ਰਣਬੀਰ ਅਤੇ ਆਲਿਆ ਕਰ ਸਕਦੇ ਨੇ ਅਪਣੇ ਰਿਸ਼ਤੇ ਦਾ ਵੱਡਾ ਖੁਲਾਸਾ
ਸੂਤਰਾਂ ਤੋਂ ਪਤਾ ਲੱਗੀਆ ਹੈ ਕਿ ਆਲਿਆ ਅਤੇ ਰਣਬੀਰ ਅਗਲੇ ਸਾਲ ਵਿਆਹ ਦੇ ਬੰਧਨ ਵਿਚ ਬੰਨ੍ਹੇ ਜਾ ਸਕਦੇ.......
ਮੁੰਬਈ ( ਪੀ.ਟੀ.ਆਈ ): ਸੂਤਰਾਂ ਤੋਂ ਪਤਾ ਲੱਗੀਆ ਹੈ ਕਿ ਆਲਿਆ ਅਤੇ ਰਣਬੀਰ ਅਗਲੇ ਸਾਲ ਵਿਆਹ ਦੇ ਬੰਧਨ ਵਿਚ ਬੰਨ੍ਹੇ ਜਾ ਸਕਦੇ ਹਨ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਲਿਆ ਭੱਟ ਅਤੇ ਰਣਬੀਰ ਕਪੂਰ ਅਪਣੇ ਰਿਸ਼ਤੇ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ। ਸੂਤਰਾਂ ਦੀਆਂ ਮੰਨੀਏ ਤਾਂ ਆਲਿਆ ਅਤੇ ਰਣਬੀਰ ਸਾਲ 2019 ਵਿਚ ਵਿਆਹ ਕਰ ਸਕਦੇ ਹਨ। ਰਣਬੀਰ ਕਪੂਰ ਦੇ ਪਰਵਾਰ ਨਾਲ ਜੁੜੇ ਕਰੀਬੀ ਰਿਸ਼ਤੇਦਾਰਾਂ ਦੀਆਂ ਮੰਨੀਏ ਤਾਂ ਆਲਿਆ ਦਾ ਪੂਰੇ ਪਰਵਾਰ ਨੇ ਖੁੱਲ੍ਹੇ ਦਿਲੋਂ ਸਵਾਗਤ ਕੀਤਾ ਹੈ।
ਸਿਰਫ਼ ਰਣਬੀਰ ਹੀ ਨਹੀਂ ਸਗੋਂ ਉਨ੍ਹਾਂ ਦੇ ਮਾਤਾ-ਪਿਤਾ ਵੀ ਆਲਿਆ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਇਸ ਦੇ ਨਾਲ ਹੀ ਕਿਹਾ ਕਿ ਰਣਬੀਰ ਦੇ ਦਿਮਾਗ ਵਿਚ ਵਿਆਹ ਦੀ ਗੱਲ ਜ਼ਰੂਰ ਹੈ। ਇਹ ਦੋਨੇ ਇਸ ਸਮੇਂ ਸਿਰਫ਼ ਰਿਸ਼ੀ ਕਪੂਰ ਦੀ ਚੰਗੀ ਸਿਹਤ ਦਾ ਇੰਤਜਾਰ ਕਰ ਰਹੇ ਹਨ ਤਾਂ ਕਿ ਵਿਆਹ ਦੀ ਤਰੀਕ ਬਾਰੇ ਗੱਲ ਹੋ ਸਕੇ। ਦੱਸ ਦਈਏ ਕਿ ‘ਬਰਹਮਾਸਤਰ’ ਦੀ ਸ਼ੂਟਿੰਗ ਦੇ ਦੌਰਾਨ ਤੋਂ ਹੀ ਇਨ੍ਹਾਂ ਦੋਨਾਂ ਦੇ ਅਫੇਅਰ ਦੀਆਂ ਖਬਰਾਂ ਆਉਣ ਲੱਗੀਆਂ ਸਨ। ਇਸ ਤੋਂ ਬਾਅਦ ਦੋਨਾਂ ਦਾ ਇਕੱਠਿਆਂ ਡਿਨਰ ਕਰਨਾ ਅਤੇ ਇਕੱਠੇ ਹੱਥ ਵਿਚ ਹੱਥ ਪਾਏ ਵਿਖਾਈ ਦਿਤੇ।
ਇਸ ਤੋਂ ਬਾਅਦ ਆਲਿਆ ਦੇ ਇੰਟਰਵਿਊ ਵਿਚ ਰਣਬੀਰ ਦਾ ਨਾਮ ਸੁਣ ਕੇ ਸ਼ਰਮਾਉਣ ਅਤੇ ਹਾਲ ਹੀ ਵਿਚ ‘ਕਾਫ਼ੀ ਵਿਦ ਕਰਨ’ ਦੇ ‘ਸੀਜ਼ਨ-6’ ਵਿਚ ਆ ਕੇ ਰਣਬੀਰ ਅਤੇ ਅਪਣੇ ਰਿਸ਼ਤੇ ਦੇ ਸਵਾਲ ਉਤੇ ਮਨ੍ਹਾ ਨਹੀਂ ਕੀਤਾ। ਇਹਨਾਂ ਸਾਰੀਆਂ ਗੱਲਾਂ ਨੇ ਇਨ੍ਹਾਂ ਦੋਨਾਂ ਦੇ ਰਿਸ਼ਤੇ ਨੂੰ ਹੌਲੀ-ਹੌਲੀ ਪੁਖਤਾ ਕਰ ਦਿਤਾ ਹੈ। ਫਿਲਹਾਲ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਦੋਨੇ ਅਪਣੇ ਰਿਸ਼ਤੇ ਦੀ ਸਚਾਈ ਕਦੋਂ ਤਕ ਸਵੀਕਾਰ ਕਰਦੇ ਹਨ। ਰਣਬੀਰ ਅਤੇ ਆਲਿਆ ਪਹਿਲੀ ਵਾਰ ‘ਬਰਹਮਾਸਤਰ’ ਫਿਲਮ ਵਿਚ ਨਜ਼ਰ ਆਉਣਗੇ।
ਉਥੇ ਹੀ ਆਲਿਆ ਦੀ ਹਾਲ ਹੀ ਵਿਚ ਰਿਲੀਜ ਫਿਲਮ ‘ਰਾਜੀ’ ਨੇ ਬਾਕਸ ਆਫਿਸ ਉਤੇ ਧਮਾਲ ਮਚਾਈ ਸੀ 'ਤੇ ਨਾਲ ਹੀ ਰਣਬੀਰ ਦੀ ‘ਸੰਜੂ’ ਫਿਲਮ ਨੇ ਧਮਾਲ ਮਚਾਈ ਸੀ। ਆਲਿਆ ਭੱਟ ਦੀ ਫਿਲਮ ‘ਗਲੀ ਬਵਾਏ’ ਦੀ ਸ਼ੂਟਿੰਗ ਪੂਰੀ ਹੋ ਚੁਕੀ ਹੈ। ਇਸ ਫਿਲਮ ਵਿਚ ਆਲਿਆ ਦੇ ਨਾਲ ਰਣਵੀਰ ਸਿੰਘ ਲੀਡ ਰੋਲ ਵਿਚ ਹੈ। ਇਸ ਫਿਲਮ ਨੂੰ ਜੋਆ ਅਖ਼ਤਰ ਨੇ ਡਾਇਰੈਕਟ ਕੀਤਾ ਹੈ। ਸੂਤਰਾਂ ਦੀ ਮੰਨੀਏ ਤਾਂ ਰਿਸ਼ੀ ਕਪੂਰ ਇਸ ਸਮੇਂ ਨਿਊਯਾਰਕ ਵਿਚ ਅਪਣਾ ਇਲਾਜ ਕਰਵਾ ਰਹੇ ਹਨ। ਜਿਥੇ ਉਨ੍ਹਾਂ ਦੇ ਨਾਲ ਨੀਤੂ ਕਪੂਰ ਮੌਜੂਦ ਹਨ।