Emergency Film News: ਅਟਕ ਸਕਦੀ ਹੈ ਕੰਗਣਾ ਰਣੌਤ ਦੀ' ਐਮਰਜੈਂਸੀ' ਫਿਲਮ, ਸੈਂਸਰ ਬੋਰਡ ਨੇ ਹਾਈਕੋਰਟ 'ਚ ਦਿੱਤਾ ਇਹ ਜਵਾਬ
Emergency Film News: ਕਿਹਾ- ਅਜੇ ਤੱਕ ਸਰਟੀਫਿਕੇਟ ਨਹੀਂ ਕੀਤਾ ਗਿਆ ਜਾਰੀ
The Censor Board answer emergency film News: ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦੀ ਰਿਲੀਜ਼ ਅਟਕ ਸਕਦੀ ਹੈ। ਦਰਅਸਲ ਪੰਜਾਬ ਹਰਿਆਣਾ ਹਾਈਕੋਰਟ 'ਚ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਸੈਂਸਰ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਇਸ ਫਿਲਮ ਨੂੰ ਅਜੇ ਤੱਕ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਹੈ। ਜਦੋਂਕਿ ਫਿਲਮ ਦੀ ਰਿਲੀਜ਼ 'ਚ ਸਿਰਫ 6 ਦਿਨ ਬਾਕੀ ਹਨ।
ਇਹ ਵੀ ਪੜ੍ਹੋ: Samit Dravid India U19: ਰਾਹੁਲ ਦ੍ਰਾਵਿੜ ਦੇ ਪੁੱਤਰ ਸਮਿਤ ਭਾਰਤ ਦੀ ਅੰਡਰ-19 ਟੀਮ ਲਈ ਚੋਣ, ਮੈਦਾਨ 'ਤੇ ਮਚਾਵੇਗਾ ਧੂਮ
ਐਡਵੋਕੇਟ ਇਮਾਨ ਸਿੰਘ ਖਾਰਾ ਦੀ ਤਰਫੋਂ ਫਿਲਮ ਐਮਰਜੈਂਸੀ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਦੀ ਸੁਣਵਾਈ ਹਾਈ ਕੋਰਟ ਵਿੱਚ ਹੋਈ। ਐਡਵੋਕੇਟ ਇਮਾਨ ਸਿੰਘ ਖਾਰਾ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਨੇ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕਰ ਦਿੱਤਾ ਹੈ। ਜਿਸ ਵਿੱਚ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਫਿਲਮ ਨੂੰ ਰਿਲੀਜ਼ ਕਰਨ ਦਾ ਸਰਟੀਫਿਕੇਟ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਜਵਾਬ ਮੁਤਾਬਕ ਫਿਲਮ ਖਿਲਾਫ ਕਈ ਸ਼ਿਕਾਇਤਾਂ ਹਨ। ਸ਼ਿਕਾਇਤਾਂ ਸੁਣਨ ਤੋਂ ਬਾਅਦ ਹੀ ਫਿਲਮ ਨੂੰ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਫਿਲਮ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਢੰਗ ਨਾਲ ਦਰਸਾਇਆ ਗਿਆ ਹੈ। ਫਿਲਮ ਦੇ ਟ੍ਰੇਲਰ 'ਚ ਦਿਖਾਈ ਗਈ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਤਸਵੀਰ 'ਤੇ ਇਤਰਾਜ਼ ਹੈ। ਫਿਲਮ ਦੀ ਸਮੱਗਰੀ ਦਾ ਮੁੱਦਾ ਹੈ। ਇਸ ਨੂੰ ਬਦਲਣਾ ਚਾਹੀਦਾ ਹੈ। ਸਿੱਖਾਂ ਬਾਰੇ ਗਲਤ ਬਿਆਨਬਾਜੀ ਹਟਾਈ ਜਾਵੇ। ਜਦੋਂ ਤੱਕ ਫਿਲਮ ਪੂਰੀ ਤਰ੍ਹਾਂ ਨਹੀਂ ਬਦਲ ਜਾਂਦੀ, ਉਦੋਂ ਤੱਕ ਇਸ ਨੂੰ ਨਹੀਂ ਚਲਾਇਆ ਜਾਣਾ ਚਾਹੀਦਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਫਿਲਮ ਦੇ ਸੈਂਸਰ ਸਰਟੀਫਿਕੇਟ 'ਤੇ ਰੋਕ ਲੱਗਣ 'ਤੇ ਕੰਗਨਾ ਰਣੌਤ ਨੇ ਕੱਲ੍ਹ ਆਪਣੀ ਇੱਕ ਵੀਡੀਓ ਵੀ ਜਾਰੀ ਕੀਤੀ ਸੀ। ਜਿਸ 'ਤੇ ਕੰਗਨਾ ਨੇ ਦਾਅਵਾ ਕੀਤਾ ਹੈ ਕਿ ਸੈਂਸਰ ਵਲੋਂ ਧਮਕੀਆਂ ਮਿਲ ਰਹੀਆਂ ਹਨ, ਜਿਸ ਕਾਰਨ ਫਿਲਮ ਦੀ ਰਿਲੀਜ਼ ਨੂੰ ਰੋਕ ਦਿੱਤਾ ਗਿਆ ਹੈ।
(For more Punjabi news apart from The Censor Board gave an answer in the High Court about the emergency film News, stay tuned to Rozana Spokesman)