11 ਦਿਨ ਤੋਂ ਦਾਖਲ ਕਨਿਕਾ ਕਪੂਰ, 5 ਵਾਰ ਹੋਇਆ ਟੈਸਟ, ਰਿਪੋਰਟ ਪਾਜ਼ੀਟਿਵ

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਕਲਾਕਾਰ ਕਨਿਕਾ ਕਪੂਰ 20 ਮਾਰਚ ਤੋਂ ਲਖਨਊ ਦੇ ਪੀਜੀਆਈ ਹਸਪਤਾਲ ਵਿਚ ਭਰਤੀ ਹੈ ਪਰ ਹਾਲੇ ਵੀ ਉਸ ਨੂੰ ਇਸ ਗੰਭੀਰ ਬਿਮਾਰੀ ਤੋਂ ਛੁਟਕਾਰਾ ਨਹੀਂ ਮਿਲਿਆ।

Photo

ਨਵੀਂ ਦਿੱਲੀ: ਬਾਲੀਵੁੱਡ ਕਲਾਕਾਰ ਕਨਿਕਾ ਕਪੂਰ 20 ਮਾਰਚ ਤੋਂ ਲਖਨਊ ਦੇ ਪੀਜੀਆਈ ਹਸਪਤਾਲ ਵਿਚ ਭਰਤੀ ਹੈ ਪਰ ਹਾਲੇ ਵੀ ਉਸ ਨੂੰ ਇਸ ਗੰਭੀਰ ਬਿਮਾਰੀ ਤੋਂ ਛੁਟਕਾਰਾ ਨਹੀਂ ਮਿਲਿਆ। ਇਸ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕਨਿਕਾ ਕਪੂਰ ਦਾ ਪੰਜਵੀਂ ਵਾਰ ਵੀ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ।

ਪੀਜੀਆਈ ਦੇ ਡਾਇਰੈਕਟਰ ਆਰ ਕੇ ਧੀਮਾਨ ਦਾ ਕਹਿਣਾ ਹੈ ਕਿ ਕਨਿਕਾ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਉਹਨਾਂ ਵਿਚ ਬਿਮਾਰੀ ਦੇ ਗੰਭੀਰ ਲੱਛਣ ਨਹੀਂ ਦਿਖ ਰਹੇ ਹਨ। ਉਹਨਾਂ ਕਿਹਾ ਕਿ ਕਨਿਕਾ ਠੀਕ ਹੈ ਹਾਲਾਂਕਿ ਉਹਨਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਹਨਾਂ ਕਿਹਾ ਕਿ ਕਨਿਕਾ ਆਮ ਲੋਕਾਂ ਦੀ ਤਰ੍ਹਾਂ ਹੀ ਨੋਰਮਲ ਹੈ।

 

ਜ਼ਿਕਰਯੋਗ ਹੈ ਕਿ ਜਦ ਤੋਂ ਬਾਲੀਵੁੱਡ ਸਿੰਗਰ ਕਨਿਕਾ ਕਪੂਰ ਦੀ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਉਦੋਂ ਤੋਂ ਹੀ ਹੜਕੰਪ ਮਚਿਆ ਹੋਇਆ ਹੈ। ਰਿਪੋਰਟਾਂ ਦੀ ਮੰਨੀਏ ਤਾਂ 15 ਮਾਰਚ ਨੂੰ ਹੀ ਕਨਿਕਾ ਲੰਡਨ ਤੋਂ ਲਖਨਊ ਆਈ ਸੀ ਅਤੇ ਹਵਾਈ ਅੱਡੇ ‘ਤੇ ਏਅਰਪੋਰਟ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਛੁਪ ਕੇ ਭੱਜ ਗਈ ਸੀ।

ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਮਹਾਮਾਰੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੋਰੋਨਾ ਮਰੀਜਾਂ ਦੀ ਗਿਣਤੀ 1400 ਤੋਂ ਜ਼ਿਆਦਾ ਹੋ ਗਈ ਹੈ, ਜਦਕਿ 41 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਹੋ ਰਹੇ ਵਾਧੇ ਲਈ ਸਰਕਾਰ ਨੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।