ਮੈਂ ਅੰਮ੍ਰਿਤਪਾਲ ਨਾਲ ਖ਼ਾਲਿਸਤਾਨ ਮੁੱਦੇ 'ਤੇ ਡਿਬੇਟ ਕਰਾਂਗੀ ਪਰ ਮੈਨੂੰ ਗੋਲੀ ਜਾਂ ਕੁੱਟੇ ਨਾ- ਕੰਗਨਾ ਰਣੌਤ
'ਪੰਜਾਬ 'ਚ ਜੋ ਅੱਜ ਹੋ ਰਿਹਾ ਮੈਂ ਉਸ ਦੀ ਦੋ ਸਾਲ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ'
ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਰ ਸਮੇਂ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ। ਕਿਸੇ ਵੀ ਮੁੱਦੇ ਨੂੰ ਹੱਥੋਂ ਜਾਣ ਨਹੀਂ ਦਿੰਦੇ। ਹਰ ਮੁੱਦੇ 'ਤੇ ਆਪਣੇ ਵਿਚਾਰ ਪਹਿਲਾਂ ਅੱਗੇ ਰੱਖਦੇ ਹਨ। ਹੁਣ ਕੰਗਨਾ ਨੇ ਅੰਮ੍ਰਿਤਪਾਲ ਸਿੰਘ ਦੀ ਚੁਣੌਤੀ ਨੂੰ ਕਬੂਲ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਕਿ ਉਹ ਡਿਬੇਟ 'ਚ ਖਾਲਿਸਤਾਨ ਦੀ ਮੰਗ ਨੂੰ ਜਾਇਜ਼ ਠਹਿਰਾ ਸਕਦਾ ਹੈ। ਇਸ ਚੈਲੇਂਜ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਉਹ ਅੰਮ੍ਰਿਤਪਾਲ ਨਾਲ ਖਾਲਿਸਤਾਨ ਦੇ ਮੁੱਦੇ 'ਤੇ ਡਿਬੇਟ ਕਰਨ ਲਈ ਤਿਆਰ ਹੈ ਹਲਾਂਕਿ ਉਸ ਨੂੰ ਗੋਲੀ ਜਾਂ ਕੁੱਟਿਆ- ਮਾਰਿਆ ਨਾ ਜਾਵੇ।
ਇਹ ਵੀ ਪੜ੍ਹੋ : ਫਰੀਦਕੋਟ ਦੀ ਕੇਂਦਰੀ ਜੇਲ੍ਹ ਮੁੜ ਵਿਵਾਦਾਂ 'ਚ, 15 ਮੋਬਾਇਲ ਫੋਨ ਹੋਏ ਬਰਾਮਦ
ਕੰਗਨਾ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ’ਚ ਜੋ ਕੁਝ ਹੋ ਰਿਹਾ ਹੈ, ਇਸ ਦੀ ਦੋ ਸਾਲ ਪਹਿਲਾਂ ਉਸ ਨੇ ਭਵਿੱਖਵਾਣੀ ਕਰ ਦਿੱਤੀ ਸੀ। ਉਸ ’ਤੇ ਕਈ ਮਾਮਲੇ ਦਰਜ ਕੀਤੇ ਗਏ ਸਨ, ਉਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ, ਉਸ ਦੀ ਕਾਰ ’ਤੇ ਪੰਜਾਬ ’ਚ ਹਮਲਾ ਕੀਤਾ ਗਿਆ ਸੀ ਪਰ ਉਹੀ ਹੋਇਆ ਜੋ ਉਸ ਨੇ ਕਿਹਾ ਸੀ।
ਇਹ ਵੀ ਪੜ੍ਹੋ : ਮਾਣ ਵਾਲੀ ਗੱਲ : Louis Vuitton ਦਾ ਪਹਿਲਾ ਅਫਗਾਨੀ ਸਿੱਖ ਮਾਡਲ ਬਣਿਆ ਕਰਨਜੀ ਸਿੰਘ ਗਾਬਾ
ਕੰਗਨਾ ਨੇ ਕਿਹਾ ਕਿ ਉਸ 'ਤੇ 6 ਸੰਮਨ, ਇਕ ਗ੍ਰਿਫ਼ਤਾਰੀ ਵਾਰੰਟ, ਪੰਜਾਬ ’ਚ ਉਸ ਦੀਆਂ ਫ਼ਿਲਮਾਂ ’ਤੇ ਬੈਨ, ਉਸ ਦੀ ਕਾਰ ’ਤੇ ਹਮਲਾ ਤੇ ਇਕ ਰਾਸ਼ਟਰਵਾਦੀ ਦੇਸ਼ ਨੂੰ ਇਕੱਠਿਆਂ ਰੱਖਣ ਦੀ ਕੀਮਤ ਉਸ ਨੂੰ ਚੁਕਾਉਣੀ ਪਈ ਹੈ। ਉਸ ਨੇ ਕਿਹਾ ਕਿ ਜੇਕਰ ਤੁਸੀਂ ਸੰਵਿਧਾਨ ’ਚ ਵਿਸ਼ਵਾਸ ਕਰਦੇ ਹੋ ਤਾਂ ਤੁਹਾਨੂੰ ਇਸ ’ਤੇ ਆਪਣੀ ਸਥਿਤੀ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਹੁਣ ਦੇਖਣਾ ਇਹ ਹੋਵੇਗਾ ਕਿ ਕੰਗਨਾ ਦੀ ਇਸ ਚੁਣੌਤੀ ’ਤੇ ਅੰਮ੍ਰਿਤਪਾਲ ਸਿੰਘ ਵਲੋਂ ਕੀ ਬਿਆਨ ਸਾਹਮਣੇ ਆਉਂਦਾ ਹੈ।