ਮਿਲਿਂੰਦ ਗਾਬਾ ਨੂੰ ਵਿਰਾਸਤ ‘ਚ ਮਿਲਿਆ ਹੈ ਗੀਤ – ਸੰਗੀਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਇਕ ਪੰਜਾਬੀ ਗਾਇਕ, ਸੰਗੀਤਕਾਰ ਅਤੇ ਸੰਗੀਤ ਨਿਰਮਾਤਾ ਹੈ, ਜਿਨ੍ਹਾਂ ਨੂੰ ਮਿਊਜ਼ਿਕ ਐਮਜੀ ਨਾਮ ਨਾਲ ਵੀ ਜਾਂਣਿਆ ਜਾਂਦਾ ਹੈ। ਉਨ੍ਹਾਂ ਦੇ ਦੁਆਰਾ ਕਈ ਪੰਜਾਬੀ ਗਾਣਿਆ ...

Millind Gaba

ਚੰਡੀਗੜ੍ਹ : ਇਕ ਪੰਜਾਬੀ ਗਾਇਕ, ਸੰਗੀਤਕਾਰ ਅਤੇ ਸੰਗੀਤ ਨਿਰਮਾਤਾ ਹੈ, ਜਿਨ੍ਹਾਂ ਨੂੰ ਮਿਊਜ਼ਿਕ ਐਮਜੀ ਨਾਮ ਨਾਲ ਵੀ ਜਾਂਣਿਆ ਜਾਂਦਾ ਹੈ। ਉਨ੍ਹਾਂ ਦੇ ਦੁਆਰਾ ਕਈ ਪੰਜਾਬੀ ਗਾਣਿਆਂ ਵਿਚ ਕੰਮ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਦੁਆਰਾ ਬਸ ਤੂੰ, ਦਿੱਲੀ ਵਾਲੀ ਜਾਲਿਮ ਗਰਲਫਰੈਂਡ ਵਿਚ ਵੀ ਅਵਾਜ਼ ਦਿੱਤੀ ਗਈ ਹੈ। ਮਿਲਿੰਦ ਗਾਬਾ ਇਕ ਬਾਲੀਵੁੱਡ ਦੇ ਗਾਇਕ, ਰੈਪਰ, ਸੰਗੀਤ ਲੇਖਕ, ਐਕਟਰ, ਸੰਗੀਤ ਨਿਰਦੇਸ਼ਕ ਹਨ।

ਇਨ੍ਹਾਂ ਦਾ ਜਨਮ ਦਿੱਲੀ ਵਿਚ ਹੋਇਆ ਸੀ। ਇਹਨਾਂ ਦੀ ਸਿੱਖਿਆ ਵੇਦ ਵਿਆਸ D.A.V ਪਬਲਿਕ ਸਕੂਲ, ਦਿੱਲੀ ਤੋਂ ਹੋਈ। ਸੰਗੀਤ ਅਤੇ ਮਾਡਲਿੰਗ ਵਿਚ ਜ਼ਿਆਦਾ ਰੂਚੀ ਹੋਣ ਦੇ ਕਾਰਨ ਇਨ੍ਹਾਂ ਨੇ ਸੰਗੀਤ ਨੂੰ ਅਪਣਾ ਦੋਸਤ ਬਣਾ ਲਿਆ। ਇਕ ਇੰਟਰਵਿਊ 'ਚ ਗਾਇਕ ਮਿਲਿੰਦ ਗਾਬਾ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਗੀਤ – ਸੰਗੀਤ ਵਿਰਾਸਤ 'ਚ ਹੀ ਮਿਲੀ ਹੈ। ਇਸ ਲਈ ਉਨ੍ਹਾਂ ਨੂੰ ਇਸ ਖੇਤਰ 'ਚ ਆਉਣ ਦੇ ਲਈ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ। ਮਿਲਿੰਦ ਦੇ ਪਿਤਾ ਸ਼੍ਰੀ ਜੀਤੂ ਗਾਬਾ ਮਿਊਜ਼ਿਕ ਡਾਇਰੈਕਟਰ ਹਨ।

ਉਹ ਇਸ ਤੋਂ ਪਹਿਲਾਂ ਬਾਲੀਵੁਡ ਫਿਲਮ ‘ਵੈਲਕਮ ਬੈਕ’ ਦੇ ਟਾਈਟਲ ਟਰੈਕ ‘ਚ ਮੀਕਾ ਸਿੰਘ ਦੇ ਨਾਲ ਰੈਪ ਵੀ ਕਰ ਚੁੱਕੇ ਹਨ। ਜੇਕਰ ਮਿਲਿੰਦ ਗਾਬਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਏ ਤਾਂ ਇਹਨਾਂ ਨੇ ਨਿੱਕੀ ਉਮਰ 'ਚ ਹੀ ਸਫਲਤਾ ਦੀਆਂ ਉਚਾਈਆਂ ਨੂੰ ਛੂਹ ਲਿਆ ਹੈ ਤੇ ਗਾਬਾ ਦਾ ਹਰ ਗਾਣਾ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਮਿਲਿੰਦ ਗਾਬਾ ਦਾ ਜਲਦ ਹੀ ਨਵਾਂ ਗੀਤ ਰਿਲੀਜ਼ ਹੋਣ ਵਾਲਾ ਹੈ।

ਇਸ ਦੀ ਖ਼ਬਰ ਆਪ ਮਿਲਿੰਦ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਦਿਤੀ ਹੈ। ਇਸ ਪੋਸਟਰ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਮਿਲਿੰਦ ਗਾਬਾ ਦਾ ਨਵਾਂ ਗੀਤ ‘ਸ਼ੀ ਡੌਂਟ ਨੋ’ ਜੋ ਕਿ ਉਹਨਾਂ ਦੀ ਐਲਬਮ ਬਲੈੱਸਡ ਤੋਂ ਹੈ। ਇਸ ਤੋਂ ਪਹਿਲਾਂ ਵੀ ਗਾਬਾ 'ਨਜ਼ਰ ਲੱਗ ਜਾਏਗੀ', 'ਮੈਂ ਤੇਰੀ ਹੋ ਗਈ', 'ਬਿਊਟੀਫੁੱਲ', 'ਯਾਰ ਮੋੜ ਦੋ' ਤੇ 'ਜ਼ਰਾ ਪਾਸ ਆਉ' ਕਈ ਹੋਰ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ। ਮਿਲਿੰਦ ਗਾਬਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਜ਼ਰੀਏ ਆਪਣੇ ਹਰ ਇਕ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ।