਸ਼ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਸਦਮੇ ਵਿਚੋਂ ਉੱਭਰ ਰਿਹਾ ਹੈ। ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਅਪਣੇ ਮੁੰਬਈ ਸਥਿਤ ਘਰ ਵਿਚ ਆਤਮ ਹੱਤਿਆ ਕਰ ਲਈ ਸੀ। ਫਿਲਹਾਲ ਇਸ ਮਾਮਲੇ ਦੀ ਜਾਂਚ ਵੀ ਜਾਰੀ ਹੈ।