ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਸਨਮਾਨਿਤ ਮਰਣਾਲ ਸੇਨ ਦੇ ਦੇਹਾਂਤ ਦਾ ਦੇਸ਼ਭਰ ‘ਚ ਸੋਗ

ਏਜੰਸੀ

ਮਨੋਰੰਜਨ, ਬਾਲੀਵੁੱਡ

ਮਸ਼ਹੂਰ ਫ਼ਿਲਮਕਾਰ ਮਰਣਾਲ ਸੇਨ ਦੇ ਦੇਹਾਂਤ ਉਤੇ ਐਤਵਾਰ ਨੂੰ ਦੇਸ਼ਭਰ.......

Mrinal Sen

ਨਵੀਂ ਦਿੱਲੀ : ਮਸ਼ਹੂਰ ਫ਼ਿਲਮਕਾਰ ਮਰਣਾਲ ਸੇਨ ਦੇ ਦੇਹਾਂਤ ਉਤੇ ਐਤਵਾਰ ਨੂੰ ਦੇਸ਼ਭਰ ਵਿਚ ਸੋਗ ਦਾ ਮਾਹੌਲ ਰਿਹਾ। ਰਾਜਨੇਤਾਵਾਂ ਤੋਂ ਲੈ ਕੇ ਨਾਮੀ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ। ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਸਨਮਾਨਿਤ ਫ਼ਿਲਮਕਾਰ ਮਰਣਾਲ ਸੇਨ 95 ਸਾਲ ਦੇ ਸਨ। ਦੱਖਣ ਕੋਲਕਾਤਾ ਸਥਿਤ ਉਨ੍ਹਾਂ ਦੇ ਘਰ ਉਤੇ ਐਤਵਾਰ ਦਿਨ ਦੇ ਕਰੀਬ 10 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਦੱਸ ਦਈਏ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਦੇ ਦੇਹਾਂਤ ਉਤੇ ਸੋਗ ਜਤਾਇਆ।

ਰਾਸ਼ਟਰਪਤੀ ਨੇ ਅਪਣੇ ਟਵਿਟਰ ਹੈਂਡਲ ਉਤੇ ਕਿਹਾ, ਮਸ਼ਹੂਰ ਫ਼ਿਲਮਕਾਰ ਮਰਣਾਲ ਸੇਨ ਦੇ ਦੇਹਾਂਤ ਦੇ ਬਾਰੇ ਵਿਚ ਜਾਣ ਕੇ ਦੁੱਖ ਹੋਇਆ। ਜਗਤ ਤੋਂ ਲੈ ਕੇ ਕਲਕੱਤਾ ਟ੍ਰਿਲੋਜੀ ਤੱਕ ਸਮਾਜ ਦੀ ਅਸਲੀਅਤ ਦਾ ਪ੍ਰਭਾਵਿਕ ਅਤੇ ਸੰਵਦੇਨਸ਼ੀਲ ਚਿਤਰਨ ਕਰਨ ਦੀ ਅਪਣੀ ਸਮਰੱਥਾ ਨਾਲ ਉਹ ਸਾਡੇ ਜਮਾਨੇ ਦੇ ਉਚ ਇਤਿਹਾਸਕਾਰ ਬਣ ਗਏ। ਉਨ੍ਹਾਂ ਦੇ ਦੇਹਾਂਤ ਨਾਲ ਬੰਗਾਲ, ਭਾਰਤ ਅਤੇ ਸਿਨੇਮਾ ਜਗਤ ਨੂੰ ਨੁਕਸਾਨ ਹੋਇਆ ਹੈ। ਮੋਦੀ ਨੇ ਕਿਹਾ ਕਿ ਸਭ ਤੋਂ ਯਾਦਗਾਰ ਫ਼ਿਲਮ ਬਣਾਉਣ ਲਈ ਭਾਰਤ ਸੇਨ ਦਾ ਅਹਿਸਾਨਮੰਦ ਹੈ।

ਮੋਦੀ ਨੇ ਟਵੀਟ ਦੇ ਜਰੀਏ ਕਿਹਾ, ਸਾਡਾ ਦੇਸ਼ ਮਰਣਾਲ ਸੇਨ ਦਾ ਅਹਿਸਾਨਮੰਦ ਹੈ ਜਿਨ੍ਹਾਂ ਨੇ ਸਾਨੂੰ ਸਭ ਤੋਂ ਯਾਦਗਾਰ ਫਿਲਮਾਂ ਦਿਤੀਆਂ। ਫਿਲਮਾਂ ਵਿਚ ਉਨ੍ਹਾਂ ਨੇ ਜਿਸ ਕੌਸ਼ਲ ਅਤੇ ਸੰਵਦੇਨਸ਼ੀਲਤਾ ਦਾ ਜਾਣ ਪਹਿਚਾਣ ਦਿਤਾ ਉਹ ਪ੍ਰਸੰਸਾ ਯੋਗ ਹੈ। ਉਨ੍ਹਾਂ ਦੇ  ਕਾਰਜ਼ ਦੀ ਸਾਬਾਸ਼ੀ ਸਾਰੀਆਂ ਪੀੜੀਆਂ ਕਰਦੀਆਂ ਹਨ। ਉਨ੍ਹਾਂ ਦੇ ਦੇਹਾਂਤ ਦਾ ਦੁੱਖ ਹੋਇਆ। ਮੇਰੀ ਸਿਮਰਤੀ ਉਨ੍ਹਾਂ ਦੇ ਪਰਵਾਰ ਅਤੇ ਪ੍ਰਸ਼ੰਸਕਾਂ ਦੇ ਨਾਲ ਹੈ। ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਸੇਨ ਦਾ ਦਿਹਾਂਤ ਫ਼ਿਲਮ ਜਗਤ ਲਈ ਨੁਕਸਾਨ ਹੈ।