43 ਸਾਲ ਦੀ ਉਮਰ 'ਚ ਟੀਵੀ ਕਵੀਨ ਏਕਤਾ ਕਪੂਰ ਬਣੀ ਮਾਂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਫਿਲਮ ਮੇਕਰ ਅਤੇ ਟੈਲੀਵੀਜ਼ਨ ਨਿਰਮਾਤਾ ਏਕਤਾ ਕਪੂਰ ਮਾਂ ਬਣ ਗਈ ਹੈ। ਉਨ੍ਹਾਂ ਦੇ ਮੁੰਡਾ ਹੋਇਆ ਹੈ। ਏਕਤਾ ਕਪੂਰ ਸਰੋਗੇਸੀ ਦੇ ਜਰੀਏ ਮਾਂ ਬਣੀ ਹੈ। ਏਕਤਾ ਕਪੂਰ ਦੇ ...

Ekta Kapoor

ਮੁੰਬਈ - ਫਿਲਮ ਮੇਕਰ ਅਤੇ ਟੈਲੀਵੀਜ਼ਨ ਨਿਰਮਾਤਾ ਏਕਤਾ ਕਪੂਰ ਮਾਂ ਬਣ ਗਈ ਹੈ। ਉਨ੍ਹਾਂ ਦੇ ਮੁੰਡਾ ਹੋਇਆ ਹੈ। ਏਕਤਾ ਕਪੂਰ ਸਰੋਗੇਸੀ ਦੇ ਜਰੀਏ ਮਾਂ ਬਣੀ ਹੈ। ਏਕਤਾ ਕਪੂਰ ਦੇ ਘਰ ਖੁਸ਼ੀਆਂ ਆਈਆਂ ਹਨ। ਟੀਵੀ ਕਵੀਨ ਏਕਤਾ ਕਪੂਰ ਦੇ ਘਰ ਛੋਟਾ ਮਹਿਮਾਨ ਆਇਆ ਹੈ। ਇਸ ਪ੍ਰਕਾਰ ਹੁਣ ਏਕਤਾ ਦੇ ਪਿਤਾ ਜਤਿੰਦਰ ਨਾਨਾ ਬਣ ਗਏ ਹਨ। ਇਸ ਖੁਸ਼ਖਬਰੀ ਤੋਂ ਬਾਅਦ ਪੂਰਾ ਬਾਲੀਵੁੱਡ ਉਨ੍ਹਾਂ ਨੂੰ ਵਧਾਈ ਦੇ ਰਿਹਾ ਹੈ।

ਖਬਰ ਦੇ ਮੁਤਾਬਿਕ 27 ਜਨਵਰੀ ਨੂੰ ਉਨ੍ਹਾਂ ਦੇ ਘਰ ਮੁੰਡੇ ਦਾ ਜਨਮ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਏਕਤਾ ਦਾ ਮੁੰਡਾ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੈ ਤੇ ਏਕਤਾ ਜਲਦ ਹੀ ਉਨ੍ਹਾਂ ਨੂੰ ਆਪਣੇ ਘਰ ਲੈ ਆਵੇਗੀ।

ਜਾਣਕਾਰੀ ਮੁਤਾਬਿਕ ਅਜੇ ਤਕ ਏਕਤਾ ਆਪਣੇ ਮੁੰਡੇ ਨੂੰ ਘਰ ਨਹੀਂ ਲੈ ਕੇ ਆਈ ਹੈ। ਜਿਵੇਂ ਹੀ ਇਹ ਖਬਰ ਮਿਲੀ ਹੈ ਸੋਸ਼ਲ ਮੀਡੀਆ 'ਤੇ ਆਈ ਤਾਂ ਏਕਤਾ ਕਪੂਰ ਨੂੰ ਉਨ੍ਹਾਂ ਦੇ ਫੈਂਸ ਵਧਾਈ ਦੇਣ ਲੱਗੇ। ਫਿਲਮ ਤੇ ਟੀਵੀ ਨਾਲ ਜੁੜੇ ਕਲਾਕਾਰ ਵੀ ਏਕਤਾ ਕਪੂਰ ਨੂੰ ਇਸ ਖੁਸ਼ਖਬਰੀ ਲਈ ਵਧਾਈ ਦੇ ਰਹੇ ਹਨ।

ਏਕਤਾ ਕਪੂਰ ਨਾਲ ਉਨ੍ਹਾਂ ਦੇ ਭਰਾ ਤੁਸ਼ਾਰ ਕਪੂਰ ਸਰੋਗੇਸੀ ਦੇ ਜਰੀਏ ਪਿਤਾ ਬਣੇ ਸਨ। ਕਰਨ ਦੇ ਜੁੜਵਾਂ ਬੱਚੇ ਹਨ, ਜਿਨ੍ਹਾਂ ਦੇ ਨਾਂ ਯਸ਼ ਤੇ ਰੂਹੀ ਹੈ। ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਦੇ ਬੇਟੇ ਅਬਰਾਮ ਖ਼ਾਨ ਦਾ ਜਨਮ ਵੀ ਸਰੋਗੇਸੀ ਦੇ ਜਰੀਏ ਹੋਇਆ ਹੈ। ਏਕਤਾ ਕਪੂਰ ਨੇ ਮੇਰੀ ਜਿੰਦਗੀ ਬਦਲ ਦਿਤੀ। ਇੰਨਾ ਕੰਮ ਕਰਨ ਤੋਂ ਬਾਅਦ ਵੀ ਮੇਰੇ ਜੇਬ 'ਚ ਇਕ ਪੈਸਾ ਨਹੀਂ ਸੀ ਪਰ ਏਕਤਾ ਕਪੂਰ ਨੂੰ ਮਿਲਣ ਦੇ ਸਾਲ ਭਰ ਦੇ ਅੰਦਰ ਹੀ ਮੈਂ ਮੁੰਬਈ ਵਿਚ ਅਪਣਾ ਘਰ ਖਰੀਦ ਲਿਆ।

ਇਹ ਕਹਿਣਾ ਹੈ ਟੀਵੀ ਅਤੇ ਫ਼ਿਲਮ ਕਲਾਕਾਰ ਚੇਤਨ ਹੰਸਰਾਜ ਦਾ। ਚੇਤਨ ਹੰਸਰਾਜ ਏਨੀ ਦਿਨੀਂ ਅਪਣੀ ਆਉਣ ਵਾਲੀ ਫ਼ਿਲਮ ‘ਝੋਲ’ ਦੇ ਪ੍ਰਮੋਸ਼ਨ ਵਿਚ ਜੁਟੇ ਹਨ। ਇਹ ਫ਼ਿਲਮ 8 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਵਿਚ ਚੇਤਨ ਇਕ ਡਰਗ ਡੀਲਰ ਦੀ ਭੂਮਿਕਾ ਵਿਚ ਹਨ। ਚੇਤਨ ਨੇ ਏਕਤਾ ਕਪੂਰ ਦੇ ਨਾਲ ਖੂਬ ਕੰਮ ਕੀਤਾ ਹੈ ਅਤੇ ਉਹ ਏਕਤਾ ਕਪੂਰ ਦੇ ਮਾਂ ਬਨਣ ਦੀ ਖ਼ਬਰ ਨਾਲ ਬੇਹੱਦ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਟੀਵੀ ਕਵੀਨ ਏਕਤਾ ਕਪੂਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਏਕਤਾ ਲਈ ਬਹੁਤ ਖੁਸ਼ ਹਨ।