Kangana Ranaut's Tejas Shows cancelled: ਬਾਕਸ ਆਫਿਸ 'ਤੇ ਕੰਗਨਾ ਰਣੌਤ ਦੀ ਫ਼ਿਲਮ ਦਾ ਬੁਰਾ ਹਾਲ! ਨਹੀਂ ਵਿਕ ਰਹੀਆਂ ‘ਤੇਜਸ’ ਦੀਆਂ ਟਿਕਟਾਂ

ਏਜੰਸੀ

ਮਨੋਰੰਜਨ, ਬਾਲੀਵੁੱਡ

ਥੀਏਟਰ ਮਾਲਕਾਂ ਨੂੰ ਫ਼ਿਲਮ ਦੇ ਸ਼ੋਅ ਰੱਦ ਕਰਨੇ ਪੈ ਰਹੇ ਹਨ

Kangana Ranaut's Tejas Shows cancelled

Kangana Ranaut's Tejas Shows cancelled: ਕੰਗਨਾ ਰਣੌਤ ਦੀ ਫ਼ਿਲਮ 'ਤੇਜਸ' 27 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫ਼ਿਲਮ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ 'ਤੇ ਸੰਘਰਸ਼ ਕਰ ਰਹੀ ਹੈ। ਕੰਗਨਾ ਦੀ ਇਹ ਫ਼ਿਲਮ ਦਰਸ਼ਕਾਂ ਨੂੰ ਸਿਨੇਮਾਘਰਾਂ ਵੱਲ ਖਿੱਚਣ 'ਚ ਨਾਕਾਮ ਰਹੀ ਹੈ। ਇਹੀ ਕਾਰਨ ਹੈ ਕਿ ਫਿਲਮਾਂ ਦੀਆਂ ਟਿਕਟਾਂ ਵੇਚਣ ਵਿਚ ਦਿੱਕਤ ਆ ਰਹੀ ਹੈ ਅਤੇ ਥੀਏਟਰ ਮਾਲਕਾਂ ਨੂੰ ਫ਼ਿਲਮ ਦੇ ਸ਼ੋਅ ਰੱਦ ਕਰਨੇ ਪੈ ਰਹੇ ਹਨ। ਵੀਕੈਂਡ 'ਤੇ ਵੀ ਫ਼ਿਲਮ ਨੂੰ ਲੈ ਕੇ ਕੋਈ ਕ੍ਰੇਜ਼ ਨਹੀਂ ਦਿਖਾਈ ਦਿਤਾ ਗਿਆ।

ਬਾਲੀਵੁੱਡ ਹੰਗਾਮਾ ਨੇ ਕਈ ਸੂਬਿਆਂ ਦੇ ਥੀਏਟਰ ਮਾਲਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਜਿਸ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਐਤਵਾਰ ਦੀ ਛੁੱਟੀ ਵਾਲੇ ਦਿਨ ਵੀ ਲੋਕ ਕੰਗਨਾ ਦੀ 'ਤੇਜਸ' ਦੇਖਣ ਨਹੀਂ ਆਏ ਸਨ। ਇਕ ਥੀਏਟਰ ਮਾਲਕ ਦਾ ਕਹਿਣਾ ਹੈ ਕਿ ਐਤਵਾਰ ਨੂੰ 'ਤੇਜਸ' ਦਾ ਸ਼ੋਅ ਦੇਖਣ ਲਈ 10 ਤੋਂ 12 ਲੋਕ ਹੀ ਉਨ੍ਹਾਂ ਦੇ ਥੀਏਟਰ 'ਚ ਆਏ ਸਨ। ਜਿਸ ਕਾਰਨ ਉਨ੍ਹਾਂ ਨੂੰ ਸੋਮਵਾਰ ਨੂੰ 'ਤੇਜਸ' ਦੇ 50 ਫ਼ੀ ਸਦੀ ਸ਼ੋਅ ਰੱਦ ਕਰਨੇ ਪਏ। ਕੰਗਨਾ ਦੀ ਫ਼ਿਲਮ ਬਾਰੇ ਉਨ੍ਹਾਂ ਕਿਹਾ ਕਿ ਫ਼ਿਲਮ ਬਾਰੇ ਜੋ ਵੀ ਕਿਹਾ ਜਾ ਰਿਹਾ ਹੈ, ਇਹ ਫ਼ਿਲਮ ਓਨੀ ਮਾੜੀ ਨਹੀਂ ਹੈ। ਫ਼ਿਲਮ ਦੇ VFX 'ਚ ਥੋੜੀ ਜਿਹੀ ਕਮੀ ਹੈ।

ਬਿਹਾਰ ਦੇ ਰੂਪਬਨੀ ਸਿਨੇਮਾ ਦੇ ਮਾਲਕ ਵਿਸੇਕ ਚੌਹਾਨ ਨੇ ਇਸ ਫ਼ਿਲਮ ਨੂੰ ਆਫਤ ਵਾਲੀ ਫ਼ਿਲਮ ਕਿਹਾ ਹੈ। ਉਸ ਦਾ ਕਹਿਣਾ ਹੈ ਕਿ 2023 'ਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਫ਼ਿਲਮ ਦਾ ਸ਼ੋਅ ਰੱਦ ਕਰਨਾ ਪਿਆ ਸੀ। ਇਸ ਫ਼ਿਲਮ ਦੀ ਇਕ ਵੀ ਟਿਕਟ ਨਹੀਂ ਵਿਕ ਸਕੀ, ਜਿਸ ਕਾਰਨ ਸ਼ੋਅ ਨੂੰ ਰੱਦ ਕਰਨਾ ਪਿਆ। ਵਿਸੇਕ ਨੇ ਕਿਹਾ ਕਿ 'ਤੇਜਸ' ਇਕ ਆਫ਼ਤ ਵਾਲੀ ਫ਼ਿਲਮ ਹੈ, ਜਿਸ ਨੂੰ ਬਚਾਇਆ ਨਹੀਂ ਜਾ ਸਕਦਾ। ਉਸ ਦਾ ਕਹਿਣਾ ਹੈ ਕਿ ਟਿਕਟਾਂ ਦੀ ਵਿਕਰੀ ਨਾ ਹੋਣ ਕਾਰਨ ਉਸ ਨੇ ਅਪਣੇ ਥੀਏਟਰ ਵਿਚ ਇਸ ਫ਼ਿਲਮ ਦੇ ਸਵੇਰ ਦੇ ਸ਼ੋਅ ਨੂੰ ਰੱਦ ਕਰ ਦਿਤਾ ਸੀ। ਸਵੇਰ ਤੋਂ ਇਲਾਵਾ ਬਾਕੀ ਸ਼ੋਅ ਦੇਖਣ ਲਈ 20 ਤੋਂ 30 ਲੋਕ ਹੀ ਆਏ ਸਨ।

ਦੱਸ ਦੇਈਏ ਕਿ ਕੰਗਨਾ ਰਣੌਤ ਦੀ ਇਹ ਫ਼ਿਲਮ 60 ਕਰੋੜ ਰੁਪਏ ਦੇ ਬਜਟ ਨਾਲ ਬਣੀ ਹੈ ਪਰ ਫ਼ਿਲਮ ਤਿੰਨ ਦਿਨਾਂ 'ਚ 4 ਕਰੋੜ ਰੁਪਏ ਵੀ ਨਹੀਂ ਕਮਾ ਸਕੀ। ਕੰਗਣੀ ਰਣੌਤ ਵੀ ਇਸ ਗੱਲ ਤੋਂ ਕਾਫੀ ਨਾਰਾਜ਼ ਹੈ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਕੰਗਨਾ ਦੀ ਫ਼ਿਲਮ ਦੇਖੀ ਹੈ।

 (For more news apart from Kangana Ranaut's Tejas Shows cancelled, stay tuned to Rozana Spokesman)